
ਮਾਨਸਾ 7ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ )ਸ਼ਿਵ ਅਰਾਧਨਾ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਨਵੇ ਟਰੈਫਿਕ ਰੋਡ ਮਾਨਸਾ ਤੇ ਮਹਾਂ ਸ਼ਿਵਰਾਤਰੀ ਮੌਕੇ 11 ਵਾਂ ਵਿਸ਼ਾਲ ਸ਼ਿਵ ਜਾਗਰਣ 10 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ! ਜਿਸ ਵਿਚ ਸ਼ਿਵ ਸ਼ਕਤੀ ਮੰਡਲ ਜੈ ਮਾ ਮੰਦਰ ਵਾਲੇ ਗੁਣਗਾਣ ਕਰਨਗੇ ਅਤੇ ਸੁੰਦਰ ਝਾਕੀਆਂ ਵੀ ਕੱਢੀਆਂ ਜਾਣਗੀਆਂ। ਇਸ ਤੋਂ ਇਲਾਵਾ ਅਤੁੱਟ ਭੰਡਾਰੇ ਦਾ ਆਯੋਜਨ ਵੀ ਕੀਤਾ ਜਾਵੇਗਾ ।ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਰੋਹਿਤ ਕੁਮਾਰ ਸਰਪ੍ਰਸਤ ਸੁਰਿੰਦਰ ਨਿਭੋਰੀਆ, ਸ਼ਾਮ ਲਾਲ ਬਿੱਟੂ, ਪ੍ਰਵੀਨ ਕੁਮਾਰ ਬੰਟੀ ,ਸੈਕਟਰੀ ਰੋਮੀ ਕੁਮਾਰ, ਮਨੋਜ ਕੁਮਾਰ , ਕੈਸ਼ੀਅਰ ਰਾਜੀਵ ਕੁਮਾਰ, ਅਤੇ ਅਮਨਦੀਪ ਕੁਮਾਰ ,ਨੇ ਦੱਸਿਆ ਕਿ ਹਰ ਸਾਲ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ਿਵ ਜਾਗਰਣ ਕਰਵਾਇਆ ਜਾਂਦਾ ਹੈ ਜੋ ਇਸ ਸਾਲ ਵੀ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ।ਜਿਸ ਵਿੱਚ ਸਮੂਹ ਸ਼ਹਿਰ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਇਸ ਜਾਗਰਣ ਵਿਚ ਜਾਗਰਨ ਮੰਡਲੀਆਂ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੀਆਂ ਅਤੇ ਭੰਡਾਰਾ ਵੀ ਕਰਵਾਇਆ ਜਾ ਰਿਹਾ ਹੈ ।
