
ਮਾਨਸਾ 6 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ: ਅੱਜ ਮੁਹਾਲੀ ਵਿਖੇ ਆਪਣੇ ਹੱਕਾਂ ਲਈ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਮੁੱਕਰੀ ਹਕੂਮਤ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ ਅਧਿਆਪਕਾਂ ਨੂੰ ਰੋਕਣ ਵਿੱਚ ਨਾਕਾਮ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ, ਅੱਥਰੂ ਗੈਸ, ਵਾਟਰ ਕੈਨਨ, ਘੋੜ ਸਵਾਰ ਪੁਲਿਸ ਵੱਲੋਂ ਅੰਨੇ ਵਾਹ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ ਜੋ ਅਤਿ ਨਿੰਦਣਯੋਗ ਹੈ। ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਥਾਂ ਵਾਰ ਵਾਰ ਮੀਟਿੰਗਾਂ ਵਿੱਚ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਹਨ । ਅਠਾਰ੍ਹਾਂ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਉੱਤੇ ਕੰਮ ਕਰਦੇ ਇਹਨਾਂ ਅਧਿਆਪਕਾਂ ਨੇ ਸਕੂਲਾਂ ਵਿੱਚ ਹਮੇਸ਼ਾ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ। ਇਹਨਾਂ ਨੂੰ ਤਾਂ ਅਠਾਰਾਂ ਸਾਲ ਹੋ ਗਏ ਪਰ ਪਤਾ ਨਹੀਂ ਕਿਉਂ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਸ ਤਸ਼ੱਦਦ ਦੀ ਨਿਖੇਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਨਰਿੰਦਰ ਸਿੰਘ ਮਾਖਾ ਅਤੇ ਜਰਨਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਤੋਂ ਇਲਾਵਾ ਜਥੇਬੰਦਕ ਆਗੂਆਂ ਸਤੀਸ਼ ਗਰਗ, ਬਲਵਿੰਦਰ ਉੱਲਕ, ਦਰਸ਼ਨ ਸਿੰਘ ਜਟਾਣਾ, ਅਨਿਲ ਕੁਮਾਰ ਜੈਨ, ਬੂਟਾ ਸਿੰਘ ਤੱਗੜ, ਲਖਵਿੰਦਰ ਮਾਨ, ਸਹਿਦੇਵ ਸਿੰਘ , ਗੁਰਵਿੰਦਰ ਸਿੰਘ ਮਾਖਾ, ਸੁਖਦੀਪ ਸਿੰਘ ਗਿੱਲ , ਗੋਬਿੰਦ ਮੱਤੀ,ਸੁਖਜਿੰਦਰ ਸਿੰਘ ਅਗਰੋਈਆ, ਗੁਰਚਰਨ ਸਿੰਘ, ਹਰਦੀਪ ਸਿੰਘ, ਵਿਜੈ ਕੁਮਾਰ, ਪ੍ਰਗਟ ਸਿੰਘ ਰਿਉਂਦ ਨੇ ਕੀਤੀ।
