
22 ਨਵੰਬਰ ਬੁਢਲਾਡਾ (ਸਾਰਾ ਯਹਾਂ/ਮਹਿਤਾ) ਪਿਛਲੇ ਕਈ ਮਹੀਨਿਆਂ ਤੋਂ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸ਼ਹਿਰ ਦੇ ਸੁਆਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦੇ ਹਸਪਤਾਲ ਵਿਖੇ ਡਾਕਟਰ ਗੋਬਿੰਦ ਸਿੰਘ ਬਰੇਟਾ ਦੀ ਅਗਵਾਈ ਹੇਠ ਤੇਰਵਾਂ ਸਵਰਨ ਪ੍ਰਾਸਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਪੰਡਿਤ ਸੀਆ ਰਾਮ ਦੁਆਰਾ ਮੰਗਲਕਾਰੀ ਹਵਨ ਤੇ ਧਨਵੰਤਰੀ ਪੂਜਨ ਰਾਹੀਂ ਕੀਤੀ ਗਈ। ਇੱਥੋ ਨੇੜਲੇ ਪਿੰਡਾਂ ਤੋਂ ਕਈ ਨਵੇਂ ਬੱਚਿਆਂ ਦੀ ਰਜਿਸਟਰੇਸ਼ਨ ਬਿਲਕੁਲ ਮੁਫਤ ਕੀਤੀ ਗਈ ਅਤੇ ਉਹਨਾਂ ਨੇ ਇਸ ਗੱਲ ਤੇ ਬੜੀ ਜਾਗਰੂਕਤਾ ਜਤਾਈ ਕਿ ਸਾਡੇ ਬੁਡਲਾਡਾ ਸ਼ਹਿਰ ਦੇ ਵਿੱਚ ਇਹ ਸੇਵਾ ਬਿਲਕੁਲ ਫਰੀ ਮਿਲ ਰਹੀ ਹੈ। ਕੈਂਪ ਦੇ ਵਿੱਚ 124 ਬੱਚਿਆਂ ਨੇ ਸੋਨੇ ਦੀਆਂ ਬੂੰਦਾਂ ਪੀ ਕੇ ਆਪਣੀ ਤੰਦਰੁਸਤੀ ਨੂੰ ਸੱਦਾ ਦਿੱਤਾ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਾਡੇ ਬੱਚੇ ਪਹਿਲਾਂ ਨਾਲੋਂ ਕਾਫੀ ਤੰਦਰੁਸਤ ਹਨ ਅਤੇ ਅਨੇਕਾਂ ਬਿਮਾਰੀਆਂ ਤੋਂ ਦੂਰ ਹਨ। ਸੰਸਥਾ ਦੇ ਚੇਅਰਮੈਨ ਨੇ ਦੱਸਿਆ ਕਿ ਸਾਲ ਦੇ ਆਖਰੀ ਕੈਂਪ 18 ਦਸੰਬਰ ਵਾਲੇ ਦਿਨ ਅਗਲੇ ਸਾਲ ਦੇ ਨਵੇਂ ਸਵਰਨ ਪ੍ਰਸ਼ਨ ਕਾਰਡ ਬਿਲਕੁਲ ਫਰੀ ਬਣਾਏ ਜਾਣਗੇ। ਇਹ ਸੇਵਾ ਸੰਸਥਾ ਦੇ ਵੱਲੋਂ ਇਸ ਤਰ੍ਹਾਂ ਹੀ ਚਲਦੀ ਰਹੇਗੀ। ਕੈਂਪ ਦੇ ਵਿੱਚ ਚੇਅਰਮੈਨ ਪਵਨ ਕੁਮਾਰ, ਸੁਭਾਸ਼ ਸ਼ਰਮਾ, ਮੈਡਮ ਨੀਲਮ, ਮੈਨੇਜਰ ਕੰਚਨ ਮਿੱਤਲ ਆਦਿ ਮੌਜੂਦ ਸਨ।
