
ਮਾਨਸਾ, 01 ਅਕਤੂਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਚੌਥੇ ਦਿਨ ਸ਼ਤਰੰਜ, ਬੈਡਮਿੰਟਨ, ਲੰਬੀ ਛਾਲ, ਡਿਸਕਸ ਥਰੋਅ, ਐਥਲੇਟਿਕਸ ਤੋਂ ਇਲਾਵਾ ਹੋਰ ਵੱਖ ਵੱਖ ਖੇਡਾਂ ਦੇ ਮੁਕਾਬਲੇ ਹੋਏ।
ਜ਼ਿਲ੍ਹਾ ਖੇਡ ਅਫਸਰ ਸ੍ਰੀ ਨਵਜੋਤ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਤਰੰਜ(ਅੰਡਰ-17) ਲੜਕੀਆਂ ਵਿਚ ਜੱਸੀਕਾ ਅੱਗਰਵਾਲ ਨੇ ਗੋਲਡ, ਪ੍ਰੀਆ ਨੇ ਸਿਲਵਰ, ਭਾਵੀਕਾ ਗੁਪਤਾ ਨੇ ਬਰੋਂਜ ਜਿੱਤਿਆ। ਬੈਡਮਿੰਟਨ (ਅੰਡਰ 17 ) ਲੜਕਿਆਂ ਵਿਚ ਕਰਨਪਾਲ ਨੇ ਪਹਿਲਾ, ਅਰਨਵ ਨੇ ਦੂਜਾ, ਜਸ਼ਨਦੀਪ ਨੇ ਤੀਜਾ, ਰਿਤੇਸ਼ ਨੇ ਚੌਥਾ ਅਤੇ ਮਨਿੰਦਰ ਨੇ ਪੰਜਵਾਂ ਸਥਾਨ ਹਾਸਲ ਕੀਤਾ। ਬੈਡਮਿੰਟਨ (ਅੰਡਰ 17) ਲੜਕੀਆਂ ਵਿਚ ਮਨਜੋਤ ਨੇ ਪਹਿਲਾ, ਪ੍ਰਿਅੰਕਾ ਪਰੀ ਅੱਗਰਵਲ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ, ਜਸ਼ਨਪ੍ਰੀਤ ਕੌਰ ਨੇ ਚੌਥਾ ਅਤੇ ਹਿਮਾਂਕਸ਼ੀ ਨੇ ਪੰਜਵਾਂ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਨੈਸ਼ਨਲ ਕਬੱਡੀ ਅੰਡਰ-17 ਲੜਕੇ ਝੁਨੀਰ ਬੀ ਨੇ ਪਹਿਲਾ ਸਥਾਨ, ਬੁਢਲਾਡਾ ਬੀ ਦੂਜਾ, ਬੁਢਲਾਡਾ ਏ ਤੀਜਾ ਸਥਾਨ, ਝੁਨੀਰ ਏ ਤੀਜੇ ਸਥਾਨ ’ਤੇ ਰਿਹਾ, ਖੋ-ਖੋ (ਅੰਡਰ 14) (ਲੜਕੇ) ਵਿਚ ਬੁਢਲਾਡਾ-1 ਪਹਿਲੇ ਸਥਾਨ ,ਬੁਢਲਾਡਾ-2 ਦੂਜਾ, ਭੀਖੀ-2 ਤੀਜੇ ਸਥਾਨ ’ਤੇ ਰਿਹਾ। ਖੋ-ਖੋ (ਅੰਡਰ 14) (ਲੜਕੀਆਂ) ਵਿਚ ਮਾਨਸਾ-1 ਪਹਿਲੇ, ਝੁਨੀਰ ਦੂਜੇ, ਮਾਨਸਾ-2 ਤੀਜੇ ਸਥਾਨ ’ਤੇ ਰਿਹਾ। ਖੋ-ਖੋ (ਅੰਡਰ 17) (ਲੜਕੇ) ਵਿਚ ਝੁਨੀਰ ਨੇ ਪਹਿਲਾ, ਬੁਢਲਾਡਾ ਨੇ ਦੂਜਾ, ਭੀਖੀ ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ (ਅੰਡਰ 17)( ਲੜਕੀਆਂ) ਵਿਚ ਸਰਦੂਲਗੜ੍ਹ-1 ਪਹਿਲੇ, ਭੀਖੀ-1 ਦੂਜੇ, ਝੁਨੀਰ-1 ਤੀਜੇ ਸਥਾਨ ’ਤੇ ਰਿਹਾ। ਵਾਲੀਬਾਲ ਸਮੈਸਿੰਗ (ਅੰਡਰ 17 )(ਲੜਕੀਆਂ) ਵਿਚ ਬੁਢਲਾਡਾ ਪਹਿਲੇ, ਸਰਦੂਲਗੜ੍ਹ ਦੂਜੇ, ਮਾਨਸਾ ਤੀਜੇ ਸਥਾਨ ’ਤੇ ਰਿਹਾ। ਵਾਲੀਬਾਲ ਸਮੈਸਿੰਗ (ਅੰਡਰ 17)( ਲੜਕੇ) ਵਿਚ ਮਾਨਸਾ ਪਹਿਲੇ, ਬੁਢਲਾਡਾ ਦੂਜੇ, ਭੀਖੀ ਤੀਜੇ ਸਥਾਨ ’ਤੇ ਰਿਹਾ।
