ਚੰਡੀਗੜ੍ਹ 31 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ)ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ‘ਚ ਵਾਪਰੀ ਭਿਆਨਕ ਘਟਨਾ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ‘ਚ ਛੇ ਸਾਲ ਦੀ ਦਲਿਤ ਲੜਕੀ ਦੇ ਬਲਾਤਕਾਰ-ਕਤਲ ਕੇਸ ਵਿੱਚ ਚਲਾਨ ਪੇਸ਼ ਕੀਤਾ।ਇਸ ਕੇਸ ਵਿੱਚ ਤੇਜ਼ੀ ਨਾਲ ਕਾਰਵਾਈ ਲਈ ਇਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਵਿਚ ਰਾਜ ਸਰਕਾਰ ਨੇ 6 ਸਾਲਾ ਪੀੜਤ ਲੜਕੀ ਨੂੰ ਜਲਦੀ ਇਨਸਾਫ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਸੁਣਵਾਈ ਦੀ ਮੰਗ ਰੱਖੀ ਹੈ।ਪੀੜਤ ਨੂੰ ਬਲਾਤਕਾਰ ਕਰ ਬੇਰਹਿਮੀ ਕਤਲ ਕਰ ਦਿੱਤਾ ਗਿਆ ਸੀ।
ਇਸ ਮਾਮਲੇ ਦੇ ਦੋਵੇਂ ਮੁਲਜ਼ਮਾਂ ਨੂੰ 21 ਅਕਤੂਬਰ ਦੀ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।ਹੁਸ਼ਿਆਰਪੁਰ ਦੇ ਟਾਂਡਾ ਪਿੰਡ ਵਿੱਚ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਅਤੇ ਕਤਲ ਕਰਨ ਮਗਰੋਂ ਉਸਨੂੰ ਸਾੜ ਦਿੱਤਾ ਗਿਆ ਸੀ।ਇਸ ਘਟਨਾ ਨੂੰ ਹਾਥਰਸ ਕੇਸ ਜੋ ਯੂਪੀ ‘ਚ ਵਾਪਰਿਆ ਸੀ ਨਾਲ ਜੋੜ ਕੇ ਰਾਜਨੀਤਿਕ ਰੰਗ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ।