ਹੈਰਾਨੀਜਨਕ ਅੰਕੜੇ ਆ ਰਹੇ ਸਾਹਮਣੇ ਪੰਜਾਬ ਨੇ ਬੜੀ ਤੇਜ਼ੀ ਨਾਲ ਦਿੱਤੀ ਕੋਰੋਨਾ ਦੀ ਮਾਤ

0
154

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਸੂਬੇ ਵਿੱਚ ਕੋਵਿਡ-19 ਦੀ ਲਾਗ ਨਾਲ ਨਵੇਂ ਪੀੜਤਾਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ। ਸੋਮਵਾਰ ਪੰਜਾਬ ਵਿੱਚ ਸਿਰਫ ਪੰਜ ਨਵੇਂ ਮਾਮਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਜਦਕਿ 95 ਜਣਿਆਂ ਦੇ ਸਿਹਤਯਾਬ ਹੋਣ ਦੀ ਖ਼ਬਰ ਹੈ।

ਨਵੇਂ ਪੀੜਤਾਂ ਵਿੱਚ ਅੰਮ੍ਰਿਤਸਰ ਦੇ ਤਿੰਨ ਤੇ ਲੁਧਿਆਣਾ ਤੇ ਗੁਰਦਾਸਪੁਰ ਦੇ ਇੱਕ-ਇੱਕ ਵਿਅਕਤੀ ਸ਼ਾਮਲ ਹਨ। ਹੁਣ ਤਕ 1,642 ਲੋਕ ਯਾਨੀ 79 ਫ਼ੀਸਦ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਨ੍ਹਾਂ ਵਿੱਚੋਂ 1,182 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਸਨ। ਛੁੱਟੀ ਹਾਸਲ ਕਰਨ ਵਾਲੇ ਮਰੀਜ਼ਾਂ ਨੂੰ ਸੱਤ ਦਿਨਾਂ ਲਈ ਘਰਾਂ ਵਿੱਚ ਏਕਾਂਤਵਾਸ ਕੀਤਾ ਗਿਆ ਹੈ। ਇਸ ਸਮੇਂ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 399 ਮਰੀਜ਼ ਹੀ ਭਰਤੀ ਹਨ।

ਪੰਜਾਬ ਵਿੱਚ ਹੁਣ ਤਕ ਦੇ ਕੋਰੋਨਾ ਲਾਗ ਦੇ ਕੁਝ ਮਹੱਤਵਪੂਰਨ ਵੇਰਵੇ ਹੇਠ ਦਿੱਤੇ ਹਨ-

  • ਹੁਣ ਤੱਕ ਪਾਜ਼ੇਟਿਵ ਜਾਂਚੇ ਗਏ ਮਾਮਲੇ – 2,080
  • ਨਵੇਂ ਪਾਜ਼ੇਟਿਵ ਮਾਮਲੇ – 05
  • ਮੌਤਾਂ – 39
  • ਤੰਦਰੁਸਤ ਹੋਏ – 1,642
  • ਮੌਜੂਦਾ ਪਾਜ਼ੇਟਿਵ – 399
  • ਕੁੱਲ ਸੈਂਪਲ – 55,634
  • ਨੈਗੇਟਿਵ – 50,070
  • ਰਿਪੋਰਟ ਬਕਾਇਆ – 3,484

NO COMMENTS