*ਹੜ੍ਹ ਪੀੜਤ ਲੋਕਾਂ ਲਈ ਚੱਲ ਰਹੇ ਰਾਹਤ ਕੰਮਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਬੁੱਧ ਰਾਮ*

0
14

ਮਾਨਸਾ, 21 ਜੁਲਾਈ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
   ਪੰਜਾਬ ਸਰਕਾਰ ਇਸ ਕੁਦਰਤੀ ਆਫਤ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ। ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਗੋਰਖਨਾਥ ਵਿਖੇ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡਣ ਮੌਕੇ ਕੀਤਾ।     ਉਨ੍ਹਾਂ ਕਿਹਾ ਕਿ ਭਾਵੇਂ ਚਾਂਦਪੁਰਾ ਦੇ ਨੇੜੇ ਪਏ ਪਾੜ ਨੂੰ ਪੂਰਨ  ਵਿੱਚ ਹਰਿਆਣਾ ਸਰਕਾਰ ਨੇ ਅੜਿੱਕੇ ਲਾਏ ਪਰੰਤੂ ਉਨ੍ਹਾਂ ਨੇ ਪੰਜਾਬ ਸਰਕਾਰ ਰਾਹੀਂ ਬੰਨ੍ਹ ਬੰਨਣ ਦੀ ਮਨਜ਼ੂਰੀ ਲੈ ਲਈ ਹੈ ਅਤੇ ਫੌਜ ਵੱਲੋਂ ਪਿਛਲੇ ਦੋ ਦਿਨ ਤੋਂ ਬੰਨ੍ਹ ਪੂਰਨ ਦਾ ਕੰਮ ਨਿਰਵਿਘਨ ਜਾਰੀ ਹੈ।ਇਸ ਬੰਨ੍ਹ ਦੇ ਕੱਲ੍ਹ ਤੱਕ ਮੁਕੰਮਲ ਹੋਣ ਦੀ ਉਮੀਦ ਹੈ।   

  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਰਾਹਤ ਕੈਂਪ ਚਲਾਏ ਜਾ ਰਹੇ ਹਨ।ਜਿਹੜੇ ਪਰਿਵਾਰ ਰਾਹਤ ਕੈਂਪਾਂ ਵਿੱਚ ਨਹੀਂ ਗਏ, ਉਹਨਾਂ ਨੂੰ ਘਰ-ਘਰ ਖਾਣ ਪੀਣ ਦਾ ਰਾਸ਼ਨ , ਤਰਪਾਲਾਂ, ਮੱਛਰਦਾਨੀਆਂ , ਸੁੱਕਾ ਦੁੱਧ ਅਤੇ ਪੀਣ ਵਾਲਾ ਪਾਣੀ, ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ I     ਇਸ ਤੋਂ ਪਹਿਲਾਂ ਉਨ੍ਹਾਂ ਸਰਕਾਰੀ ਸਕੂਲ ਭਾਵਾ ਵਿੱਚ ਚੱਲ ਰਹੇ ਰਾਹਤ ਕੈਂਪ ਵਿੱਚ ਰਹਿ ਰਹੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਿਆ। 

   ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਪਿੰਡ ਭਾਵਾ ਦੇ ਨੰਬਰਦਾਰ ਜਸ ਸਿੰਘ , ਗੁਰਲਾਲ ਸਿੰਘ ਗੋਰਖਨਾਥ , ਬੂਟਾ ਸਿੰਘ , ਸਰਪੰਚ ਰਾਜਵੀਰ ਸਿੰਘ ਕੁੱਲਰੀਆਂ , ਦੀਪ ਸੈਨੀ , ਗੁਰਵਿੰਦਰ ਸਿੰਘ , ਨੈਬ ਸਿੰਘ ਕੁੱਲਰੀਆਂ ,ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਨੈਬ ਸਿੰਘ , ਕਮਲਦੀਪ ਬਾਵਾ , ਦਰਸ਼ਨ ਘਾਰੂ, ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਗੁਰਦਰਸ਼ਨ ਸਿੰਘ ਪਟਵਾਰੀ , ਪ੍ਰਸ਼ਾਸਨਿਕ ਅਧਿਕਾਰੀ ਸੁਖਵਿੰਦਰ ਸਿੰਘ ਬੀ.ਡੀ.ਪੀ.ਓ. ਬੁਢਲਾਡਾ , ਨਿੱਕਾ ਸਿੰਘ ਪੰਚਾਇਤ ਸਕੱਤਰ , ਬੂਟਾ ਸਿੰਘ ਐਸ.ਐਚ.ਓ. ਬਰੇਟਾ , ਭੁਪਿੰਦਰ ਸਿੰਘ ਮਾਨ ਚੌਂਕੀ ਇੰਚਾਰਜ ਕੁੱਲਰੀਆਂ ਹਾਜ਼ਰ ਸਨ।

LEAVE A REPLY

Please enter your comment!
Please enter your name here