-ਜ਼ਿਲ੍ਹਾ ਮਾਨਸਾ ਨੇ 31 ਮਈ ਤੱਕ ਲਾਕਡਾਊਨ ਦੌਰਾਨ ਸ਼ਰਤਾਂ ਤਹਿਤ ਕੰਮ ਕਰਨ ਦੇ ਦਿੱਤੇ ਹੁਕਮ

0
929

ਮਾਨਸਾ, 19 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਤੋਂ ਆਮ ਲੋਕਾਂ ਦੀ ਸੁਰੱਖਿਆ ਲਈ ਮਾਨਸਾ ਜ਼ਿਲ੍ਹੇ ਅੰਦਰ ਕਰਫਿਊ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਮੇਲ-ਜੋਲ ਘਟਾਉਣ ਦੇ ਮੰਤਵ ਨਾਲ ਗੈਰ-ਜ਼ਰੂਰੀ ਕਾਰਜਾਂ ਅਤੇ ਗਤੀਵਿਧੀਆਂ ਨੂੰ ਬੰਦ ਕਰਨਾ ਸਿਹਤ ਵਿਭਾਗ ਦੇ ਮਾਹਿਰਾਂ ਵੱਲੋਂ ਜ਼ਰੂਰੀ ਸਮਝਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਧਰ ਦੂਜੇ ਪਾਸੇ ਕਰਫਿਊ ਨਾਲ ਹੋਏ ਸੰਪੂਰਨ ਬੰਦ ਤੋਂ ਆਰਥਿਕਤਾ ’ਤੇ ਹੋਣ ਵਾਲੇ ਮਾੜੇ ਪ੍ਰਭਾਵ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਕਡਾਊਨ ਨੂੰ ਕਰਫਿਊ ਵਰਗੇ ਸੰਪੂਰਨ ਬੰਦ ਦਾ ਢੁੱਕਵਾਂ ਬਦਲ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ 18 ਮਈ ਤੋਂ ਕਰਫਿਊ ਖ਼ਤਮ ਕਰਨ ਅਤੇ 31 ਮਈ 2020 ਤੱਕ ਕੁਝ ਨੁਕਤਿਆਂ ਅਨੁਸਾਰ ਲਾਕਡਾਊਨ ਲਾਗੂ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ।

¿;¿;¿;¿;¿;¿;¿;¿;¿; ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਓ.ਪੀ.ਡੀ. ਸੇਵਾ, ਜ਼ਿਲ੍ਹਾ ਮਾਨਸਾ ਤੋਂ ਰਾਜ ਭਰ ਵਿੱਚ ਆਵਾਜਾਈ, ਰਿਕਸ਼ਾ-ਈ ਰਿਕਸ਼ਾ ਅਤੇ ਆਟੋ ਰਿਕਸ਼ਾ ਦੀ ਆਵਾਜਾਈ, ਚਾਰ ਪਹੀਆ-ਦੋ ਪਹੀਆ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਵਰਤੇ ਜਾਣ ਵਾਲੇ ਵਾਹਨ, ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਉਸਾਰੀ ਦਾ ਕੰਮ, ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਉਸਾਰੀ ਦਾ ਕੰਮ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਨਟਰੀ ਸੇਵਾਵਾਂ, ਬੈਂਕ ਅਤੇ ਫਾਈਨੈਂਸ ਇੰਸਟੀਚਿਊਟ, ਕੋਰੀਅਰ, ਪੋਸਟਲ ਸੇਵਾਵਾਂ ਅਤੇ ਈ-ਕਾਮਰਸ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਮੂਹ ਉਦਯੋਗ (ਇੰਡਸਟਰੀ), ਵਿੱਦਿਅਕ ਅਦਾਰੇ (ਕੇਵਲ ਦਫ਼ਤਰੀ ਕਾਰਜਾਂ, ਕਿਤਾਬਾਂ ਦੀ ਵੰਡ ਅਤੇ ਆਨ-ਲਾਈਨ ਪੜ੍ਹਾਈ ਲਈ), ਸਰਕਾਰੀ (ਕੇਂਦਰੀ ਅਤੇ ਰਾਜ ਸਰਕਾਰ) ਅਤੇ ਨਿੱਜੀ ਦਫ਼ਤਰ, ਟੈਕਸੀ ਸੇਵਾਵਾਂ, 50 ਤੋਂ ਘੱਟ ਵਿਅਕਤੀਆਂ ਦੀ ਗਿਣਤੀ ਦਾ ਵਿਆਹ-ਸ਼ਾਦੀ ਦਾ ਇੱਕਠ, 20 ਤੋਂ ਘੱਟ ਵਿਅਕਤੀਆਂ ਦੀ ਗਿਣਤੀ ਦਾ ਅੰਤਿਮ ਸੰਸਕਾਰ-ਭੋਗ ਦਾ ਇੱਕਠ ਅਤੇ ਬਗੈਰ ਦਰਸ਼ਕਾਂ ਤੋਂ ਖੇਡ ਕੰਪਲੈਕਸ ਅਤੇ ਸਟੇਡੀਅਮ ਗਤੀਵਿਧੀਆਂ ਸਬੰਧੀ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਗਿਆ ਰਹੇਗੀ।

