
ਮਾਨਸਾ, 2 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) -ਹੁਣ ਬਠਿੰਡਾ ਦਿੱਲੀ ਸੁਪਰ ਫਾਸਟ ਐਕਸਪ੍ਰੈਸ ਦਾ ਠਹਿਰਾਓ ਹਰ ਰੋਜ਼ ਮਾਨਸਾ ਵਿਖੇ ਹੋਵੇਗਾ। ਇਹ ਗੱਡੀ 7 ਅਗਸਤ ਤੋਂ ਹਰ ਰੋਜ਼ ਮਾਨਸਾ ਸਟੇਸ਼ਨ ਤੇ ਰੁਕਿਆ ਕਰੇਗੀ। ਦਿੱਲੀ ਤੋਂ ਬਠਿੰਡਾ ਜਾਣ ਲਈ ਮਾਨਸਾ ਰੁਕਣ ਦਾ ਸਮਾਂ ਸਵੇਰੇ 11:20 ਅਤੇ ਸ਼ਾਮ ਬਠਿੰਡਾ ਤੋਂ ਦਿੱਲੀ ਜਾਣ ਸਮੇਂ ਮਾਨਸਾ ਰੁਕਣ ਦਾ ਸਮਾਂ 4:25 ਹੋੇਵੇਗਾ। ਮਾਨਸਾ ਸਟੇਸ਼ਨ ਤੇ ਗੱਡੀ ਦਾ ਠਹਿਰਾਓ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਦੇ ਯਤਨਾਂ ਨੂੰ ਬੂਰ ਪਿਆ ਹੈ। ਪਹਿਲਾਂ ਇਹ ਗੱਡੀ ਇੱਥੇ ਨਹੀਂ ਰੁਕਦੀ ਸੀ। ਮਾਨਸਾ ਦੀਆਂ ਵੱਖ ਵੱਖ ਸੰਸਥਾਵਾਂ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ, ਵਾਇਸ ਆਫ ਮਾਨਸਾ, ਸਵਰਨਕਾਰ ਸੰਘ, ਸੀਨੀਅਰ ਸਿਟੀਜਨ, ਰੋਟਰੀ ਕਲੱਬ ਰੋਇਲ, ਅਗਰਸੈਨ ਭਵਨ, ਤਰਕਸ਼ੀਲ ਸੁਸਾਇਟੀ ਆਦਿ ਸੰਸਥਾਵਾਂ ਦੇ ਆਗੂਆਂ ਬਿੱਕਰ ਸਿੰਘ ਮੰਘਾਣੀਆ, ਪੇ੍ਰਮ ਅਗਰਵਾਲ, ਹੇਮ ਰਾਜ ਬਾਂਸਲ, ਜਤਿੰਦਰ ਆਗਰਾ, ਹਰਬੰਸ ਸਿੰਘ ਢਿੱਲੋ, ਰਾਮ ਕ੍ਰਿਸ਼ਨ ਚੁੱਘ, ਡਾ. ਜਨਕ ਰਾਜ ਸਿੰਗਲਾ, ਅਮਰਜੀਤ ਕਟੌਦੀਆ, ਪ੍ਰੇਮ ਅਗਰਵਾਲ ਆਦਿ ਨੇ ਕੁੱਝ ਮਹੀਨੇ ਪਹਿਲਾਂ ਭਾਜਪਾ ਆਗੂ ਜਗਦੀਪ ਨਕੱਈ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਦਿੱਲੀ ਸੁਪਰ ਫਾਸਟ ਐਕਸਪ੍ਰੈਸ ਗੱਡੀ ਦਾ ਮਾਨਸਾ ਸਟੇਸ਼ਨ ਤੇ ਠਹਿਰਾਓ ਕਰਵਾਇਆ ਜਾਵੇ। ਜਗਦੀਪ ਸਿੰਘ ਨਕੱਈ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ ਇਹ ਸਟਾਪ ਮਾਨਸਾ ਸਟੇਸ਼ਨ ਤੇ ਕਰਵਾਉਣ ਦੀ ਮੰਗ ਰੱਖੀ। ਜਿਸ ਨੂੰ ਰੇਲਵੇ ਵਿਭਾਗ ਅਤੇ ਭਾਰਤ ਸਰਕਾਰ ਨੇ ਸਵੀਕਾਰ ਕਰਦਿਆਂ 7 