ਉਨ੍ਹਾਂ ਦੱਸਿਆ ਕਿ ਹਰਡਲਜ( ਅੰਡਰ 17 )(ਲੜਕੇ) ਵਿਚ ਮਨਪ੍ਰੀਤ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ ,ਨੀਤੇਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ, ਜੈਵਲਿਨ ਥਰੋਅ (ਅੰਡਰ 17)( ਲੜਕੇ ) ਵਿਚ ਜਸਵਿੰਦਰ ਸਿੰਘ ਨੇ ਪਹਿਲਾ , ਰਵਨੂਰ ਸਿੰਘ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੰਬੀ ਛਾਲ( ਅੰਡਰ 21) (ਲੜਕੀਆਂ) ਵਿਚ ਜੋਤੀ ਨੇ ਪਹਿਲਾ, ਪ੍ਰੀਤ ਕੌਰ ਨੇ ਦੂਜਾ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ (ਅੰਡਰ 21) (ਲੜਕੇ) ਵਿਚ ਭੁਪਿੰਦਰ ਸਿੰਘ ਨੇ ਪਹਿਲਾ, ਜਸਦੀਪ ਸਿੰਘ ਨੇ ਦੂਜਾ ਅਤੇ ਬਲਕਰਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ (ਅੰਡਰ 17) (ਲੜਕੀਆਂ) ਵਿਚ ਨਵਜੋਤ ਕੌਰ ਨੇ ਪਹਿਲਾ, ਸਤਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਹਰਡਾਲਜ਼ (400 ਮੀਟਰ) (ਅੰਡਰ-17) (ਲੜਕੀਆਂ) ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਹਰਡਾਲਜ਼ (400 ਮੀਟਰ) (ਅੰਡਰ-17) (ਲੜਕੇ) ਵਿਚ ਸੌਰਵ ਕੁਮਾਰ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਰਾਹੁਲ ਗੁਦਾਰਾ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋ (ਅੰਡਰ 17 )(ਲੜਕੇ) ਵਿਚ ਨਵਜੋਤ ਸਿੰਘ ਨੇ ਪਹਿਲਾ, ਅਭਿਸੇਕ ਨੇ ਦੂਜਾ, ਰੋਹਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ 400 ਮੀਟਰ (ਅੰਡਰ 17 )(ਲੜਕੇ ) ਵਿਚ ਦਲਜੀਤ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ, ਪ੍ਰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ (200 ਮੀਟਰ) (ਅੰਡਰ-17)(ਲੜਕੀਆਂ) ਵਿਚ ਪਰਨੀਤ ਕੌਰ ਨੇ ਪਹਿਲਾ ਸਥਾਨ, ਹਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਕਮਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ( 200 ਮੀਟਰ )(ਅੰਡਰ 17 )(ਲੜਕੇ) ਵਿਚ ਪ੍ਰਭਦੀਪ ਸਿੰਘ ਨੇ ਪਹਿਲਾ, ਹਰਮਨ ਜੋਤ ਸਿੰਘ ਨੇ ਦੂਜਾ, ਕਰਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥਰੋ (ਅੰਡਰ-17 )(ਲੜਕੀਆਂ) ਵਿਚ ਪਰਨੀਤ ਕੌਰ ਨੇ ਪਹਿਲਾ ਸਥਾਨ, ਹੋਸਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸਤਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥਰੋ (ਅੰਡਰ 17)( ਲੜਕੇ) ਵਿਚ ਗਰਨੂਰ ਸਿੰਘ ਨੇ ਪਹਿਲਾ, ਹਰਜੀਤ ਸਿੰਘ ਨੇ ਦੂਜਾ ਅਤੇ ਸਿਮਰਨ ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਡਲਜ( 110 ਮੀਟਰ ) (ਅੰਡਰ 17 )(ਲੜਕੀਆਂ) ਵਿਚ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ, ਪਰਨੀਤ ਕੌਰ ਨੇ ਦੂਜਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਸਕਟਬਾਲ ਅੰਡਰ-17 ਸਾਲ ਮੁੰਡਿਆਂ ਵਿਚ ਭੈਣੀ ਬਾਘਾ ਪਹਿਲੇ ਅਤੇ ਠੂਠਿਆਂ ਵਾਲੀ ਦੂਜੇ ਸਥਾਨ ’ਤੇ ਰਹੇ, ਅੰਡਰ-17 ਸਾਲ ਲੜਕੀਆਂ ਵਿਚ ਭੀਖੀ ਪਹਿਲੇ ਅਤੇ ਸਰਦੂਲਗੜ ਦੂਜੇ ਸਥਾਨ ’ਤੇ ਰਿਹਾ। ਟੇਬਲ ਟੈਨਸ (ਅੰਡਰ 17 )(ਲੜਕੇ) ਵਿਚ ਹਰਸਿਮਰਤ ਗੋਇਲ ਨੇ ਪਹਿਲਾ, ਮਨਨ ਗਰਗ ਨੇ ਦੂਜਾ ਸਥਾਨ ਅਤੇ ਅਰਚਿਤ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ। ਅਧਿਅਨ ਬਾਂਸਲ ਚੌਥੇ, ਆਸੂ ਕੁਮਾਰ ਪੰਜਵੇਂ ਸਥਾਨ ’ਤੇ ਰਹੇ। ਟੇਬਲ ਟੈਨਸ (ਅੰਡਰ 17 )(ਲੜਕੀਆਂ) ਵਿਚ ਨਿਸਿਕਾ ਪਹਿਲੇ ਸਥਾਨ, ਮਹਿਕ ਪ੍ਰੀਤ ਕੌਰ ਦੂਜੇ, ਸੁਖਦੀਪ ਕੌਰ ਤੀਜੇ, ਸੁਖਪ੍ਰੀਤ ਕੌਰ ਚੌਥੇ, ਸੀਰਤ ਪੰਜਵੇਂ ਸਥਾਨ ’ਤੇ ਰਹੇ। ਟੇਬਲ ਟੈਨਸ (ਅੰਡਰ 14)(ਲੜਕੀਆਂ) ਵਿਚ ਕਾਵਿਯਾ ਪਹਿਲੇ, ਜਸਲੀਨ ਕੌਰ ਦੂਜੇ ਅਤੇ ਸਿਮਰਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ ਜਦਕਿ ਪ੍ਰਭਜੋਤ ਕੌਰ ਨੇ ਚੌਥਾ ਅਤੇ ਪਰਵੀਨ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ। ਟੇਬਲ ਟੈਨਸ (ਅੰਡਰ 14 )(ਲੜਕੇ) ਵਿਚ ਤਨਵੀਰ ਸਿੰਘ ਨੇ ਪਹਿਲਾ, ਭਾਵਿਯਾ ਗੋਇਲ ਨੇ ਦੂਜਾ ਸਥਾਨ ਹਾਸਲ ਕੀਤਾ। ਰਨਜਿੰਦਰਪਾਲ ਸਿੰਘ ਤੀਜੇ, ਮਹਿਤਾਬ ਸਿੰਘ ਚੌਥੇ ਅਤੇ ਅਭਿਨਵ ਜਿੰਦਲ ਪੰਜਵੇਂ ਸਥਾਨ ’ਤੇ ਰਹੇ।