¿;¿;¿;¿;¿;¿;¿;¿;¿; ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਦੁਕਾਨਾਂ ਖੋਲ੍ਹਣ ਲਈ ਹੇਠ ਲਿਖੇ ਅਨੁਸਾਰ ਸਮਾਂ ਸਾਰਨੀ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ।

¿;

ਸ਼ੇ੍ਰਣੀਆਂਜਿਸ ਦਿਨ ਖੁੱਲ੍ਹਣ ਦੀ ਇਜ਼ਾਜਤ ਹੈ
1 ਫਲ ਅਤੇ ਸਬਜੀਆਂ, ਦਵਾਈਆਂ ਦੀਆਂ ਦੁਕਾਨਾਂ ਆਦਿ ਮੀਟ ਅਤੇ ਪੋਲਟਰੀ, ਪੋਲਟਰੀ/ਪਸ਼ੂਆਂ ਲਈ ਹਰਾ ਚਾਰਾ/ਤੂੜੀ, ਫੀਡ, ਖਾਦ, ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ, ਕਣਕ ਸਟੋਰ ਡਰੰਮ ਅਤੇ ਖੇਤੀਬਾੜੀ ਦੇ ਸੰਦ ਆਦਿ ਬਣਾਉਣ ਵਾਲੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ।ਸਰਤਾਂ ਦੇ ਅਧਾਰ ’ਤੇ ਸਾਰੇ ਦਿਨ (ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ)
2 ਰੈਸਟੋਰੈਂਟ, ਹਲਵਾਈ, ਢਾਬੇ, ਚਾਹ ਅਤੇ ਜੂਸ ਦੀਆਂ ਦੁਕਾਨਾਂ, ਕੰਨਫੈਕਸ਼ਨਰੀ, ਆਈਸਕਰੀਮ ਪਾਰਲਰ, ਬੇਕਰੀ, ਈਟਰੀਜ਼, ਫੂਡ ਆਊਟਲੈਟਸ, ਫੂਡ ਕਿਓਸਕ ਦੀਆਂ ਦੁਕਾਨਾਂਸੋਮਵਾਰ ਤੋਂ ਸ਼ਨੀਵਾਰ(ਕੇਵਲ ਪੈਕਿੰਗ ਅਤੇ ਹੋਮ ਡਿਲੀਵਰੀ ਕੀਤੀ ਜਾਵੇਗੀ। ਇੱਥੇ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ)
3 ਦੁੱਧ, ਦੁੱਧ ਦੀਆਂ ਡੇਅਰੀਆਂਸ਼ਰਤਾਂ ਦੇ ਅਧਾਰ ’ਤੇ ਸਾਰੇ ਦਿਨ ਕੇਵਲ ਦੁੱਧ, ਡੇਅਰੀ ਲਈ ਸਵੇਰੇ 6 ਵਜੇ ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ
4 ਕਰਿਆਣਾ, ਆਟਾ ਚੱਕੀਆਸੋਮਵਾਰ ਤੋਂ ਸ਼ੁੱਕਰਵਾਰ (ਕੇਵਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ)
5 ਇਲੈਕਟ੍ਰੋਨਿਕਸ, (ਫਰਿੱਜ, ਟੀ.ਵੀ., ਏ.ਸੀ., ਮਾਈਕਰੋਵੇਵ, ਓਵਨ, ਕੰਪਿਊਟਰ, ਲੈਪਟਾਪ, ਮੋਬਾਇਲ, ਘੜੀਆਂ, ਏ.ਸੀ. ਕੂਲਰ) ਇਲੈਕਟ੍ਰੀਕਲ (ਬਿਜਲੀ ਦੀਆਂ ਦੁਕਾਨਾਂ, ਇੰਨਵਰਟਰ, ਬੈਟਰੀ ਅਤੇ ਇੰਨਵਰਟਰ ਦੀਆਂ ਦੁਕਾਨਾਂ ਅਤੇ ਰਿਪੇਅਰ ਦੀਆਂ ਦੁਕਾਨਾਂ) ਕੰਪਿਊਟਰ ਦੇ ਨਵੇਂ ਸਮਾਨ, ਰਿਪੇਅਰ ਵਾਲੀਆਂ ਦੁਕਾਨਾਂ, ਟੈਲੀਕਾਮ ਅਪਰੇਟਰਜ਼ ਅਤੇ ਏਜੰਸੀਆਂ, ਮੋਬਾਇਲ ਸੇਲ, ਰਿਪੇਅਰ, ਰਿਚਾਰਟ ਦੀਆਂ ਦੁਕਾਨਾਂ ਅਤੇ ਪਲੰਬਰ ਅਤੇ ਇਲੈਕਟ੍ਰੀਸ਼ਨ, ਸੋਲਰ ਪਾਵਰ ਸਿਸਟਮ, ਸ਼ੀਸ਼ ਦਾ ਕੰਮ ਕਰਨ ਵਾਲੀਆਂ ਦੁਕਾਨਾਂ, ਸਿਲਾਈ ਮਸ਼ੀਨਾਂ, ਸਮਰਸੀਬਲ ਮੋਟਰਾਂ, ਜਨਰੇਟਰ ਵਰਕਸ਼ਾਪਾਂਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ(ਕੇਵਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ)
