ਮਾਨਸਾ, 06 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਹੋਰ ਵਧ ਰਹੀ ਹੈ ਅਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਲ ਕਰਨ ਲਈ ਕੋਈ ਯੋਜਨਾ ਜਾਂ ਯਤਨ ਵਿਖਾਈ ਨਹੀਂ ਦੇ ਰਹੇ,ਜਿਸ ਦੇ ਰੋਸ ਵਜੋਂ ਸ਼ਹਿਰੀਆਂ ਵਿੱਚ ਰੋਸ਼ ਦੀ ਲਹਿਰ ਵਧ ਰਹੀ ਹੈ। ਸਥਾਨਕ ਵਾਰਡ ਨੰਬਰ 2,3 ਤੇ 4 ਦੇ ਵਸਨੀਕਾਂ ਵੱਲੋਂ ਜਸਵੰਤ ਸਿੰਘ ਦੀ ਅਗਵਾਈ ਹੇਠ ਰੋਸ਼ ਪ੍ਰਦਰਸਨ ਕਰਨ ਉਪਰੰਤ ਸੂਬਾ ਸਰਕਾਰ ਦੀ ਅਰਥੀ ਫੂਕੀ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਅਮ੍ਰਿਤਪਾਲ ਗੋਗਾ, ਰਾਮਪਾਲ ਸਿੰਘ ਕੌਂਸਲਰ, ਡਾਕਟਰ ਧੰਨਾ ਮੱਲ ਗੋਇਲ, ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਹਰਪ੍ਰੀਤ ਸਿੰਘ ਮਾਨਸਾ, ਅਮ੍ਰਿਤਪਾਲ ਸਿੰਘ ਕੂਕਾ, ਤਲਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਵਰੇਜ ਸਿਸਟਮ ਦੇ ਪੱਕੇ ਹੱਲ ਲਈ ਲੰਮੇ ਸਮੇਂ ਸੰਬੋਧਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਸਰਕਾਰ ਪ੍ਰਸ਼ਾਸਨ ਵੱਲੋਂ ਕਮੇਟੀ ਨਾਲ ਕੋਈ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵਜੋਂ 12 ਜਨਵਰੀ ਨੂੰ ਠੀਕਰੀਵਾਲਾ ਚੌਕ ਵਿਖੇ ਧਾਰਮਿਕ ਸਮਾਜਿਕ ਵਪਾਰਕ ਰਾਜਸੀ ਤੇ ਜਨਤਕ ਜਮਹੂਰੀ ਲੋਕਾਂ ਦੀ ਅਗਵਾਈ ਹੇਠ ਸ਼ਹਿਰੀਆਂ ਵੱਲੋਂ ਰੋਸ਼ ਮਾਰਚ ਕਰਕੇ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਆਗੂਆਂ ਨੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਠੇਕੇਦਾਰ, ਗੁਰਜੰਟ ਸਿੰਘ, ਅਸ਼ਵਨੀ ਕੁਮਾਰ, ਸੁਖਵੀਰ ਸਿੰਘ, ਜੁਗਰਾਜ ਸਿੰਘ ਰੱਲਾ, ਕੁਲਵੰਤ ਸਿੰਘ ਚਕੇਰੀਆਂ,ਡਾ, ਰਾਮਪਾਲ ਆਦਿ ਨਗਰ ਨਿਵਾਸੀ ਸ਼ਾਮਲ ਸਨ।