10 ਸਟੇਸਨਾਂ ਦਾ ਕੀਤਾ ਨਿਰੀਖਣ, ਲੋਕਾ ਦਾ ਮਿਲੀਆ ਵਫਦ

0
100

ਬੁਢਲਾਡਾ 06 ਜਨਵਰੀ (ਸਾਰਾ ਯਹਾ /ਅਮਨ ਮਹਿਤਾ):ਉੱਤਰੀ  ਰੇਲਵੇ ਜੋਨ ਦੇ ਜਰਨਲ ਮੈਨੇਜਰ ਵੱਲੋਂ 29 ਜਨਵਰੀ ਨੂੰ ਕੀਤੀ ਜਾ ਰਹੀ ਆਮ ਨਿਰੀਖਣ ਕਰਨ ਦੇ ਪ੍ਰੋਗਰਾਮ ਤਹਿਤ ਅੱਜ ਬੁਢਲਾਡਾ ਵਿਖੇ ਡਜੀਵਨਲ ਰੇਲਵੇ ਮੈਨੇਜਰ ਸੁਭਾਸ ਚੰਦ ਜੈਨ ਵੱਲੋ ਡਜੀਵਨ ਦੇ ਅਫਸਰਾ ਦੀ ਟੀਮ ਨਾਲ ਇੱਥੇ ਪਹੁੰਚੇ। ਜੋ ਬਠਿੰਡਾ ਤੋ ਬੁਢਲਾਡਾ ਤੱਕ ਦੇ 10 ਰੇਲਵੇ ਸਟੇਸਨਾਂ ਦਾ ਨਰੀਖਣ ਕਰਦਿਆਂ ਆਮ ਲੋਕਾਂ ਨੂੰ ਆ ਰਹੀਆ ਸਮੱਸਿਆਵਾਂ ਦੇ ਹੱਲ ਲਈ ਦੌਰਾ ਕੀਤਾ ਗਿਆ ਤਾਂ ਜੋ ਜਰਨਲ ਮੈਨੇਜਰ ਦੇ ਆਮ ਦੋਰੇ ਦੇ ਨਿਰੀਖਣ ਤੋਂ ਪਹਿਲਾ ਇਨ੍ਹਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸੀਆ ਕਿ ਉੱਤਰੀ ਰੇਲਵੇ ਵੱਲੋਂ ਯਾਤਰੀਆਂ ਦੀਆਂ ਹਰ ਸਹੂਲਤਾ ਦਾ ਧਿਆਨ ਰੱਖਿਆ ਜਾਵੇਗਾ ਅਤੇ ਕਿਸੇ ਵੀ ਯਾਤਰੀ ਨੂੰ ਕੋਈ ਸਮੱਸਿਆ ਨਹੀਂ ਆਣ ਦਿੱਤੀ ਜਾਵੇਗੀੇ। ਹਰੇਕ ਰੇਲਵੇ ਸਟੇਸਨ ਤੇ ਪੀਣ ਵਾਲੇ ਪਾਣੀ, ਛਾਂ, ਅਤੇ ਬੈਠਣ ਲਈ ਬੈਚਾਂ ਅਤੇ ਸੁਰੱਖਿਅਤ ਮਾਹੋਲ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੌਰਾਨ ਉਨ੍ਹਾਂ ਅਨਾਜ ਦੀ ਢੋਆ ਢੋਆਈ ਸਮੇ ਨਕਾਰਾ ਹੋ ਚੁੱਕੀ ਸੜਕ ਦੇ ਨਿਰਮਾਣ ਸੰਬੰਧੀ, ਆਲੇ ਦੁਆਲੇ ਨਕਾਰਾ ਹੋਈ ਇਮਾਰਤਾ ਨੂੰ ਢਾਉਣ ਦੀ ਹਦਾਇਤ ਕੀਤੀ।  ਇਸ ਮੌਕੇ ਤੇ ਰੇਲਵੇ ਵਿਭਾਗ ਵੱਲੋ ਸਮੇ ਤੋ ਪਹਿਲਾ ਜਬਰੀ ਰਿਟਾਇਰ ਕੀਤੇ ਗਏ ਗੁਲਾਬ ਸਿੰਘ ਟਰੇਕਮੈਨ ਦਾ ਪਰਿਵਾਰ ਉੱਚ ਅਧਿਕਾਰੀਆ ਨੂੰ ਮਿਲੀਆ ਅਤੇ ਦੱਸਿਆ ਕਿ ਉਸਦੀ ਸੇਵਾ ਮੁਕਤੀ ਵਿਭਾਗ ਵਿੱਚੋ 2023 ਸੀ ਪਰੰਤੂ ਫਰਵਰੀ 2020 ਵਿੱਚ ਹੀ ਜਬਰੀ ਸੇਵਾਮੁਕਤ ਕਰ ਦਿੱਤਾ ਦਾ ਮਾਮਲਾ ਵੀ ਧਿਆਨ  ਵਿੱਚ ਲਿਆਦਾ ਗਿਆ। ਇਸ ਮੌਕੇ ਤੇ ਰੇਲਵੇ ਲਾਇਨ ਦੇ ਨਜਦੀਕ ਵਸੇ ਵਾਰਡ ਨੰਬਰ 7 ਦੇ ਇੱਕ ਲੋਕਾਂ ਦਾ ਵਫਦ ਸਾਬਕਾ ਕੋਸਲਰ ਸੁਖਵਿੰਦਰ ਕੋਰ ਸੁੱਖੀ ਦੀ ਅਗਵਾਈ ਵਿੱਚ ਮਿਲੀਆ ਜਿੱਥੇ ਰੇਲਵੇ ਦੇ ਊੱਚ ਅਧਿਕਾਰੀਆਂ ਨੂੰ ਰੇਲਵੇ ਲਾਇਨ ਨਾਲ ਸੰਬੰਧਤ ਆ ਰਹੀਆ ਮੁਸਕਿਲਾ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਰੇਲ ਅਧਿਕਾਰੀਆ ਨੇ ਵਫਦ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਸਹਿਰ ਦੇ ਮੁੱਖ ਸਮਸਾਨ ਘਾਟ ਵੱਲ ਜਾਣ ਲਈ ਰਾਸਤਾ ਅਤੇ ਆਸ ਪਾਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਸੜਕ ਦਾ ਨਿਰਮਾਣ ਆਦਿ ਮੰਗਾਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ ਅੇਮ ਇੰਜੀਨੀਅਰ ਰਾਜਵੀਰ ਸਿੰਘ ਡਾਗੀ, ਏ ਡੀ ਐਨ ਮਾਨਸਾ ਵਰਿੰਦਰ ਕੁਮਾਰ, ਇੰਜੀਨੀਅਰ ਚੰਦਰ ਸੇਖਰ ਸਰਮਾ, ਬੰਟੂ ਕੁਮਾਰ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here