*ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ*

0
8

ਮਾਨਸਾ, 13 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਾਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਸ਼ਾਨਦਾਰ ਖੇਡ ਮੁਕਾਬਲੇ ਹੋਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਦਰਸ਼ਕਾਂ ਨੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਅਥਲੈਟਿਕਸ 800 ਮੀਟਰ, ਅੰਡਰ-17 ਵਿਚ ਹਰਨੂਰ ਸਿੰਘ ਬੁਢਲਾਡਾ ਨੇ ਪਹਿਲਾ, ਸਮਰਾਟ ਸਿੰਘ ਝੁਨੀਰ ਨੇ ਦੂਜਾ ਅਤੇ ਪ੍ਰਭਦੀਪ ਸਿੰਘ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਲੜਕੀਆਂ 800 ਮੀਟਰ, ਅੰਡਰ-17 ਵਿਚ ਹਰਪ੍ਰੀਤ ਕੌਰ ਬੁਢਲਾਡਾ ਨੇ ਪਹਿਲਾ, ਜਸਪ੍ਰੀਤ ਕੌਰ ਭੀਖੀ ਨੇ ਦੂਜਾ, ਮਨਵੀਰ ਕੌਰ ਸਰਦੂਲਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ।
ਅਥਲੈਟਿਕਸ 1500 ਮੀਟਰ, ਅੰਡਰ-17 ਵਿਚ ਹਰਪ੍ਰੀਤ ਕੌਰ ਬੁਢਲਾਡਾ ਨੇ ਪਹਿਲਾ, ਬੇਅੰਤ ਕੌਰ ਸਰਦੂਲਗੜ੍ਹ ਨੇ ਦੂਜਾ, ਕੋਮਲਪ੍ਰੀਤ ਕੌਰ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ 1500 ਮੀਟਰ, ਅੰਡਰ-17 ਹਰਪ੍ਰੀਤ ਕੁਮਾਰ ਬੁਢਲਾਡਾ ਨੇ ਪਹਿਲਾ, ਨਵਜੋਤ ਸਿੰਘ ਮਾਨਸਾ ਨੇ ਦੂਜਾ ਅਤੇ ਲਖਵਿੰਦਰ ਸਿੰਘ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ 400 ਮੀਟਰ, ਅੰਡਰ-17 ਲੜਕਿਆਂ ਵਿਚ ਦੁਪਿੰਦਰ ਸਿੰਘ ਮਾਨਸਾ ਨੇ ਪਹਿਲਾ, ਸਮਰਾਟ ਸਿੰਘ ਝੁਨੀਰ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ।
ਅਥਲੈਟਿਕਸ 400 ਮੀਟਰ, ਅੰਡਰ-17 ਲੜਕੀਆਂ ਵਿਚ ਜਸਮਨਜੋਤ ਕੌਰ ਬੁਢਲਾਡਾ ਨੇ ਪਹਿਲਾ, ਖੁਸ਼ਪ੍ਰੀਤ ਕੌਰ ਝੁਨੀਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਭੀਖੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ 100 ਮੀਟਰ, ਅੰਡਰ-14 ਲੜਕੀਆਂ ਵਿਚ ਗੁਰਪ੍ਰੀਤ ਕੌਰ ਬੁਢਲਾਡਾ, ਸੋਨੀ ਮਾਨਸਾ ਅਤੇ ਜਸਪ੍ਰੀਤ ਕੌਰ ਭੀਖੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਅਥਲੈਟਿਕਸ 5000 ਮੀਟਰ ਅੰਡਰ-17 ਲੜਕਿਆਂ ਵਿਚ ਅਰਸ਼ਦੀਪ ਸਿੰਘ ਭੀਖੀ, ਸਾਹਿਲਪ੍ਰੀਤ ਸਿੰਘ ਬੁਢਲਾਡਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।  ਅੰਡਰ-14 ਲੜਕੀਆਂ 600 ਮੀਟਰ ਵਿਚ ਮਹਿਕਦੀਪ ਕੌਰ ਸਰਦੂਲਗੜ੍ਹ, ਸੁਖਪ੍ਰੀਤ ਕੌਰ ਬੁਢਲਾਡਾ ਅਤੇ ਆਸ਼ ਰਾਣੀ ਬੁਢਲਾਡਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਅਥਲੈਟਿਕਸ 600 ਮੀਟਰ ਵਿਚ ਹਸਨਪ੍ਰੀਤ ਸਿੰਘ ਝੁਨੀਰ, ਦਿਲਪ੍ਰੀਤ ਸਿੰਘ ਬੁਢਲਾਡਾ ਅਤੇ ਅਭੀਜੋਤ ਸਿੰਘ ਬੁਢਲਾਡਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਵਿਚ ਅੰਡਰ-14 ਲੜਕਿਆਂ ਵਿਚ ਮਿਯਕ ਸਿੰਘ ਮਾਨਸਾ, ਸੌਰਵ ਰਾਮ ਝੰਡਾ ਖੁਰਦ, ਸਤਵੀਰ ਸਿੰਘ ਮਾਨਸਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿਚ ਰਮਨਪ੍ਰੀਤ ਕੌਰ ਸਮਰ ਫੀਲਡ ਸਕੂਲ ਮਾਨਸਾ ਨੇ ਪਹਿਲਾ, ਜਸਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਸਮਾਓਂ ਨੇ ਦੂਜਾ ਅਤੇ ਸੁਮਨਪ੍ਰੀਤ ਕੌਰ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here