੨੦ ਲੱਖ ਕਰੋੜ ਦਾ ਪੈਕੇਜ ਕਿਰਤੀ ਕਾਮਿਆ ਲਈ ਜੁਮਲਾ ਸਾਬਿਤ ਹੋਇਆ:ਕਾਮਰੇਡ ਲਾਲ ਚੰਦ

0
20

ਸਰਦੂਲਗੜ੍ਹ,੩ ਜੁਲਾਈ ( ਸਾਰਾ ਯਹਾ/ ਬਪਸ):  ਦਸ ਕੇਂਦਰੀ ਟਰੇਡ ਯੂਨੀਅਨ ਅਤੇ ਫੈਡਰੇਸ਼ਨਾ ਦੇ
ਸੱਦੇ ਉੱਪਰ ਪੂਰੇ ਭਾਰਤ ਅੰਦਰ ਵਿਰੋਧ ਪ੍ਰਦਰਸਨ ਕਰਨ ਦੀ ਲੜੀ ਵਜੋਂ ਸਥਾਨਕ ਸ਼ਹਿਰ ਅੰਦਰ
ਵੱਖ ਵੱਖ ਮਜਦੂਰ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ
ਗਿਆ। ਇਸ ਮੋਕੇ ਤੇ ਸੀ.ਟੀ.ਯੂ. ਦੇ ਸੂਬਾਈ ਮੀਤ ਸਕੱਤਰ ਲਾਲ ਚੰਦ  ਅਤੇ ਕਾਮਰੇਡ ਆਤਮਾ
ਰਾਮ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵੱਲੋਂ ਲਾਕਡਾਊਨ
ਅਤੇ ਕਰੋਨਾ ਦੀ ਆੜ ਵਿੱਚ ਦੇਸ਼ ਅੰਦਰ ਮਜਦੂਰ ਕਿਸਾਨ ਵਿਰੋਧੀ ਨੀਤੀਆਂ ਤੇਜੀ ਨਾਲ ਲਾਗੂ
ਕੀਤੀਆਂ ਜਾ ਰਹੀਆਂ ਹਨ। ਪਬਲਿਕ ਸੈਕਟਰ ਦੇ ਅਦਾਰਿਆਂ ਬੀਮਾ, ਰੇਲਵੇ, ਹਵਾਈ ਅੱਡੇ,
ਕੋਲਾ ਖਾਨਾਂ, ਆਦਿ ਨੂੰ ਕੌਡੀਆਂ ਦੇ ਭਾਅ ਵੱਡੇ ਅਜਾਰੇਦਾਰਾਂ ਅਤੇ ਬਹੁਕੋਮੀ
ਕਾਰਪੋਰੇਸ਼ਨਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ
ਹੈ। ਛੋਟੇ ਕਾਰੋਬਾਰ ਤਬਾਹ ਹੋ ਰਹੇ ਹਨ। ਜਿਸ ਕਰਕੇ ਦੇਸ਼ ਅੰਦਰ ੨੭ ਕਰੋੜ ਜਨਤਾ
ਬੇਰੁਜਗਾਰ ਹੋ ਗਈ ਹੈ। ੨੦ ਲੱਖ ਕਰੋੜ ਰੁਪਏ ਦਾ ਪੈਕਜ ਵੀ ਕਿਰਤੀ ਲੋਕਾਂ ਲਈ ਜੁਮਲਾ
ਸਾਬਿਤ ਸਿੱਧ ਹੋ ਗਿਆ ਹੈ। ਅੱਜ ਦੇ ਇਸ ਪ੍ਰਦਰਸਨ ਵੱਲੋਂ ਕੋਲਾ ਖਾਨਾਂ ਦੀਆਂ ਮਜਦੂਰਾਂ
ਦੀ ਤਿੰਨ ਰੋਜਾ ਹੜਤਾਲ ਦੀ ਡੱਟਵੀਂ ਹਮਾਇਤ ਕੀਤੀ ਗਈ। ਕੇਂਦਰ ਵੱਲੋਂ ਨਵੇਂ ਲਿਆਂਦੇ ਜਾ
ਰਹੇ ਬਿਜਲੀ ਐਕਟ ੨੦੨੦ ਅਤੇ ਕਿਸਾਨ ਵਿਰੋਧੀ ਲਿਆਂਦੇਂ ਤਿੰਨ ਆਰਡੀਨੈੱਸ ਜੋ ਕਿ ਖੇਤੀ
ਸੈਕਟਰ ਦੇ ਲਈ ਮਾਰੂ ਸਾਬਿਤ ਹੋਣਗੇ ਦੀ ਨਿੰਦਾ ਕਰਦੇ ਹੋਏ ਇਹਨਾਂ ਨੂੰ ਵਾਪਿਸ ਲੈਣ ਦੀ
ਮੰਗ ਕੀਤੀ ਗਈ ਹੈ। ਇੱਕ ਮਜਦੂਰ ਪਰਿਵਾਰ ਨੂੰ ਪ੍ਰਤੀ ਮਹੀਨਾ ੧੦੦੦੦ ਰੁਪਏ ਘੱਟੋ ਘੱਟ