ਇਸੇ ਤਰ੍ਹਾਂ ਐਥਲੈਟਿਕਸ (ਅੰਡਰ 21)( ਲੜਕੇ) ਵਿਚ ਖੁਸ਼ਮਨਦੀਪ ਸਿੰਘ ਮਾਨ ਨੇ ਪਹਿਲਾ, ਭੁਪਿੰਦਰ ਸਿੰਘ ਨੇ ਦੂਜਾ, ਮਨਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ (ਅੰਡਰ 21)(ਲੜਕੀਆਂ) ਵਿਚ ਕਮਲਪ੍ਰੀਤ ਕੌਰ ਨੇ ਪਹਿਲਾ, , ਰਜ਼ੀਆ ਬੇਗਮ ਨੇ ਦੂਜਾ, ਅਰਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ( 400 ਮੀਟਰ) (ਅੰਡਰ 21)( ਲੜਕੇ ) ਵਿਚ ਸੁੱਖਾ ਸਿੰਘ ਨੇ ਪਹਿਲਾਂ ਸਥਾਨ, ਨਵਜੋਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ (400 ਮੀਟਰ) (ਅੰਡਰ 21)( ਲੜਕੀਆਂ) ਵਿਚ ਸਤੁਤੀ ਪਹਿਲਾ ਸਥਾਨ, ਹਰਮਨਜੀਤ ਕੌਰ ਦੂਜਾ ਸਥਾਨ, ਰੀਨਾ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ (ਲੰਬੀ ਛਾਲ)( ਅੰਡਰ 21) (ਲੜਕੀਆਂ ) ਵਿਚ ਜੋਤੀ ਨੇ ਪਹਿਲਾ, ਪ੍ਰਤੀ ਕੌਰ ਨੇ ਦੂਜਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ (ਲੰਬੀ ਛਾਲ)( ਅੰਡਰ 21) (ਲੜਕੇ) ਭੁਪਿੰਦਰ ਸਿੰਘ ਨੇ ਪਹਿਲਾਂ, ਜਸਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਅਥਲੈਟਿਕਸ (500 ਮੀਟਰ)( ਅੰਡਰ-21 )(ਲੜਕੇ) ਵਿਚ ਗੁਲਾਬ ਸਿੰਘ ਨੇ ਪਹਿਲਾ, ਗੋਬਿੰਦ ਸਿੰਘ ਨੇ ਦੂਜਾ, ਜਗਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ (500 ਮੀਟਰ)( ਅੰਡਰ-21 )(ਲੜਕਿਆਂ) ਵਿਚ ਹਰਪ੍ਰੀਤ ਕੌਰ ਨੇ ਪਹਿਲਾਂ ਅਤੇ ਸੁਨੀਤਾ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਬਾਸਕਟਬਾਲ ਦੇ ਮੁਕਾਬਲੇ ਭੈਣੀ ਬਾਘਾ ਵਿਖੇ ਹੋਏ, ਵੇਟ ਲਿਫਟਿੰਗ, ਪਾਵਰ ਲਿਫਟਿੰਗ, ਜੂਡੋ ਅਤੇ ਕੁਸ਼ਤੀ ਦੇ ਮੁਕਾਬਲੇ ਰਾਮਦਿੱਤੇਵਾਲਾ ਵਿਖੇ ਦਸ਼ਮੇਸ਼ ਕੁਸ਼ਤੀ ਅਖਾੜਾ ਵਿੱਚ ਕਰਵਾਏ ਗਏ।
ਇਸ ਮੌਕੇ ਮਨਪ੍ਰੀਤ ਸਿੰਘ ਸੀਨੀਅਰ ਸਹਾਇਕ, ਗੁਲਜ਼ਾਰ ਸਿੰਘ, ਦੀਦਾਰ ਸਿੰਘ, ਰਾਜਵੀਰ ਮੌਦਗਿੱਲ, ਸਿਮਰਜੀਤ ਸਿੰਘ ਬੱਬੀ,ਰਣਜੀਤ ਸਿੰਘ , ਰਾਜ ਖਾਨ ਕਨਵੀਨਰ ਅਤੇ ਕੋਚ ਹਾਜਰ ਸਨ ।