ਅਗਸਤ ਤੋਂ ਮਾਨਸਾ ਸਟੇਸ਼ਨ ਤੇ ਇਸ ਦਾ ਠਹਿਰਾਓ ਕਰਨ ਦਾ ਆਰਡਰ ਜਾਰੀ ਕਰ ਦਿੱਤਾ। ਜਗਦੀਪ ਸਿੰਘ ਨਕੱਈ ਦੀ ਇਸ ਮੰਗ ਨੂੰ ਸਰਕਾਰ ਨੇ ਸਵੀਕਾਰਦਿਆਂ ਗੱਡੀ ਦੇ ਦੋਵੇਂ ਸਮੇਂ ਮਾਨਸਾ ਸਟੇਸ਼ਨ ਤੇ ਇਸ ਦਾ ਠਹਿਰਾਓ ਕਰਨ ਦੇ ਆਦੇਸ਼ ਦਿੱਤੇ ਹਨ। ਦਿੱਲੀ ਸੁਪਰ ਫਾਸਟ ਐਕਸਪ੍ਰੈਸ ਗੱਡੀ ਦਾ ਠਹਿਰਾਓ ਮਾਨਸਾ ਸਟੇਸ਼ਨ ਤੇ ਹੋਣ ਨੂੰ ਲੈ ਕੇ ਉਕਤ ਸੰਸਥਾਵਾਂ, ਆਗੂਆਂ, ਸ਼ਹਿਰ ਵਾਸੀਆਂ, ਕਾਰੋਬਾਰੀਆਂ, ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨਕੱਈ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਨਕੱਈ ਦੇ ਉਦਮ ਸਦਕਾ ਇਹ ਸੰਭਵ ਹੋ ਸਕਿਆ ਹੈ। 7 ਅਗਸਤ ਨੂੰ ਜਦੋਂ ਇਹ ਗੱਡੀ ਮਾਨਸਾ ਸਟੇਸ਼ਨ ਤੇ ਰੁਕਣਾ ਸ਼ੁਰੂ ਕਰੇਗੀ ਤਾਂ ਸ਼ਹਿਰ ਵਾਸੀ ਇਸ ਦਾ ਭਰਵਾਂ ਸਵਾਗਤ ਕਰਨਗੇ। ਜਗਦੀਪ ਸਿੰਘ ਨਕੱਈ ਦਾ ਕਹਿਣਾ ਹੈ ਕਿ ਮਾਨਸਾ ਸ਼ਹਿਰ ਵਾਸੀਆਂ ਦੀ ਮੰਗ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰਕੇ ਇਕ ਮਾਣ ਅਤੇ ਜੋ ਰੁਤਬਾ ਦਿੱਤਾ ਹੈ ਉਹ ਬੇਮਿਸਾਲ ਹੈ ਕਿਉਂਕਿ ਮਾਨਸਾ ਜ਼ਿਲਾ ਹੁਣ ਇਕ ਉਦਯੋਗਿਕ ਅਤੇ ਕਾਰੋਬਾਰ ਦੀ ਹੱਬ ਬਣ ਗਿਆ ਹੈ। ਇਸ ਸਟੇਸ਼ਨ ਤੇ ਹਰ ਗੱਡੀ ਦਾ ਠਹਿਰਾਓ ਜ਼ਰੂਰੀ ਹੈ। ਉਨ੍ਹਾਂ ਕੇਂਦਰ ਸਰਕਾਰ, ਰੇਲਵੇ ਵਿਭਾਗ, ਘੱਟ ਗਿਣਤੀ ਦੇ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਨੇ ਉਨ੍ਹਾਂ ਦੀ ਮੰਗ ਤੇ ਫੌਰੀ ਧਿਆਨ ਕਰਕੇ ਆਦੇਸ਼ ਜਾਰੀ ਕੀਤੇ। ਇਸ ਲਈ ਉਨ੍ਹਾਂ ਦੇ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੇਰਾ ਇਹ ਮੁੱਢਲਾ ਫਰਜ ਹੈ ਸ਼ਹਿਰੀਆਂ ਦੀ ਹਰ ਮੰਗ ਨਾਲ ਖੜ੍ਹਨਾ ਉਨ੍ਹਾਂ ਦਾ ਧਰਮ ਬਣਦਾ ਹੈ। ਜਿਸ ਲਈ ਉਹ ਸਦਾ ਡਟ ਕੇ ਖੜ੍ਹੇ ਰਹਿਣਗੇ।
