*ਜ਼ਿਲ੍ਹਾ ਮਾਨਸਾ ਦੇ ਸਕੂਲਾਂ ਵਿੱਚ ਸਵਾਗਤ ਜ਼ਿੰਦਗੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਨੇ ਮਾਪਿਆਂ ਮਨ ਜਿੱਤਿਆ*

0
18

ਬੁਢਲਾਡਾ,29 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਨੇ ਵਿਦਿਆਰਥੀਆਂ , ਅਧਿਆਪਕਾਂ  ਅਤੇ ਮਾਪਿਆਂ ਦੇ ਮਨਾਂ ਵਿੱਚ ਆਪਣੇ ਥਾਂ ਬਣਾ ਲਈ ਹੈ।ਵਿਦਿਆਰਥੀ ਅਤੇ ਅਧਿਆਪਕ ਵਰਗ ਵਿੱਚ ਨਵਾਂ ਵਿਸ਼ਾ  ਹਰਮਨ- ਪਿਆਰਾ ਹੋ ਰਿਹਾ ਹੈ।ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ  ਸੰਜੀਵ ਕੁਮਾਰ ਬਾਂਸਲ ਜ਼ਿਲ੍ਹਾ  ਸਿੱਖਿਆ ਅਫ਼ਸਰ  ( ਸੈ.ਸਿ.) , ਮਾਨਸਾ ਅਤੇ ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  (ਸੈ.ਸਿ. ),ਮਾਨਸਾ ਜੀ ਦੀ ਰਹਿਨੁਮਾਈ ਹੇਠ ਅਤੇ ਡਾ. ਅਦਿੱਤੀ ਬਾਂਸਲ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸਿੱਖਿਆ ਵਿਭਾਗ ਪੰਜਾਬ ਅਤੇ ਸਟੇਟ ਐਵਾਰਡੀ ਬਲਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਸਵਾਗਤ ਜ਼ਿੰਦਗੀ (ਪ੍ਰਾਇਮਰੀ/ਸੈਕੰਡਰੀ) ਮਾਨਸਾ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਮੌਕੇ ਤਿੰਨ ਰੋਜ਼ਾ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਮੁੱਖ ਉਦੇਸ਼ ਮਾਪਿਆਂ ਨੂੰ ਨਵੇਂ ਵਿਸ਼ੇ ਤੋਂ ਜਾਣੂ ਕਰਵਾਉਣਾ ਸੀ।ਨਵਾਂ ਵਿਸ਼ਾ ਸਵਾਗਤ ਜ਼ਿੰਦਗੀ  ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵਿੱਚ ਸਦਭਾਵਨਾ, ਨੇਕੀ, ਸਚਾਈ,ਹਮਦਰਦੀ,ਇਨਸਾਫ਼,ਭਾਈਵਾਲੀ ,ਖੇਡ ਭਾਵਨਾ ,ਬਜ਼ੁਰਗਾਂ ਦਾ ਸਤਿਕਾਰ ਅਤੇ ਵਾਤਾਵਰਣ ਦੀ ਸੰਭਾਲ ਜਿਹੇ ਨੈਤਿਕ ਗੁਣਾਂ ਪੈਦਾ ਕਰਨ ਦੇ ਸਮਰੱਥ ਹੈ।ਮਾਨਸਾ ਦੇ ਵੱਖ- ਵੱਖ ਸਕੂਲਾਂ ਵਿੱਚੋਂ ਇੰਚਾਰਜ ਪ੍ਰਿੰਸੀਪਲ ਰਜਨੀ ਸ਼ਰਮਾ ਅਤੇ ਨੋਡਲ ਅਫ਼ਸਰ ਸਰਬਜੋਤ ਕੋਰ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ,ਪ੍ਰਿੰਸੀਪਲ ਭਾਰਤ ਭੂਸ਼ਣ ਅਤੇ ਨੋਡਲ ਅਫ਼ਸਰ ਸੁਨੀਤਾ ਰਾਣੀ ਅਗਵਾਈ ਵਿੱਚ ਸਰਕਾਰੀ ਮਾਡਲ ਸਕੂਲ, ਹੀਰੋ ਕਲਾਂ ,ਪ੍ਰਿੰਸੀਪਲ ਬਿਪਨ  ਕੁਮਾਰ ਅਤੇ ਨੋਡਲ ਅਫ਼ਸਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ,ਇੰਚਾਰਜ ਪ੍ਰਿੰਸੀਪਲ ਨਿਰਮਲ ਕੌਰ ਅਤੇ ਨੋਡਲ ਅਫ਼ਸਰ ਮਾਨਤ ਸਿੰਘ ਅਗਵਾਈ ਵਿੱਚ ਸਰਕਾਰੀ ਸੀਨੀਅਰ

