ਮਾਨਸਾ 19ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ): : ਪਿਛਲੇ ਹਫ਼ਤੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਹੈਡ ਟੀਚਰ, ਸੈਂਟਰ ਹੈੱਡ ਟੀਚਰ, ਈ ਟੀ ਟੀ ਅਧਿਆਪਕਾ ਦੀਆਂ ਬਦਲੀਆ ਸਬੰਧੀ ਜਾਰੀ ਕੀਤਾ ਗਿਆ ਪੱਤਰ ਜਿਸ ਵਿੱਚ 18 ਮਈ ਤੱਕ ਬਦਲੀਆ ਮੁਲਤਵੀ ਕੀਤੀਆਂ ਸਨ ਨੂੰ ਅੱਗੇ ਵਧਾ ਕੇ 25 ਮਈ ਕਰ ਦਿੱਤਾ ਗਿਆ ਹੈ।ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਯੂਮ ਰਾਹੀਂ ਹੋਈ ਜਿਸ ਦੀ ਅਗਵਾਈ ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਰਿੰਦਰ ਸਿੰਘ ਮਾਖਾ ਜੀ ਨੇ ਕੀਤੀ। ਉਹਨਾਂ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾ ਦੀਆਂ ਬਦਲੀਆ ਤੁਰੰਤ ਲਾਗੂ ਕੀਤੀਆਂ ਜਾਣ ਤਾਂ ਜੋ ਦੂਰ ਦਰਾਡੇ ਨੌਕਰੀ ਕਰ ਰਹੇ ਅਧਿਆਪਕ ਆਪੋ ਆਪਣੇ ਘਰਾਂ ਦੇ ਕੋਲ ਆ ਸਕਣ। ਹਰ ਹਫਤੇ ਬਦਲੀਆਂ ਲਾਗੂ ਕਰਨ ਦੇ ਹੁਕਮਾਂ ਨੂੰ ਅੱਗੇ ਵਧਾਉਣ ਦਾ ਜਥੇਬੰਦੀ ਵਿਰੋਧ ਕਰਦੀ ਹੈ। ਦਰਸ਼ਨ ਸਿੰਘ ਜਟਾਣਾ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਕੈਪਟਨ ਸਰਕਾਰ ਦੁਆਰਾ ਕੀਤੀਆਂ ਗਈਆਂ ਬਦਲੀਆਂ ਨੂੰ ਸਿੱਖਿਆ ਵਿਭਾਗ ਦੁਆਰਾ ਟਾਲ਼ਿਆ ਜਾਣਾ ਮੰਦਭਾਗਾ ਫੈਸਲਾ ਹੈ। ਗੁਰਦਾਸ ਸਿੰਘ ਰਾਏਪੁਰ ਅਤੇ ਗੁਰਪ੍ਰੀਤ ਦਲੇਲਵਾਲਾ ਨੇ ਕਿਹਾ ਕਿ ਦੂਰ ਦੁਰਾਡੇ ਖੇਤਰਾਂ ਵਿੱਚੋਂ ਬਹੁਤੇ ਅਧਿਆਪਕ ਸਾਲਾਂ ਬੱਧੀ ਇੰਤਜ਼ਾਰ ਤੋਂ ਬਾਅਦ ਆਪਣੇ ਜ਼ਿਲ੍ਹੇ ਵਿੱਚੋਂ ਬਦਲੀ ਹੋਣ ਉਪਰੰਤ ਆਉਣ ਦੀ ਝਾਕ ਵਿੱਚ ਬੈਠੇ ਹਨ ਪਰੰਤੂ ਵਿਭਾਗ ਦੁਆਰਾ ਉਹਨਾਂ ਨੂੰ ਲਾਗੂ ਕਰਨ ਵਿੱਚ ਦੇਰੀ ਅਸਹਿ ਹੈ। ਲਗਪਗ ਦੋ ਮਹੀਨੇ ਹੋ ਗਏ ਹਨ। ਜੋ ਮੰਦਭਾਗੀ ਗੱਲ ਹੈ ਜਥੇਬੰਦੀ ਇਸ ਦਾ ਵਿਰੋਧ ਕਰਦੀ ਹੈ। ਸ਼੍ਰੀ ਬਲਵਿੰਦਰ ਸਿੰਘ ਉੱਲਕ ਅਤੇ ਲਖਵਿੰਦਰ ਮਾਨ ਨੇ ਕਿਹਾ ਕਿ ਬਦਲੀ ਤੁਰੰਤ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਵੀ ਤੁਰੰਤ ਛੁੱਟੀਆਂ ਕੀਤੀਆਂ ਜਾਣ ਕਿਉਂਕਿ ਕਰੋਨਾ ਦਾ ਪ੍ਰਭਾਵ ਬਹੁਤ ਵੱਡੀ ਪੱਧਰ ਤੇ ਵੱਧ ਰਿਹਾ ਹੈ ਅਤੇ ਲਗਾਤਾਰ ਅਧਿਆਪਕ ਇਸਦੀ ਲਪੇਟ ਵਿੱਚ ਆ ਰਹੇ ਹਨ। ਇਸ ਮੌਕੇ ਗੁਰਪ੍ਰੀਤ ਦਲੇਲਵਾਲਾ , ਬੂਟਾ ਸਿੰਘ, ਸੁਖਜਿੰਦਰ ਸਿੰਘ, ਸੁਖਦੀਪ ਸਿੰਘ, ਪ੍ਰਗਟ ਸਿੰਘ, ਵਿਜੈ ਕੁਮਾਰ, ਅਨਿਲ ਕੁਮਾਰ, ਸਹਿਦੇਵ ਸਿੰਘ ਮਾਨਸਾ, ਪ੍ਰਭੂ ਰਾਮ ਆਦਿ ਵੀ ਹਾਜ਼ਰ ਸਨ।