6 ਲੱਕੜ ਦੇ ਆਰੇ/ਸਤੀਰੀਆਂ ਦੀਆਂ ਦੁਕਾਨਾਂ, ਘੁਮਿਆਰ, ਬਾਂਸ, ਬਾਹਿਆਂ ਦੀਆਂ ਦੁਕਾਨਾਂ, ਕਬਾੜ ਦੀਆਂ ਦੁਕਾਨਾਂ, ਟਾਇਰਾਂ ਦੀਆਂ ਦੁਕਾਨਾਂ, ਕਣਕ ਦੇ ਢੋਲ ਦੀਆਂ ਦੁਕਾਨਾਂ,¿; ਲਲਾਰੀ (ਚੁੰਨੀਆਂ/ਪੱਗਾਂ ਆਦਿ ਨੂੰ ਰੰਗਣ ਵਾਲੇ)ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ
7¿ ਕਿਤਾਬਾਂ ਤੇ ਸਟੇਸ਼ਨਰੀ ਦੀਆਂ ਦੁਕਾਨਾਂਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ
8 ਸੁਨਿਆਰ, ਫੋਟੋ ਸਟੇਟ, ਫੋਟੋ ਗਰਾਫਰ, ਭਾਂਡੇ, ਕਰੋਕਰੀ ਦੀਆਂ ਦੁਕਾਨਾਂਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ
9 ਬੂਟ, ਜੁੱਤੀਆਂ ਦੀਆਂ ਦੁਕਾਨਾਂ, ਮੌਚੀ (ਜੁੱਤੀਆਂ ਦੀ ਮੁਰੰਮਤ ਕਰਨ ਵਾਲੇ) ਡਰਾਈਕਲੀਨ, ਬਸਾਤੀ ਦੀਆਂ ਦੁਕਾਨਾਂ, ਹੈਂਡਲੂਮ, ਬੁਟੀਕ, ਸਜਾਵਟ ਦਾ ਸਮਾਨ, ਟੇਲਰ ਮਟੀਰੀਅਲ ਨਾਲ ਸਬੰਧਤ ਕੰਮਮੰਗਲਵਾਰ, ਵੀਰਵਾਰ, ਸ਼ੁੱਕਰਵਾਰ
10 ਕੱਪੜਾ (ਥੋਕ ਤੇ ਪ੍ਰਚੂਨ) ਰੇਡੀਮੇਡ ਕੱਪੜਾ ਅਤੇ ਹੋਲਸੇਲਰਵੀਰਵਾਰ, ਸ਼ੱਕਰਵਾਰ, ਸ਼ਨੀਵਾਰ
11 ਰੇਤਾ, ਬੱਜਰੀ, ਸੀਮੇਂਟ, ਸਰੀਆ, ਹਾਰਡਵੇਅਰ ਤੇ ਪੇਂਟ (ਰੰਗ ਰੋਗਨ) ਸਾਈਕਲ ਦੀਆਂ ਦੁਕਾਨਾਂ, ਸਾਈਕਲ ਰਿਪੇਅਰ ਵਾਲੀਆਂ ਦੁਕਾਨਾਂ, ਦੋ ਪਹੀਆ ਵਾਹਨਾਂ (ਏਜੰਸੀਆਂ) ਵਹੀਕਲ ਰਿਪੇਅਰ, ਆਟੋ ਮੋਬਾਇਲ, ਮੋਟਰ, ਟਰੈਕਟਰ ਅਤੇ ਮਸ਼ੀਨਰੀ ਪਾਰਟਸ ਦੀਆਂ ਦੁਕਾਨਾਂ ਵਰਕਸ਼ਾਪ ਅਤੇ ਡੈਂਟਿੰਗ ਪੇਂਟਿੰਗ ਦੀਆਂ ਦੁਕਾਨਾਂ, ਉਸਾਰੀ ਦਾ ਸਮਾਨ (ਜਿਵੇਂ ਢੁੱਲੇ ਪੈਡਾ, ਸੈਨੇਟਰੀ ਦੀਆਂ ਦੁਕਾਨਾਂ)ਸੋਮਵਾਰ ਤੇ ਬੁੱਧਵਾਰ
12 ਫਰਨੀਚਰ (ਲੱਕੜ, ਲੋਹਾ, ਪਲਾਸਟਿਕ ਸਟੀਲ) ਪਿ੍ਰੰਟਿੰਗ ਪ੍ਰੈਸਾਂ, ਤੋਹਫੇ ਅਤੇ ਖੇਡਾਂ ਦੀਆਂ ਦੁਕਾਨਾਂ, ਖੇਡਾਂ ਦਾ ਸਮਾਨ, ਬੈਗ ਤੇ ਸੂਟਕੇਸ ਦੀਆਂ ਦੁਕਾਨਾਂ, ਐਨਕਾਂ ਦੀਆਂ ਦੁਕਾਨਾਂ।ਆਟੋ ਮੋਬਾਇਲ ਆਦਿ ਦੀ ਰਿਪੇਅਰ ਅਤੇ ਇਨ੍ਹਾਂ ਕੀਤਿਆਂ ਨਾਲ ਸਬੰਧਤ ਸਮਾਨ ਦੇ ਵਿਕਰੀ ਕਰਨ ਵਾਲੀਆਂ ਦੁਕਾਨਾਂਮੰਗਲਵਾਰ ਤੇ ਵੀਰਵਾਰ
13 ਇੰਕਮਟੈਕਸ, ਸੇਲ ਟੈਕਸ ਅਡਵਾਈਜ਼ਰ, ਸੀ.ਏ. ਫਾਈਨੈਂਸ਼ਲ ਅਕਾਊਟੈਂਟ, ਇੰਸੋਰੈਂਸ, ਨਾਨ ਬੈਂਕਿੰਗ ਫਾਇਨਾਂਸ਼ੀਅਲ ਕੰਪਨੀਜ਼ (ਐਨ.ਬੀ.ਐਫ.ਸੀ.)ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ

        ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸ਼ਾਮ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਦਾ ਸਮਾਂ ਦੁਕਾਨ, ਦਫ਼ਤਰ, ਕਾਰੋਬਾਰ ਨੂੰ ਵਧਾਉਣ () ਕਰਕੇ ਆਪਣੇ ਘਰ ਪੰਹੁਚਣ ਲਈ ਨਿਸ਼ਚਿਤ ਕੀਤਾ ਜਾਂਦਾ ਹੈ ਤਾਂ ਜੋ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਦਾ ਨਾਈਟ ਕਰਫਿਊ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰੇਹੜੀਆਂ, ਫੜੀਆਂ ਨੂੰ ਨਗਰ ਕੌਂਸਲਾ ਤੇ ਨਗਰ ਪੰਚਾਇਤਾਂ ਰਜਿਸਟੇ੍ਰਸ਼ਨ ਨੰਬਰ ਦੇਣਗੀਆਂ ਅਤੇ ਉਹ ਇਨ੍ਹਾਂ ਨੂੰ ਆਡ ਅਤੇ ਈਵਨ ਦੇ ਅਧਾਰ ’ਤੇ ਇਨ੍ਹਾਂ ਲਈ ਢੁੱਕਵੀ ਥਾਵਾਂ ਅਲਾਟ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਰੇਹੜੀਆਂ, ਫੜੀਆਂ ਤੰਗ ਬਜ਼ਾਰ ਜਾਂ ਸੜਕਾਂ ’ਤੇ ਜਿੱਥੇ ਸੜਕ ਕੇਵਲ ਆਵਾਜਾਈ ਲਈ ਵਰਤੀ ਜਾਂਦੀ ਹੈ ’ਤੇ ਰੇਹੜੀਆਂ, ਫੜੀਆਂ ਖੜ੍ਹੀਆਂ ਕਰਕੇ ਵਸਤੂਆਂ ਦੀ ਵਿਕਰੀ ਨਹੀਂ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਰੇਹੜੀਆਂ, ਫੜੀਆਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ’ਤੇ ਵੀ ਖੜ੍ਹੀਆਂ ਨਹੀਂ ਹੋਣ ਦਿੱਤੀ ਜਾਣਗੀਆਂ।

¿;

ਲਾਕਡਾਊਨ ਦੌਰਾਨ ਜਿਹੜੇ ਕਾਰਜਾਂ ਅਤੇ ਗਤੀਵਿਧੀਆਂ ’ਤੇ ਪਾਬੰਦੀ ਹੈ

¿;

-ਹੋਟਲ ਅਤੇ ਪ੍ਰਾਹੁਣਾਚਾਰੀ ਸੇਵਾਵਾਂ (ਸਿਵਾਏ ਐਨ.ਆਰ.ਆਈ. ਕੋਰਨਟਾਈਨ ਵਜੋਂ ਵਰਤੇ ਜਾਣ ਵਾਲੀਆਂ ਇਮਾਰਤਾਂ)

-ਸਿਨੇਮਾ ਹਾਲ, ਮਾਲ, ਜਿੰਮਨੇਜ਼ੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਹੋਰ ਅਜਿਹੇ ਸਥਾਨ ਜਿੱਥੇ ਇੱਕਠ ਹੋ ਸਕੇ।

-ਸਮਾਜਿਕ, ਰਾਜਨੀਤਿਕ, ਸਭਿਆਰਚਾਰਕ, ਧਾਰਮਿਕ, ਅਕਾਦਮਿਕ, ਖੇਡਾਂ ਅਤੇ ਮਨੋਰੰਜਨ ਸਬੰਧੀ ਕੀਤੇ ਜਾਣ ਵਾਲੇ ਇੱਕਠ।

-ਸਮੂਹ ਧਾਰਮਿਕ ਅਤੇ ਪੂਜਾ ਦੇ ਸਥਾਨ ਪਬਲਿਕ ਲਈ ਬੰਦ ਰਹਿਣਗੇ।

¿;