ਸੈਕੰਡਰੀ ਸਕੂਲ, ਆਲਮਪੁਰ ਮੰਦਰਾਂ,ਸਕੂਲ ਇੰਚਾਰਜ ਪੰਕਜ ਰਾਣੀ ਅਤੇ ਨੋਡਲ ਅਫ਼ਸਰ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ, ਜੰਡਵਾਲਾ ,ਸਕੂਲ ਇੰਚਾਰਜ ਰੇਖਾ ਰਾਣੀ ਅਤੇ ਨੋਡਲ ਅਫ਼ਸਰ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ, ਬੱਪੀਆਣਾ, ਮੁੱਖ ਅਧਿਆਪਕ ਸਿਮਰਜੀਤ ਕੌਰ ਅਤੇ ਨੋਡਲ ਅਫ਼ਸਰ ਜਸਵੀਰ ਰਾਮ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ, ਫ਼ਤਿਹਪੁਰ,ਸਕੂਲ ਇੰਚਾਰਜ ਵਰਿੰਦਰਪਾਲ ਅਤੇ ਨੋਡਲ ਅਫ਼ਸਰ ਅਜੈ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ, ਸੇਰਖਾਂ ਵਾਲ਼ਾ,ਮੁੱਖ ਅਧਿਆਪਕ ਗੁਰਜੰਟ ਸਿੰਘ ਅਤੇ ਨੋਡਲ ਅਫ਼ਸਰ ਸੰਦੀਪ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ, ਹਾਕਮਵਾਲਾ     ਅਤੇ ਮਾਨਸਾ ਦੇ ਪੰਜ  ਬਲਾਕਾਂ ਦੇ ਸਕੂਲਾਂ ਵਿੱਚ ਨਵੇਂ ਵਿਸ਼ੇ ਦੇ ਪ੍ਰਚਾਰ, ਪ੍ਰਸਾਰ  ਅਤੇ ਮਹੱਹਤਾ ਸੰਬੰਧੀ ਪ੍ਰਦਰਸ਼ਨੀਆਂ ਲਗਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ।ਸਟੇਟ ਐਵਾਰਡੀ ਬਲਵਿੰਦਰ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਸਵਾਗਤ ਜ਼ਿੰਦਗੀ  (ਪ੍ਰਾਇਮਰੀ /ਸੈਕੰਡਰੀ ),ਮਾਨਸਾ ਨੇ ਕਿਹਾ ਕਿ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਨਾਲ਼ ਬੱਚਿਆਂ ਵਿੱਚ ਚੰਗੀਆਂ ਆਦਤਾਂ ਵਿਕਾਸ ਹੋਵੇਗਾ ਅਤੇ ਬੱਚੇ ਸਹਿਜ-ਸੁਭਾਅ ਨੈਤਿਕ ਗੁਣਾਂ ਦੇ ਧਾਰਨੀ ਬਣਨਗੇ।ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੌਰਾਨ ਲੱਗਣ ਵਾਲ਼ੀ ਸਵਾਗਤ ਜ਼ਿੰਦਗੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਨੇ ਮਾਪਿਆਂ ਦਾ ਮਨ ਮੋਹ ਲਿਆ ।ਇਹਨਾਂ ਪ੍ਰਦਰਸ਼ਨੀਆਂ ਦੀ ਮੁੱਖ ਅਧਿਆਪਕ ਅਤਮਾ ਰਾਮ ਮੋਹਰ ਸਿੰਘ ਵਾਲਾ,ਮੁਕੇਸ਼ ਕੁਮਾਰ ਕੱਕੜ  ਸਾਇੰਸ ਮਾਸਟਰ ਬੋਹਾ, ਚਰਨਜੀਤ ਸਿੰਘ ਪੰਜਾਬੀ ਮਾਸਟਰ ਸੰਘਾ, ਗੁਰਦਿੱਤ ਸਿੰਘ ਹਿੰਦੀ ਮਾਸਟਰ ਬੀਰੋਕੇ ਖੁਰਦ,ਗਗਨਦੀਪ ਕੌਰ ਸਮਾਜਿਕ ਸਿੱਖਿਆ ਅਧਿਆਪਕ, ਬੋਹਾ, ਅਮਨਦੀਪ ਸਿੰਘ ਸੇਰਖਾਂ ਵਾਲ਼ਾ, ਪਰਮਜੀਤ ਸਿੰਘ ਸੈਣੀ, ਰਾਮ ਪ੍ਰਕਾਸ਼ ਮੰਘਾਣੀਆਂ ,ਪ੍ਰਗਟ ਸਿੰਘ ਕੁਲਰੀਆਂ ਨੇ ਪ੍ਰਸੰਸਾ ਕੀਤੀ ਅਤੇ ਮਾਪਿਆਂ ਨੇ ਸ਼ਲਾਘਾ ਕੀਤੀ ।

LEAVE A REPLY

Please enter your comment!
Please enter your name here