ਮਾਨਸਾ 09,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੀ ਮੀਟਿੰਗ ਦੇ ਵਿੱਚ ਅਧਿਕਾਰੀਆਂ ਦੇ ਹਾਜ਼ਰ ਨਾ ਹੋਣ ਅਤੇ ਕਾਰਵਾਈ ਰਜਿਸਟਰ ਲੈ ਕੇ ਜਾਣ ਦੇ ਰੋਸ ਵਜੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਮੇਤ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਬਾਹਰ ਤਿੰਨਕੋਨੀ ਚੌਕ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੀ ਰੱਖੀ ਗਈ ਮੀਟਿੰਗ ਦੇ ਵਿੱਚ ਅੱਜ 12 ਮੈਂਬਰਾਂ ਸਮੇਤ ਚੇਅਰਮੈਨ ਹਾਜ਼ਰ ਰਹੇ ਪਰ ਇਸ ਮੀਟਿੰਗ ਦੇ ਵਿੱਚ ਅਧਿਕਾਰੀਆਂ ਦੇ ਨਾ ਆਉਣ ਕਾਰਨ ਅਤੇ ਕਾਰਵਾਈ ਰਜਿਸਟਰ ਨਾ ਦੇਣ ਦੇ ਰੋਸ ਵਜੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਮੇਤ ਮੈਂਬਰਾਂ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਰੱਖੀ ਗਈ ਸੀ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 16 ਮੈਂਬਰ ਹਨ ਪਰ ਇੱਕ ਮੈਂਬਰ ਵਿਦੇਸ਼ ਹੈ ਜਿਨ੍ਹਾਂ ਵਿੱਚੋਂ 15 ਮੈਂਬਰਾਂ ਦੇ ਵਿਚੋ 12 ਮੈਂਬਰ ਵੀ ਮੌਜੂਦ ਸਨ ਪਰ ਇਸ ਨੀਤੀ ਦੇ ਵਿਚ ਅਧਿਕਾਰੀ ਹਾਜ਼ਰ ਨਹੀਂ ਹੋਏ ਅਤੇ ਕਾਰਵਾਈ ਰਜਿਸਟਰ ਵੀ ਦਫ਼ਤਰ ਦੇ ਵਿਚੋਂ ਗਾਇਬ ਕੀਤਾ ਗਿਆ ਜਿਸਦੇ ਰੋਸ ਵਜੋਂ ਮਜਬੂਰੀ ਵੱਸ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਉਨ੍ਹਾਂ ਨੂੰ ਧਰਨਾ ਦੇਣਾ ਪਿਆ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਕਹਿੰਦੇ ਹਨ ਕਿ ਬਦਲਾਖੋਰੀ ਦੀ ਨੀਤੀ ਨਹੀਂ ਹੋਵੇਗੀ ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੁਣ ਚੇਅਰਮੈਨੀਆਂ ਅਤੇ ਸਰਪੰਚੀਆਂ ਖੂਨ ਲੱਗੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਦਲਾਖੋਰੀ ਦੀ ਨੀਤੀ ਨਾਲ ਆਈ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਿਲ੍ਹਾ ਪ੍ਰੀਸ਼ਦ ਦੀ ਕਾਰਵਾਈ ਰਜਿਸਟਰ ਨਹੀਂ ਦਿੱਤਾ ਜਾਂਦਾ ਉਦੋਂ ਤਕ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ ਉਨ੍ਹਾਂ ਇੱਕ ਵਿਧਾਇਕ ਤੇ ਵੀ ਸ਼ਰੇਆਮ ਇਲਜ਼ਾਮ ਲਗਾਏ ਕਿ ਉਨ੍ਹਾਂ ਦੀ ਸ਼ਹਿ ਤੇ ਅਜਿਹਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਤਿੱਖਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।