ਕੋਰੋਨਾ ਵਾਇਰਸ ਤੋਂ ਬਚਾਅ ਲਈ ਧਿਆਨ ਦੇਣ ਯੋਗ ਨੁਕਤੇ

¿;

-65 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ, ਲੰਬੇ ਸਮੇਂ ਤੋਂ ਬਿਮਾਰ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਕੇਵਲ ਸਿਹਤ ਸਬੰਧੀ ਜਾਂ ਅਤਿ ਜ਼ਰੂਰੀ ਕਾਰਜਾਂ ਲਈ ਹੀ ਘਰ ਤੋਂ ਬਾਹਰ ਨਿਕਲਣ।

-ਸਮੂਹ ਉਦਯੋਗ ਅਤੇ ਅਦਾਰੇ ਜੋ ਇਨ੍ਹਾਂ ਹੁਕਮਾਂ ਦੇ ਤਹਿਤ ਮੰਨਜ਼ੂਰ ਹਨ, ਨੂੰ ਚਲਾਉਣ ਲਈ ਕੋਈ ਵੱਖਰੇ ਹੁਕਮ ਜਾਰੀ ਨਹੀਂ ਕੀਤੇ ਜਾਣਗੇ।

-ਸਰਕਾਰੀ ਨਿੱਜੀ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਦਫ਼ਤਰੀ ਆਵਾਜਾਈ ਲਈ ਕਿਸੇ ਵੱਖਰੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ।

-ਸਮੂਹ ਦੁਕਾਨਦਾਰ ਕੰਮ ਕਰਦੇ ਸਮੇਂ ਮਾਸਕ, ਹੈਂਡ ਸੈਨੀਟਾਇਜ਼ਰ ਦੀ ਵਰਤੋਂ, ਸਾਬਣ ਨਾਲ ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਘੱਟ ਤੋਂ ਘੱਟ 6 ਫੁੱਟ ਦੀ ਸਮਾਜਿਕ ਦੂਰੀ ਯਕੀਨੀ ਬਣਾਉਣਗੇ।

-ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗੱਲੀਆਂ, ਹਸਪਤਾਲ, ਦਫ਼ਤਰ, ਬਜ਼ਾਰ ਆਦਿ ਵਿੱਚ ਜਾਣ ਸਮੇਂ ਮਾਸਕ ਪਾਊਣਾ ਜ਼ਰੂਰੀ ਹੋਵੇਗਾ।

-ਕਿਸੇ ਵੀ ਵਾਹਨ ਵਿੱਚ ਸਫ਼ਰ ਕਰ ਰਿਹਾ ਵਿਅਕਤੀ ਇਹ ਮਾਸਕ ਜ਼ਰੂਰ ਪਹਿਨੇਗਾ।

-ਕਿਸੇ ਵੀ ਦਫ਼ਤਰ, ਕੰਮ ਦੇ ਸਥਾਨ, ਕਾਰਖਾਨੇ ਆਦਿ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਮਾਸਕ ਪਹਿਨੇਗਾ।

¿;¿;¿;¿;¿;¿;¿;¿;¿; ਜ਼ਿਲ੍ਹਾ ਮੈਜਿਸਟੇ੍ਰਟ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਮਾਸਕ ਨਹੀਂ ਪਹਿਨੇਗਾ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ ਹੋਵੇਗਾ ਅਤੇ ਜੇਕਰ ਕੋਈ ਵਿਅਕਤੀ ਘਰ ਵਿੱਚ ਇਕਾਂਤਵਾਸ ਦੀ ਉਲੰਘਣਾ ਕਰੇਗਾ ਤਾਂ 500 ਰੁਪਏ ਅਤੇ ਜੇਕਰ ਕੋਈ ਵਿਅਕਤੀ ਜਨਤਕ ਥਾਂ ’ਤੇ ਥੁੱਕੇਗਾ ਤਾਂ ਉਸਨੂੰ 100 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਜਾਂ ਅਦਾਰਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੀਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here