
ਮਾਨਸਾ 3 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ ਯੂਨੀਅਨ ਵੱਲੋ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿੱਚ ਲਗਾਤਾਰ ਧਰਨਾ ਚੱਲ ਰਿਹਾ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਕਿ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ਠੇਕੇਦਾਰੀ ਸਿਸਟਮ ਤਕ ਹੀ ਖ਼ਤਮ ਕਰੇਗੀ ਸਗੋ ਜੋ ਸਾਡਾ ਐਗਰੀਮੈਂਟ 31/12 ਤਕ ਜੋ ਟੈਂਡਰ ਪਾਲਿਸੀ ਝੱਲਣੀ ਸੀ ਉਸ ਨੂੰ ਖਤਮ ਕਰਕੇ ਆਪਣੇ ਚਹੇਤਿਆਂ ਅਤੇ ਨੇੜਲਿਆਂ ਨੂੰ ਲਾਭ ਦੇਣ ਲਈ ਮਜ਼ਦੂਰਾਂ ਨਾਲ ਧੱਕੇਸ਼ਾਹੀ ਕੀਤੀ ਹੈ। ਜ਼ਿਲ੍ਹਾ ਖਜ਼ਾਨਚੀ ਬਲਬੀਰ ਸਿੰਘ ,ਜ਼ਿਲ੍ਹਾ ਸੈਕਟਰੀ ਕਾਲਾ ਸਿੰਘ ਅਤੇ ਜ਼ਿਲਾ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਵੇਗਾ 5 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਫੂਡ ਮੰਤਰੀ ਦਾ ਪੁਤਲਾ ਫੂਕ ਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਚੋਣਾਂ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸਕੇ ਅਸੀਂ ਗਰੀਬਾਂ ਅਤੇ ਮਜ਼ਦੂਰਾਂ ਦੇ ਹਮਦਰਦ ਬਣਦੀ ਸੀ ਉਨ੍ਹਾਂ ਨੇ ਆਉਂਦਿਆਂ ਹੀ ਗਰੀਬਾਂ ਦੀ ਧੌਣ ਤੇ ਗੋਡਾ ਰੱਖ ਕੇ ਉਨ੍ਹਾਂ ਤੋਂ ਕੰਮ ਖੋਹਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਜੋ ਪੇਮੇਂਟ ਇੱਕ ਮਹੀਨੇ ਮਿਲਦੀ ਸੀ ਹੁਣ ਉਸ ਨੂੰ ਤਿੰਨ ਮਹੀਨਿਆਂ ਵਿੱਚ ਵੰਡ ਕੇ ਤਿੰਨ ਮਹੀਨਿਆਂ ਵਿੱਚ ਦਿੱਤਾ ਜਾਵੇਗਾ ਮਜ਼ਦੂਰ ਪੱਲੇਦਾਰ ਕਿਸ ਤਰ੍ਹਾਂ ਆਪਣੇ ਬਾਲ ਬੱਚਿਆਂ ਦਾ ਪਾਲਣ ਪੋਸ਼ਣ ਕਰਨਗੇ। ਇਸ ਮੌਕੇ ਸੀਤਲ ਪ੍ਰਧਾਨ, ਜਨਕ ਸਿੰਘ ਭੀਖੀ, ਹੁਸ਼ਿਆਰ ਸਿੰਘ , ਸ਼ਿੰਦਾ ਪ੍ਰਧਾਨ ਸਰਦੂਲਗਡ਼੍ਹ, ਨੇ ਸੰਬੋਧਨ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਪੱਲੇਦਾਰ ਮਜ਼ਦੂਰ ਜਮਾਤ ਨਾਲ ਧੋਖਾ ਨਾ ਕਰੋ ਕਿਉਂਕਿ ਜੇ ਗ਼ਰੀਬ ਪਰ ਸਰਕਾਰਾਂ ਬਣਾਉਣ ਜਾਣਦਾ ਹੈ ਤਾਂ ਇਨ੍ਹਾਂ ਨੂੰ ਕੁਰਸੀ ਤੋਂ ਉਤਾਰ ਸਕਦਾ ਹੈ ਜੇਕਰ ਪੰਜਾਬ ਸਰਕਾਰ ਨੇ ਇਹ ਪਾਲਿਸੀ ਰੱਦ ਕਰਕੇ ਪਹਿਲਾਂ ਵਾਲੀ ਪਾਲਿਸੀ ਨਾ ਚਾਲੂ ਕੀਤੀ ਤਾਂ ਪੰਜਾਬ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ।ਸਾਬਕਾ ਸੂਬਾ ਸਕੱਤਰ ਸ਼ਿੰਦਰਪਾਲ ਸਿੰਘ ਚਕੇਰੀਆਂ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਮਜਦੂਰ ਵਿਰੋਧੀ ਸਾਬਤ ਹੋਈ ਹੈ ਕਿਉਂਕਿ ਸੱਤਾ ਵਿਚ ਆਉਣ ਤੋਂ ਬਾਅਦ ਗਰੀਬ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਗਰੀਬ ਵਰਗ ਸਹੂਲਤਾਂ ਦੇਣ ਨਾ ਕਿ ਉਨ੍ਹਾਂ ਦਾ ਰੁਜ਼ਗਾਰ ਖੋਹ ਕੇ ਆਪਣੇ ਚਹੇਤਿਆਂ ਨੂੰ ਸੌਂਪ ਦੇਣ ਇਹ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਹੁਣ ਕਰਦੀਆਂ ਆਈਆਂ ਹਨ। ਫਿਰ ਆਪ ਦੀ ਸਰਕਾਰ ਅਤੇ ਪਹਿਲੀਆਂ ਸਰਕਾਰਾ ਵਿੱਚ ਕੀ ਫ਼ਰਕ ਰਹਿ ਗਿਆ ਹੈ ।ਇਸ ਲਈ ਸਰਕਾਰ ਨੂੰ ਫੌਰੀ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਇਸ ਮੌਕੇ ਵੱਡੀ ਗਿਣਤੀ ਵਿੱਚ ਮਜ਼ਦੂਰ ਪੱਲੇਦਾਰ ਹਾਜ਼ਰ ਸਨ।