ਇੱਕ ਸਾਲ ਲਈ ਦੇਣ ਦੀ ਮੰਗ ਕੀਤੀ ਗਈ। ਮਾeਕਰੋ ਫਾਈਨਾਸ ਕੰਪਨੀਆਂ ਵੱਲੋਂ ਦਿੱਤਾ ਕਰਜਾ
ਸਰਕਾਰ ਵੱਲੋਂ ਅਦਾ ਕੀਤਾ ਜਾਵੇ। ਅਤੇ ਅੱਗੇ ਤੋਂ ਇਹਨਾਂ ਔਰਤਾਂ ਨੂੰ ਸਸਤੀਆਂ ਵਿਆਜ
ਦਰ੍ਹਾਂ ਉੱਪਰ ਬੈਂਕਾਂ ਤੋਂ ਲੋਨ ਦਿੱਤਾ ਜਾਵੇ। ਫਾਈਨਾਂਸ ਕੰਪਨੀਆਂ ਵੱਲੋਂ ਲਏ ਗਏ
ਖਾਲੀ ਚੈੱਕ  ਵਾਪਿਸ ਕਰਵਾਏ ਜਾਣ। ਕੇਂਦਰ ਸਰਕਾਰ ਵੱਲੋਂ ਕਿਰਤੀ ਲੋਕਾਂ ਨਾਲ ਕੀਤਾ ਜਾ
ਰਹੇ ਨਿਰਦਈ ਵਤੀਰੇ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ੧੫੦ ਸਾਲ ਦੇ ਸੰਘਰਸ ਤੇ
ਪ੍ਰਾਪਤ ਕੀਤੇ ਹੱਕ ਬਹਾਲ ਕੀਤੇ ਜਾਣ। ਪਹਿਲਾਂ ਵਾਂਗ ਲੇਬਰ ਲਾਅ ਬਹਾਲ ਕੀਤੇ ਜਾਣ।
ਜੇਕਰ ਸਰਕਾਰ ਨੇ ਮਜਦੂਰ ਜਮਾਤ ਪ੍ਰਤੀ ਆਪਣਾ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ
ਅੰਦਰ ਦੇਸ਼ ਵਿੱਚ ਚੱਲ ਰਹੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਉਪਰੰਤ ਇੱਕ ਮੰਗ
ਪੱਤਰ ਐੱਸ.ਡੀ.ਐੱਮ. ਸਰਦੂਲਗੜ੍ਹ ਨੂੰ ਦਿੱਤਾ ਗਿਆ। ਇਸ ਮੌਕੇ ਸੀ.ਟੀ.ਯੂ. ਦੇ ਸੂਬਾਈ
ਮੀਤ ਸਕੱਤਰ ਲਾਲ ਚੰਦ, ਆਤਮਾ ਰਾਮ, ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਜਰਨੈਲ ਸਿੰਘ
ਖੈਰਾ ਕਲਾਂ, ਬਹਾਦਰ ਸਿੰਘ ਸਰਦੂਲਗੜ੍ਹ , ਤਾਰਾ ਸਿੰਘ ਆਲੀਕੇ, ਬਿਜਲੀ ਲੇਬਰ ਵਰਕਰ
ਯੂਨੀਅਨ ਦੇ ਦਰਸਨ ਸਿੰਘ, ਸੁਰਿੰਦਰ ਕੁਮਾਰ, ਸੁਰੇਸ ਕੁਮਾਰ ਫੁਸ ਮੰਡੀ, ਕਿਰਨਾ ਬਾਈ,
ਪਰਮਜੀਤ ਕੌਰ, ਦਰਸਨ ਸਿੰਘ ਲੋਹਗੜ੍ਹ, ਸਰੋਜ ਰਾਣੀ, ਕਿਸਾਨ ਸਭਾ ਦੇ ਗੁਰਦੇਵ ਸਿੰਘ
ਲੋਹਗੜ੍ਹ ਨੇ ਸੰਬੋਧਨ ਕੀਤਾ।
ਕੈਂਪਸ਼ਨ:- ਕੇਨਦਰ ਸਰਕਾਰ ਦੇ ਵਿਰੋਧ ਰੋਸ਼ ਮੁਹਾਜਾਰਾ ਕਰਦੇ ਹੋਏ ਅਤੇ ਨਰਿੰਦਰ ਮੋਦੀ ਦਾ
ਪੁੱਤਲਾ ਸਾੜਦੇ ਹੋਏ

LEAVE A REPLY

Please enter your comment!
Please enter your name here