*ਖ਼ੁਸ਼ਖ਼ਬਰੀ! ਪੰਜਾਬ ‘ਚ ਘੱਟ ਹੋਣਗੀਆਂ ਆਟੇ ਦੀਆਂ ਕੀਮਤਾਂ, ਕੇਂਦਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ*

0
76

(ਸਾਰਾ ਯਹਾਂ/ਬਿਊਰੋ ਨਿਊਜ਼ ) : ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਇਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ‘ਚ ਕਣਕ ਦੀਆਂ ਬੇਲਗਾਮ ਹੁੰਦੀਆਂ ਕੀਮਤਾਂ ’ਤੇ ਨਕੇਲ ਕੱਸਣ ਲਈ ਕੇਂਦਰੀ ਮੰਤਰਾਲਾ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰਾਲੇ ਵਲੋਂ ਪੰਜਾਬ ਨੂੰ 30 ਲੱਖ ਮੀਟ੍ਰਿਕ ਟਨ ਕਣਕ ਦਾ ਭੰਡਾਰ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਇਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ‘ਚ ਕਣਕ ਦੀਆਂ ਬੇਲਗਾਮ ਹੁੰਦੀਆਂ ਕੀਮਤਾਂ ’ਤੇ ਨਕੇਲ ਕੱਸਣ ਲਈ ਕੇਂਦਰੀ ਮੰਤਰਾਲਾ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰਾਲੇ ਵਲੋਂ ਪੰਜਾਬ ਨੂੰ 30 ਲੱਖ ਮੀਟ੍ਰਿਕ ਟਨ ਕਣਕ ਦਾ ਭੰਡਾਰ ਜਾਰੀ ਕੀਤਾ ਗਿਆ ਹੈ। ਇੱਥੇ ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਸਿਰਫ 2 ਦਿਨਾਂ ’ਚ ਹੀ ਕਣਕ ਦੀਆਂ ਕੀਮਤਾਂ ਕਰੀਬ 450 ਰੁਪਏ ਕੁਇੰਟਲ ਤੱਕ ਘੱਟ ਹੋ ਗਈਆਂ ਹਨ ਅਤੇ ਪੰਜਾਬ ’ਚ ਅਨਾਜ ਦੇ ਕਾਲਾਬਾਜ਼ਾਰੀਆਂ ਅਤੇ ਮੁਨਾਫ਼ਾਖੋਰਾਂ ਵੱਲੋਂ 3050 ਰੁਪਏ ਕੁਇੰਟਲ ਤੱਕ ਵੇਚੀ ਜਾ ਰਹੀ ਕਣਕ ਹੁਣ ਕਰੀਬ 2700 ਰੁਪਏ ਕੁਇੰਟਲ ’ਤੇ ਪੁੱਜ ਗਈ ਹੈ।

ਇਸ ਕਾਰਨ ਆਉਣ ਵਾਲੇ ਦਿਨਾਂ ’ਚ ਆਟੇ ਦੀ ਥੈਲੀ ਕਰੀਬ 50 ਤੋਂ 70 ਰੁਪਏ ਤੱਕ ਸਸਤੀ ਹੋ ਸਕਦੀ ਹੈ, ਜੋ ਜਿੱਥੇ ਗਰੀਬ ਖ਼ਾਸ ਕਰ ਕੇ ਮੱਧ ਵਰਗੀ ਪਰਿਵਾਰਾਂ ਨਾਲ ਵੱਡੀ ਰਾਹਤ ਸਾਬਤ ਹੋਵੇਗਾ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਪੰਜਾਬ ’ਚ ਕਣਕ ਦੇ ਹਰ ਖ਼ਰੀਦਦਾਰ ਨੂੰ 3000 ਮੀਟ੍ਰਿਕ ਟਨ ਕਣਕ ਦਾ ਸਟਾਕ 2350 ਰਪੁਏ ਪ੍ਰਤੀ ਕੁਇੰਟਲ ਦੀ ਦਰ ’ਤੇ ਮਿਲ ਸਕੇਗਾ, ਜਿਸ ਮੁਤਾਬਕ ਬਾਜ਼ਾਰ ’ਚ ਆਟੇ ਦੀ ਥੈਲੀ ਕਰੀਬ 300 ਤੋਂ ਲੈ ਕੇ 310 ਰੁਪਏ ਤੱਕ ਮਿਲਣ ਦੀਆਂ ਸੰਭਾਵਨਾਵਾਂ ਹਨ।

NO COMMENTS