ਹੁਣ ਹੋਟਲ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਨੂੰ ਵਾਰਨਿੰਗ, ਕਾਰਪੋਰੇਸ਼ਨ ‘ਤੇ ਤੰਗ ਕਰਨ ਦੇ ਲੱਗੇ ਇਲਜ਼ਾਮ

0
62

ਬਠਿੰਡਾ 29 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਖਿਲਾਫ ਜ਼ਿਲ੍ਹੇ ਦੇ ਹੋਟਲ ਐਸੋਸੀਏਸ਼ਨ ਵਿਭਾਗ ਨੇ ਮੁਹਿੰਮ ਛੇੜ ਦਿੱਤੀ ਹੈ। ਜੀ ਹਾਂ, ਇੱਥੇ ਦੇ ਹੋਟਲ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਕੋਲ ਮੰਗ ਰੱਖਦੇ ਹੋਏ ਚਿਤਾਵਨੀ ਦਿੱਤੀ ਹੈ। ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਆਏ ਦਿਨ ਸਾਨੂੰ ਬਿਜਲੀ ਅਧਿਕਾਰੀ ਬੰਦ ਪਏ ਹੋਟਲ ਦਾ ਪੂਰਾ ਬਿਜਲੀ ਬਿੱਲ ਭਰਨ, ਐਕਸਾਈਜ਼ ਵਿਭਾਗ ਦੇ ਅਧਿਕਾਰੀ ਬੰਦ ਪਏ ਬਾਰ ਦੀ ਫ਼ੀਸ ਭਰਨ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਸੀਵਰੇਜ ਪਾਣੀ ਅਤੇ ਪ੍ਰਾਪਰਟੀ ਟੈਕਸ ਭਰਨ ਦੇ ਲਈ ਤੰਗ ਕਰ ਰਹੇ ਹਨ।

ਇਸ ਦੇ ਨਾਲ ਪੰਜਾਬ ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸਾਡੇ ਹੋਟਲਾਂ ਦੇ ਹਾਲਾਤ ਅਜਿਹੇ ਹਨ ਤੇ ਅਸੀਂ ਵੈਂਟੀਲੇਟਰ ‘ਤੇ ਹਾਂ। ਅੱਜ ਦੇ ਟਾਈਮ ਹਰ ਮਹੀਨੇ 950 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਲੱਖ ਦੇ ਕਰੀਬ ਕਰਮਚਾਰੀ ਹੋਟਲ ਇੰਡਸਟਰੀ ਤੋਂ ਬੇਰੁਜ਼ਗਾਰ ਹੋ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅੱਜ ਖ਼ੁਦ ਬੇਰੁਜ਼ਗਾਰ ਹੋਣ ਦੇ ਕਗਾਰ ‘ਤੇ ਹਾਂ। ਇੱਥੋਂ ਤੱਕ ਕਿ ਸਾਡੇ ਕਈ ਹੋਟਲ ਬੰਦ ਵੀ ਹੋ ਚੁੱਕੇ ਹਨ ਤੇ ਪੰਜਾਬ ਵਿੱਚ ਵੀ 80 ਪ੍ਰਤੀਸ਼ਤ ਹੋਟਲ ਬੰਦ ਹੋਣ ਦੀ ਕਗਾਰ ‘ਤੇ ਹਨ। ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀਆਂ ਇਹ ਮੰਗਾਂ ‘ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਸੜਕਾਂ ‘ਤੇ ਉੱਤਰ ਕੇ ਸਰਕਾਰ ਦੇ ਖਿਲਾਫ ਤਿੱਖਾ

LEAVE A REPLY

Please enter your comment!
Please enter your name here