
ਮਾਨਸਾ, 29 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ):
ਆਸਟਰੇਲੀਅਨ ਸਿੱਖ ਸਪੋਰਟਸ ਦੇ ਸਹਿਯੋਗ ਸਦਕਾ ਪਿੰਡ ਗੋਰਖਨਾਥ ਵਿਖੇ ਫਰੀ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿੱਥੇ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।

ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਹੜ੍ਹ ਨਾਲ ਪ੍ਰਭਾਵਿਤ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ I ਉਨ੍ਹਾਂ ਇਸ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੁਦਰਤੀ ਆਫ਼ਤ ਮੌਕੇ ਮਸੀਹਾ ਬਣ ਕੇ ਬਹੁੜੇ ਇਹ ਸੇਵਾਦਾਰ ਨਿਰਸਵਾਰਥ ਕੰਮ ਕਰ ਰਹੇ ਹਨ ।

ਇਸ ਕੈਂਪ ਦੀ ਅਗਵਾਈ ਆਸਟਰੇਲੀਅਨ ਸਿੱਖ ਸਪੋਰਟਸ ਪੰਜਾਬ ਦੇ ਇੰਚਾਰਜ ਰਾਜਿੰਦਰ ਸਿੰਘ , ਕੋਆਰਡੀਨੇਟਰ ਇੰਦਰਜੀਤ ਸਿੰਘ ਉੱਭਾ, ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਵਰਿੰਦਰ ਸਿੰਘ ਸਰਪੰਚ, ਡਾ.ਰਸ਼ਪਾਲ ਸਿੰਘ ਫਿਰੋਜਪੁਰ, ਡਾ.ਹਰਜੀਤ ਸਿੰਘ ਜਲੰਧਰ, ਗੋਰਾ ਗੋਬਿੰਦਪੁਰਾ, ਜਗਸੀਰ ਸਿੰਘ ਚਕੇਰੀਆਂ, ਰਾਜ ਕੁਮਾਰ, ਇੰਦਰਜੀਤ ਸਿੰਘ ਭੀਖੀ ਵੱਲੋਂ ਪਿੰਡ ਗੋਰਖਨਾਥ ਅਤੇ ਹੋਰ ਪਿੰਡਾਂ ਤੋਂ ਆਏ ਲੋਕਾਂ ਨੂੰ ਵੱਖ ਵੱਖ ਬਿਮਾਰੀਆਂ ਦੀਆਂ ਦਵਾਈਆਂ ਮੁਫ਼ਤ ਵੰਡੀਆਂ।

ਇਸ ਮੌਕੇ ਪਿੰਡ ਗੋਰਖਨਾਥ ਦੇ ਆਮ ਆਦਮੀ ਪਾਰਟੀ ਦੇ ਰਾਜਿੰਦਰ ਕੁਮਾਰ, ਗੁਰਸੇਵਕ ਸਿੰਘ, ਬੂਟਾ ਸਿੰਘ , ਗੁਰਲਾਲ ਸਿੰੰਘ ਤੋਂ ਇਲਾਵਾ ਆੜਤੀਆ ਐਸ਼ੋਸ਼ੀਏਸ਼ਨ ਬਰੇਟਾ ਵੱਲੋਂ ਕੇਵਲ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
