-ਜ਼ਿਲ•ੇ ਵਿਖੇ 117 ਮੰਡੀਆਂ ਅਤੇ 55 ਸ਼ੈਲਰਾਂ ‘ਚ ਬਣੇ ਖਰੀਦ ਕੇਂਦਰਾਂ ਵਿੱਚ ਸੁਚੱਜੇ ਢੰਗ ਨਾਲ ਚੱਲ ਰਿਹੈ ਕਣਕ ਦੀ ਖਰੀਦ ਦਾ ਕੰਮ : ਡਿਪਟੀ ਕਮਿਸ਼ਨਰ

0
26

ਮਾਨਸਾ, 12 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਮੰਡੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਵਰਤ ਕੇ ਕਣਕ ਦੀ ਖਰੀਦ ਦਾ ਕੰਮ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਨਾਲੋਂ-ਨਾਲ ਹੀ ਖਰੀਦ ਕੀਤੀ ਫਸਲ ਦੀ ਲਿਫਟਿੰਗ ਵੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਕੋਵਿਡ-19 ਸਬੰਧੀ ਮੰਡੀਆਂ ਵਿੱਚ ਸ਼ੁਰੂ ਤੋਂ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਕੋਈ ਵੀ ਵਿਅਕਤੀ ਬਿਨ•ਾਂ ਮਾਸਕ ਦੇ ਨਹੀਂ ਆਵੇਗਾ ਅਤੇ ਦੂਜੇ ਵਿਅਕਤੀ ਤੋਂ ਦੂਰੀ ਬਣਾ ਕੇ ਕੰਮ ਕਰੇਗਾ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿਖੇ 117 ਮੰਡੀਆਂ ਅਤੇ ਸ਼ੈਲਰਾਂ ਵਿੱਚ ਬਣਾਏ 55 ਖਰੀਦ ਕੇਂਦਰ ਵਿਖੇ ਸੁਚੱਜੇ ਢੰਗ ਨਾਲ ਕਣਕ ਦੀ ਫਸਲ ਦੀ ਖਰੀਦ ਦਾ ਕੰਮ ਨਿਰਵਿਘਨ ਨੇਪਰੇ ਚਾੜਿ•ਆ ਜਾ ਰਿਹਾ ਹੈ।
ਕਣਕ ਦੀ ਖਰੀਦ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਇਸ ਵਾਰ ਜ਼ਿਲ•ੇ ਦੀਆਂ ਮੰਡੀਆਂ ਵਿੱਚ 7 ਲੱਖ ਮੀਟਰਕ ਟਨ ਕਣਕ ਆਉਣ ਦੀ ਸੰਭਾਵਨਾ ਹੈ ਅਤੇ 11 ਮਈ ਦੀ ਸ਼ਾਮ ਤੱਕ ਜ਼ਿਲ•ੇ ਦੀਆਂ ਮੰਡੀਆਂ ਵਿੱਚ ਸੰਭਾਵਿਤ ਫਸਲ ਦੀ 87 ਫੀਸਦੀ ਫਸਲ ਭਾਵ 596209 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ।
ਜ਼ਿਲ•ਾ ਮੰਡੀ ਅਫ਼ਸਰ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਆਮਦ ਹੋਈ ਫਸਲ ਦੀ 98 ਫੀਸਦੀ ਫਸਲ ਭਾਵ 587958 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ 498051 ਮੀਟਰਕ ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ, ਜੋ ਕਿ ਖਰੀਦ ਕੀਤੀ ਗਈ ਫਸਲ ਦਾ 84 ਫੀਸਦੀ ਹਿੱਸਾ ਬਣਦੀ ਹੈ।
ਜ਼ਿਲ•ਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀਮਤੀ ਮਧੂ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਕੀਤੀ ਗਈ ਕਣਕ ਦੀ ਕਿਸਾਨਾਂ ਨੂੰ ਸਮੇਂ ਅਨੁਸਾਰ ਅਦਾਇਗੀ ਵੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਕਿਸਾਨਾਂ ਨੂੰ ਉਨ•ਾਂ ਦੀ ਫਸਲ ਬਦਲੇ 1001 ਕਰੋੜ ਤੋਂ ਵੀ ਜ਼ਿਆਦਾ ਰਕਮ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ।

LEAVE A REPLY

Please enter your comment!
Please enter your name here