
ਮੁਬਈ 28,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਸੈਲੇਬਸ ਨੂੰ ਵੀ ਆਪਣੇ ਪਾਰਟਨਰ ਦੀ ਤਲਾਸ਼ ਰਹਿੰਦੀ ਹੈ। ਕਦੇ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਬਹੁਤ ਜਲਦੀ ਮਿਲ ਜਾਂਦਾ ਹੈ ਤੇ ਕਦੇ ਉਹ ਆਪਣੀ ਜ਼ਿੰਦਗੀ ਦਾ ਪਿਆਰ ਲੱਭਣ ਲਈ ਨੈਸ਼ਨਲ ਟੀਵੀ ਦਾ ਸਹਾਰਾ ਲੈਂਦੇ ਹਨ। ਦੱਸ ਦਈਏ ਕਿ ਕਈ ਸੈਲੇਬਸ ਨੇ ਆਪਣੇ ਲਾਈਫ ਪਾਟਨਰ ਲੱਭਣ ਲਈ ਸਵੰਬਰ ਵੀ ਰਚਾਏ ਹਨ। ਬੇਸ਼ੱਕ ਫਿਰ ਉਨ੍ਹਾਂ ਦਾ ਇਹ ਤਰੀਕਾ ਕੁਝ ਖਾਸ ਨਹੀਂ ਚੱਲਿਆ ਪਰ ਟੀਵੀ ਇੰਡਸਟਰੀ ਵਿੱਚ ਸਟਾਰਸ ਦੇ ਸਵੰਬਰ ਹਮੇਸ਼ਾ ਚਰਚਾ ਵਿੱਚ ਰਹੇ ਹਨ।
ਇਸ ਦੇ ਨਾਲ ਹੀ ਖ਼ਬਰ ਹੈ ਕਿ ਰਾਖੀ ਸਾਵੰਤ ਤੇ ਰਤਨ ਰਾਜਪੂਤ ਤੋਂ ਬਾਅਦ ਹੁਣ ਗਾਇਕ ਮੀਕਾ ਸਿੰਘ ਆਪਣਾ ਜੀਵਨ ਸਾਥੀ ਲੱਭਣ ਲਈ ਇਹੀ ਰਾਹ ਅਪਣਾਉਣ ਜਾ ਰਹੇ ਹਨ। ਜੀ ਹਾਂ, ਹੁਣ ਮੀਕਾ ਸਿੰਘ ਰਿਐਲਿਟੀ ਸ਼ੋਅ ਰਾਹੀਂ ਆਪਣੀ ਦੁਲਹਨ ਦੀ ਭਾਲ ਕਰਨ ਜਾ ਰਹੇ ਹਨ। ਉਹ ਟੀਵੀ ‘ਤੇ ਆਪਣਾ ਸਵੰਬਰ ਕਰਨ ਜਾ ਰਿਹਾ ਹੈ।
ਖ਼ਬਰਾਂ ਦੀ ਮੰਨੀਏ ਤਾਂ ਗਾਇਕ ਮੀਕਾ ਸਿੰਘ ਨੇ ਆਪਣਾ ਵਿਆਹ ਕਰਾਉਣ ਦਾ ਪਲਾਨ ਬਣਾ ਲਿਆ ਹੈ। ETimes ਦੀ ਰਿਪੋਰਟ ਮੁਤਾਬਕ ਮੀਕਾ ਸਿੰਘ ਦਾ ਸਵੰਬਰ ਪਿਛਲੇ ਸ਼ੋਅ ਵਰਗਾ ਹੀ ਹੋਣ ਵਾਲਾ ਹੈ। ਇਹ ਸ਼ੋਅ ਕੁਝ ਮਹੀਨਿਆਂ ‘ਚ ਆਨ ਏਅਰ ਹੋਣ ਜਾ ਰਿਹਾ ਹੈ। ਇਸ ਦੀ ਪਲਾਨਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੀਕਾ ਦੇ ਸਵੰਬਰ ਵਿੱਚ ਦੇਸ਼ ਭਰ ਦੀਆਂ ਕੁੜੀਆਂ ਹਿੱਸਾ ਲੈਣ ਜਾ ਰਹੀਆਂ ਹਨ।
ਖ਼ਬਰਾਂ ਦੀ ਮੰਨੀਏ ਤਾਂ ਮੀਕਾ ਸਿੰਘ ਇਸ ਸ਼ੋਅ ਦਾ ਹਿੱਸਾ ਬਣਨ ਲਈ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਸ਼ੋਅ ‘ਚ ਮੀਕਾ ਵਿਆਹ ਨਹੀਂ ਕਰਵਾਉਣਗੇ, ਉਹ ਇਸ ਸ਼ੋਅ ‘ਚ ਸਿਰਫ ਮੰਗਣੀ ਹੀ ਕਰਨਗੇ। ਇਸ ਤੋਂ ਬਾਅਦ ਉਹ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਗੇ।
