
ਮਾਨਸਾ,(ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਮਾਨਸਾ ਦੇ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਹਰ ਸਮੇਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਵਿਵਾਦਾ ਵਿਚ ਰਹਿੰਦਾ ਹੈ।ਹੁਣ ਸਿੱਧੂ ਮੂਸੇ ਵਾਲੇ ਨੂੰ ਪੰਜਾਬ ਪੁਲਿਸ AK-47 ਚਲਾਉਣ ਦੀ ਟਰੇਨਿੰਗ ਦੇ ਰਹੀ ਹੈ।ਸਿੱਧੂ ਮੂਸੇ ਵਾਲਾ ਖੁਦ ਨਿਸ਼ਾਨਾ ਲਗਾਉਦੇ ਦੀ ਵੀਡਿਉ ਵਾਇਰਲ ਹੋ ਗਈ ਹੈ।
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲੇ ਤਕ ਪੁਲਿਸ ਨੇ ਵੀਡੀਓ ਬਣਾਉਣ ਵਾਲੇ ਖ਼ਿਲਾਫ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਇਸ ਵੀਡੀਓ ਦੇ ਸੱਚੇ-ਝੂਠੇ ਹੋਣ ਬਾਰੇ ਕੋਈ ਬਿਆਨ ਜਾਰੀ ਕੀਤਾ ਹੈ।
