
ਮਾਨਸਾ 3,ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵੱਲੋਂ ਸਾਝੇ ਰੂਪ ਦੇ
ਵਿਚ ਪੁਰਾਣੀ ਪੈਨਸ਼ਨ ਦੀ ਸਕੀਮ ਨੂੰ ਬਹਾਲ ਕਰਵਾਉਣ ਲਈ ਐਨਪੀਐਸਈਯੂ ਦੇ ਝੰਡੇ ਹੇਠ ਵੱਖ ਵੱਖ ਵਿਭਾਗਾਂ ਵਿੱਚ 10 ਮਾਰਚ
2019 ਵਾਲੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਗਠਿੱਤ ਕੀਤੀ ਗਈ ਰਵਿਊ ਕਮੇਟੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆ ਪੰਜਾਬ ਸਰਕਾਰ
ਵਿਰੁੱਧ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਤੰਤਰ ਚਲਾਉਣ ਵਾਲੇ ਮੁਲਾਜਮ ਸਰਕਾਰ ਨੇ
ਪੈਨਸ਼ਨ ਤੋਂ ਵਿਹੁਣੇ ਕਰਕੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਪਾਇਆ ਹੋਇਆ ਹੈ ਪ੍ਰੰਤੂ ਪੰਜ ਸਾਲ ਲਈ ਐਮ.ਐਲ.ਏ ਜਾਂ ਐਮ.ਪੀ
ਰਹਿ ਕੇ ਹਰ ਇੱਕ ਟਰਮ ਦੀ ਅਲੱਗ ਅਲੱਗ ਪੈਨਸ਼ਨ ਲੈ ਰਹੇ ਹਨ। ਪ੍ਰੰਤੂ 30-35 ਸਾਲ ਨੌਕਰੀ ਕਰਨ ਵਾਲੇ ਮੁਲਾਜ਼ਮ ਜਦੋਂ ਵੀ
ਪੈਨਸ਼ਨ ਦੀ ਗੱਲ ਕਰਦੇ ਹਨ ਤਾਂ ਸਰਕਾਰ ਸੂਬੇ ਦੀ ਵਿੱਤੀ ਹਾਲਤ ਕਮਜੋਰ ਹੋਣ ਦਾ ਹਵਾਲਾ ਦੇ ਕਿਨਾਰਾ ਕਰ ਲੈਂਦੀ ਹੈ।
ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਉਹਨਾਂ ਦੀਆਂ ਮੰਗਾਂ ਸਬੰਧੀ ਜਲਦ ਹੀ ਕੋਈ ਕਾਰਵਾਈ
ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ।
ਇਸ ਮੌਕੇ ਆਬਕਾਰੀ ਤੇ ਕਰ ਵਿਭਾਗ, ਸਿੱਖਿਆ ਵਿਭਾਗ, ਡੀ. ਸੀ ਦਫਤਰ, ਮਾਰਕਿਟ ਕਮੇਟੀ, ਸਿਹਤ
ਵਿਭਾਗ, ਜਲ ਸਪਲਾਈ ਵਿਭਾਗ, ਪਸ਼ੂ ਪਾਲਣ ਵਿਭਾਗ, ਖਜਾਨਾ ਵਿਭਾਗ, ਖੇਤੀਵਾੜੀ ਵਿਭਾਗ, ਬਿਜਲੀ ਵਿਭਾਗ ਹੋਰ ਵਿਭਾਗਾਂ
ਵਿੱਚ ਵੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੋਕੇ ਧਰਮਿੰਦਰ ਸਿੰਘ ਹੀਰੇਵਾਲਾ,ਰਵਿੰਦਰਪਾਲ ਸਿੰਘ, ਨਿਤਿਨ ਸੋਢੀ, ਕਰਮਜੀਤ ਸਿੰਘ ਤਾਮਕੋਟ,
ਦਰਸਨ ਅਲੀਸੇਰ,ਕੁਲਦੀਪ ਸਿੰਘ, ਪਰਵਾਜ ਪਾਲ ਸਿੰਘ, ਸੰਦਲਜੀਤ ਬੱਗਾ, ਸੰਦੀਪ ਸਿੰਘ, ਨਰਿੰਦਰ ਨਿੰਦੀ, ਲਕਸਵੀਰ ਸਿੰਘ
,ਭੁਪਿੰਦਰ ਤੱਗੜ੍ਹ, ਅਮਰਦੀਪ ਕੋਰ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਰੋਮੀ ਸਿੰਘ, ਅਮਨਿੰਦਰ ਸਿੰਘ ਹਾਜਰ ਸਨ।
