
ਚੰਡੀਗੜ੍ਹ (ਸਾਰਾ ਯਹਾ /ਬਲਜੀਤ ਸ਼ਰਮਾ) : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ਲਗਭਗ 32 ਹੋਰ ਲੋਕਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਹ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਸ਼ਰਧਾਲੂ ਹਨ। ਹੁਣ, ਹੁਸ਼ਿਆਰਪੁਰ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੁੱਲ ਕੋਰੋਨਾ ਮਰੀਜ਼ 44 ਹੋ ਗਏ ਹਨ।
ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ. ਸ਼ੈਲੇਸ਼ ਨੇ ਕਿਹਾ ਕਿ ਨਾਂਦੇੜ ਤੋਂ ਆਏ ਸ਼ਰਧਾਲੂਆਂ ਨੂੰ ਹੁਸ਼ਿਆਰਪੁਰ ਦੇ ਰਿਆਤ ਬਾਹਰਾ ਐਡੂਸਿਟੀ ਅਤੇ ਨਸ਼ਾ ਛੁਡਾਊ ਕੇਂਦਰ ਵਿਖੇ ਸਹੂਲਤਾਂ ਦੇ ਨਾਲ ਕੁਆਰੰਟੀਨ ਕੀਤਾ ਗਿਆ ਹੈ।ਇਹ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਹਨ।ਸਕਾਰਾਤਮਕ ਮਾਮਲੇ ਆਈਸੋਲੇਸ਼ਨ ਵਾਰਡ ‘ਚ ਭੇਜੇ ਗਏ ਹਨ।
ਇਸੇ ਦੌਰਾਨ ਉਪ ਮੰਡਲ ਦੇ ਪਿੰਡ ਨਾਰਾਇਣਗੜ੍ਹ ਵਿਖੇ ਇੱਕ ਕੋਰੋਨਾ ਪੌਜ਼ੇਟਿਵ ਦੇ ਸੰਪਰਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਜੋ ਨਾਂਦੇੜ ਤੋਂ ਵਾਪਸ ਆਇਆ ਸੀ। ਪੌਜ਼ੇਟਿਵ ਵਿਅਕਤੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ।
ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵੀ ਤਿੰਨ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਹਨਾਂ ‘ਚ ਦੋ ਮਰੀਜ਼ ਸਹਿਤ ਵਿਭਾਗ ਦੇ ਮੁਲਾਜ਼ਮ ਹਨ ਅਤੇ ਇੱਕ ਕੰਬਾਇਨ ਆਪਰੇਟਰ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਸੱਤ ਹੋ ਗਈ ਹੈ। ਇਨ੍ਹਾਂ ‘ਚ ਤਿੰਨ ਸ਼ਰਧਾਲੂ ਵੀ ਪੌਜ਼ੇਟਿਵ ਹਨ।
ਉਧਰ ਜ਼ਿਲ੍ਹਾ ਮੁਹਾਲੀ ‘ਚ ਵੀ ਦੋ ਤਾਜ਼ਾ ਮਾਮਲੇ ਸਾਹਮਣੇ ਆਏ ਹਨ।ਜ਼ਿਲ੍ਹਾ ਮੁਹਾਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ। ਇਸ ‘ਚ 21 ਸ਼ਰਧਾਲੂ ਸ਼ਾਮਲ ਹਨ।ਚੰਗੀ ਗੱਲ ਇਹ ਹੈ ਕਿ ਮੁਹਾਲੀ ‘ਚ 31 ਲੋਕ ਸਿਹਤਯਾਬ ਵੀ ਹੋਏ ਹਨ।
ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ
ਅੰਮ੍ਰਿਤਸਰ 150 136 08
ਜਲੰਧਰ 105 02 08
ਮੁਹਾਲੀ 94 21 31
ਪਟਿਆਲਾ 89 27 02
ਲੁਧਿਆਣਾ 99 56 06
ਪਠਾਨਕੋਟ 25 00 09
ਨਵਾਂਸ਼ਹਿਰ 23 01 18
ਤਰਨ ਤਾਰਨ 15 15 00
ਮਾਨਸਾ 13 00 04
ਕਪੂਰਥਲਾ 12 10 02
ਹੁਸ਼ਿਆਰਪੁਰ 44 37 06
ਫਰੀਦਕੋਟ 06 03 01
ਸੰਗਰੂਰ 06 03 03
ਮੋਗਾ 06 02 04
ਗੁਰਦਾਸਪੁਰ 04 03 00
ਮੁਕਤਸਰ 07 03 00
ਰੋਪੜ 05 02 02
ਬਰਨਾਲਾ 02 00 01
ਫਤਹਿਗੜ੍ਹ ਸਾਹਿਬ 09 06 02
ਬਠਿੰਡਾ 02 02 00
ਫਿਰੋਜ਼ਪੁਰ 27 19 01
ਫਾਜ਼ਿਲਕਾ 04 04 00
ਕੁੱਲ 747 352 104
