ਮਾਨਸਾ, 09 ਦਸੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ 10 ਦਸੰਬਰ 2024 ਦਿਨ ਮੰਗਲਵਾਰ ਨੂੰ ਇੰਡੀਆ ਜਾਬ ਕਾਰਟ ਵੱਲੋਂ ਜੂਨੀਅਰ ਰੈਕਰਿਓਟਰਸ, ਐਡਮਿਸ਼ਨ ਕਾਊਂਸਲਰ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਭਾਗ ਲੈਣ ਲਈ ਪ੍ਰਾਰਥੀ ਦਾ ਗੈ੍ਰਜੂਏਟ ਹੋਣਾ ਲਾਜ਼ਮੀ ਹੈ ਅਤੇ ਇਸ ਕੈਂਪ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਭਾਗ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਉਮਰ ਸੀਮਾ 21 ਤੋਂ 32 ਸਾਲ ਹੋਣੀ ਹੋਣੀ ਚਾਹੀਦੀ ਹੈ। ਚੁਣੇ ਗਏ ਪ੍ਰਾਰਥੀਆਂ ਨੂੰ ਪਹਿਲੇ ਤਿੰਨ ਮਹੀਨੇ ਸਟਾਈਫੰਡ 11250/- ਰੁਪਏ ਅਤੇ ਇਸ ਉਪਰੰਤ 15000/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਕੰਮ ਕਰਨ ਦਾ ਸਥਾਨ ਬਠਿੰਡਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ 10 ਦਸੰਬਰ ਨੂੰ ਸਵੇਰੇ 10.30 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਸੁਵਿਧਾ ਸੈਂਟਰ ਦੇ ਉੱਪਰ ਪਹਿਲੀ ਮੰਜ਼ਿਲ ਮਾਨਸਾ ਵਿਖੇ ਸੰਪਰਕ ਕਰਨ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 76968-74147,94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਦੀ ਕਮਨਿਊਕੇਸ਼ਨ ਸਕਿੱਲ ਵਿੱਚ ਵਧਿਆ ਮੁਹਾਰਤ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ 1 ਸਾਲ ਦਾ ਟੈਲੀਕਾਲਿੰਗ ਜਾਂ ਇਮੀਗ੍ਰੇਸ਼ਨ ਜਾਂ ਕੰਨਸਲਟੈਂਸੀ ਦਾ ਤਜ਼ਰਬਾ ਹੋਣਾ ਜਰੂਰੀ ਹੈ।