ਮਾਨਸਾ, 31—03—2021 (ਸਾਰਾ ਯਹਾਂ/ਮੁੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ
ਸੇਵਾ—ਮੁਕਤ ਹੋ ਰਹੇ 10 ਪੁਲਿਸ ਕਰਮਚਾਰੀਆਂ ਨੂੰ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਵਿਦਾਇਗੀ
ਪਾਰਟੀ ਦਿੱਤੀ ਗਈ। ਜਿੱਥੇ ਚਾਹ ਪਾਰਟੀ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਯਾਦਗਿਰੀ ਚਿੰਨ
(ਮਮੈਂਟੋ) ਦੇ ਕੇ ਅਤੇ ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ।
ਇਹਨਾਂ ਸੇਵਾ—ਮੁਕਤ ਕਰਮਚਾਰੀਆਂ ਵਿੱਚ ਇੰਸਪੈਕਟਰ/1 (ਗੁਰਦੀਪ ਸਿੰਘ), ਏ.ਅ ੈਸ.ਆਈ/8
(ਗੁਰਪਿਆਰ ਸਿੰਘ, ਸੁਖਦੇਵ ਸਿੰਘ, ਜਗਪਾਲ ਸਿੰਘ, ਦਾਤਾ ਰਾਮ, ਕੁਲਜੀਤ ਸਿੰਘ, ਬਲਜਿ ੰਦਰ ਸਿੰਘ,
ਗੁਰਜੰਟ ਸਿੰਘ, ਦਰਸ ਼ਨ ਕੁਮਾਰ) ਅਤੇ ਹੌਲਦਾਰ/1 (ਜਗਮੇਲ ਸਿੰਘ) ਸਮੇਤ ਕੁੱਲ 10 ਕਰਮਚਾਰੀ ਨੇ
ਰਿਟਾਇਰਮੈਂਟ ਲਈ। ਇਹਨਾਂ ਵਿੱਚੋ ਇੰਸਪੈਕਟਰ ਗੁਰਦੀਪ ਸਿੰਘ ਜਿਹਨਾਂ ਨੇ 58 ਸਾਲਾਂ ਬਾਅਦ
ਰਿਟਾਇਰਮੈਂਟ ਲਈ ਹੈ ਅਤੇ ਕਰੀਬ 35 ਸਾਲ ਮਹਿਕਮਾਂ ਵਿੱਚ ਸੇਵਾਵਾਂ ਦਿੱਤੀਆ ਹਨ। ਬਾਕੀ ਦੇ 9
ਕਰਮਚਾਰੀ ਜਿਹਨਾਂ ਦੀ ਮਹਿਕਮਾਂ ਵਿੱਚ ਕਰੀਬ 27 ਸਾਲ ਤੋਂ ਵੱਧ ਸਰਵਿਸ ਹੋ ਚੁੱਕੀ ਹੈ, ਵੱਲੋਂ ਆਪਣੀ
ਸਵੈ—ਇੱਛਾਂ ਨਾਲ ਸੇਵਾ—ਮੁਕਤੀ ਲਈ ਗਈ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਇਹਨਾਂ ਸੇਵਾ—ਮੁਕਤ ਜਾ
ਰਹੇ ਕਰਮਚਾਰੀਆਂ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਗਿਆ ਕਿ ਇਹਨਾ ਵੱਲੋਂ ਮਹਿਕਮਾਂ ਅੰਦਰ
ਨਿਭਾਈਆ ਗਈਆ ਵਡਮੁੱਲੀਆਂ ਸੇਵਾਵਾਂ ਹਮੇਸਾਂ ਯਾਦ ਰਹਿਣਗੀਆ ਅਤੇ ਪੁਲਿਸ ਨੂੰ ਸੁਚੱਜੀ ਡਿਊਟੀ
ਪ੍ਰਤੀ ਸੇਧ ਦੇਣ ਦਾ ਕੰਮ ਕਰਨਗੀਆ। ਇਹਨਾਂ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਉਹ ਰਿਟਾਇਰ ਹੋਣ
ਤੋਂ ਬਾਅਦ ਵੀ ਮਹਿਕਮਾ ਅੰਦਰ ਪਰਿਵਾਰ ਦੀ ਤਰਾ ਕੰਮ ਕਰਨਗੇ ਅਤੇ ਜੇਕਰ ਉਹਨਾਂ ਨੂੰ ਮਹਿਕਮਾ ਪ੍ਰਤੀ
ਕਿਸੇ ਮੱਦਦ ਦੀ ਜਰੂਰਤ ਹੋਵੇ ਤਾਂ ਮਾਨਸਾ ਪੁਲਿਸ ਉਹਨਾਂ ਦੀ ਯੋਗ ਮੱਦਦ ਲਈ ਹਮੇਸ਼ਾ ਤਤਪਰ ਰਹੇਗੀ।
ਸ:ਥ: ਬਲਵੰਤ ਸਿੰਘ ਭੀਖੀ ਨੇ ਇਹਨਾਂ ਕਰਮਚਾਰੀਆਂ ਦੀ ਭਰਤੀ ਤੋਂ ਲੈ ਕੇ ਸੇਵਾ ਮੁਕਤ ਹੋਣ ਤੱਕ
ਮਹਿਕਮਾਂ ਅੰਦਰ ਵੱਖ ਵੱਖ ਥਾਣਿਆਂ/ਚੌਕੀਆ ਅਤੇ ਸਟਾਫਾਂ ਅੰਦਰ ਨਿਭਾਈਆ ਗਈਆ ਸ਼ਾਨਦਾਰ
ਸੇਵਾਵਾਂ ਪ੍ਰਤੀ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਮੌਕੇ ਸ੍ਰੀ ਸਤਨਾਮ ਸਿੰਘ ਕਪਤਾਨ ਪੁਲਿਸ (ਸਥਾਨਕ) ਮਾਨਸਾ, ਸ੍ਰੀ ਸੰਜੀਵ ਗੋਇਲ
ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ, ਦਫਤਰ ਅਤੇ ਪੁਲਿਸ ਲਾਈਨ ਮਾਨਸਾ ਦੀਆ ਮੱਦਾਂ ਦੇ
ਕਰਮਚਾਰੀਆਂ ਤੋਂ ਇਲਾਵਾ ਸੇਵਾ ਮੁਕਤ ਜਾਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ, ਦੋਸਤ/ਮਿੱਤਰ
ਆਦਿ ਹਾਜ਼ਰ ਸਨ।