107 ਦੇਸ਼ਾਂ ਚੋਂ ਭਾਰਤ 94ਵੇਂ ਨੰਬਰ ‘ਤੇ, ਆਬਾਦੀ ਦਾ 14% ਹਿੱਸਾ ਕੁਪੋਸ਼ਣ ਦਾ ਸ਼ਿਕਾਰ

0
10

ਨਵੀਂ ਦਿੱਲੀ 18 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) ਗਲੋਬਲ ਹੰਗਰ ਇੰਡੈਕਸ 2020 ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਗਲੋਬਲ ਹੰਗਰ ਇੰਡੈਕਸ ਵਿਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ, ਪਰ ਫਿਰ ਵੀ ਭਾਰਤ ਕਈ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਇਨ੍ਹਾਂ ਦੇਸ਼ਾਂ ਵਿਚ ਨੇਪਾਲ, ਸ੍ਰੀਲੰਕਾ, ਮਿਆਂਮਾਰ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਸ਼ਾਮਲ ਹਨ।

ਦੱਸ ਦਈਏ ਕਿ 107 ਦੇਸ਼ਾਂ ਦੀ ਸੂਚੀ ਵਿਚ ਭਾਰਤ 94ਵੇਂ ਨੰਬਰ ‘ਤੇ ਹੈ। ਸਿਰਫ 13 ਦੇਸ਼ ਅੱਗੇ ਹਨ ਜਿਨ੍ਹਾਂ ਤੋਂ ਭਾਰਤ ਅੱਗੇ ਹੈ। ਇਹ ਦੇਸ਼ ਰਵਾਂਡਾ, ਨਾਈਜੀਰੀਆ, ਅਫਗਾਨਿਸਤਾਨ, ਲੀਬੀਆ, ਮੋਜ਼ਾਮਬੀਕ ਅਤੇ ਚਾਡ ਹਨ।

ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਮੁਤਾਬਕ, ਭਾਰਤ ਵਿਚ ਭੁੱਖ ਦੇ ਮਾਮਲੇ ਵਿਚ ਸਥਿਤੀ 27.2 ਦੇ ਸਕੋਰ ਨਾਲ ‘ਗੰਭੀਰ’ ਹੈ। ਰਿਪੋਰਟ ਮੁਤਾਬਕ ਭਾਰਤ ਦੀ ਲਗਪਗ 14% ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ।

ਭਾਰਤ ਦੀ ਦਰਜਾਬੰਦੀ ਵਿੱਚ ਸੁਧਾਰ:

ਹਾਲਾਂਕਿ ਇਸ ਸਾਲ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਪਿਛਲੀ ਵਾਰ 117 ਦੇਸ਼ਾਂ ਵਿਚ ਭਾਰਤ 102ਵੇਂ ਨੰਬਰ ‘ਤੇ ਸੀ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਾਲ ਦੇਸ਼ਾਂ ਦੀ ਗਿਣਤੀ ਵੀ ਘੱਟ ਗਈ ਹੈ।

2015 ਤੋਂ ਭਾਰਤ ਦੀ ਦਰਜਾਬੰਦੀ:

2015 ਵਿੱਚ ਭਾਰਤ 93ਵੇਂ, 2016 ਵਿੱਚ 97ਵਾਂ, 2017 ਵਿੱਚ 100ਵਾਂ, 2018 ਵਿੱਚ 103ਵਾਂ ਅਤੇ 2019 ਵਿੱਚ 202ਵਾਂ ਸਥਾਨ ਸੀ। ਰਿਕਾਰਡ ਦਰਸਾਉਂਦੇ ਹਨ ਕਿ ਭੁੱਖਮਰੀ ਕਰਕੇ ਭਾਰਤ ਵਿਚ ਸੰਕਟ ਬਰਕਾਰ ਹੈ। ਭਾਰਤ ਵਿਚ ਬੱਚੇ ਵੀ ਭਿਆਨਕ ਕੁਪੋਸ਼ਣ ਦਾ ਸ਼ਿਕਾਰ ਹੈ।

ਗਲੋਬਲ ਹੰਗਰ ਇੰਡੈਕਸ ਵਿਚ ਜਿਨ੍ਹਾਂ ਦੇਸ਼ਾਂ ਦੇ ਸਕੋਰ ਹੇਠਾਂ ਹਨ ਉਹ ਉੱਚ ਰੈਂਕਿੰਗ ਹਾਸਲ ਕਰਦੇ ਹਨ ਅਤੇ ਜਿਨ੍ਹਾਂ ਕੋਲ ਉੱਚ ਸਕੋਰ ਹਨ ਉਹ ਘੱਟ ਦਰਜਾ ਪ੍ਰਾਪਤ ਕਰਦੇ ਹਨ। ਇਸ ਮੁਤਾਬਕ ਭਾਰਤ ਨੂੰ ਇੱਕ ਖ਼ਰਾਬ ਰੈਂਕਿੰਗ ਮਿਲੀ ਹੈ।

LEAVE A REPLY

Please enter your comment!
Please enter your name here