*ਹੁਣ ਮਹਿੰਗਾਈ ਖਿਲਾਫ ਉੱਠ ਖੜ੍ਹੇ ਪੰਜਾਬੀ, ਬਟਾਲਾ-ਜਲੰਧਰ ਮੁੱਖ ਮਾਰਗ ਕੀਤਾ ਬੰਦ*

0
10

ਬਟਾਲਾ 14,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਵਧ ਰਹੀ ਮਹਿੰਗਾਈ ਤੇ ਖੇਤੀ ਕਾਨੂੰਨਾਂ ਖਿਲ਼ਾਫ ਅੱਜ ਬਟਾਲਾ ਵਿੱਚ ਕਿਸਾਨਾਂ, ਮਜ਼ਦੂਰਾਂ ,ਦੁਕਾਨਦਾਰਾਂ ਤੇ ਕਾਰੋਬਾਰੀ ਜਥੇਬੰਦੀਆਂ ਵੱਲੋਂ ਬਟਾਲਾ-ਜਲੰਧਰ ਮੁੱਖ ਮਾਰਗ ਤੇ ਕਈ ਘੰਟਿਆਂ ਤੱਕ ਚੱਕਾ ਜਾਮ ਕੀਤਾ ਗਿਆ। ਇਨ੍ਹਾਂ ਲੋਕਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲ਼ਾਫ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਖੇਤੀ ਕਾਨੂੰਨ, ਡੀਜ਼ਲ, ਪੈਟਰੋਲ ਦੇ ਰੇਟਾਂ, ਬਿਜਲੀ ਦਰਾਂ ਖਿਲਾਫ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਜੰਮਕੇ ਭੜਾਸ ਕੱਢੀ।

ਬਟਾਲਾ ਦੇ ਜਲੰਧਰ ਰੋਡ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹੋਰਨਾਂ ਵਰਗ ਦੇ ਲੋਕਾਂ ਦਾ ਕਹਿਣਾ ਸੀ, ਕਿ ਉਨ੍ਹਾਂ ਦਾ ਅੱਜ ਦਾ ਪ੍ਰਦਰਸ਼ਨ ਮਹਿੰਗਾਈ ਖਿਲਾਫ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਨੇ ਹਰ ਵਰਗ ਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਘਰ ਚਲਾਉਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਪੈਟਰੋਲ-ਡੀਜ਼ਲ, ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵੱਧਣ ਨਾਲ ਹਰ ਚੀਜ਼ ਮਹਿੰਗੀ ਹੈ ਤੇ ਸਰਕਾਰ ਇਨ੍ਹਾਂ ਮੁੱਦਿਆਂ ਤੇ ਗੰਭੀਰ ਨਹੀਂ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੂੰ ਸੜਕਾਂ ਤੇ ਆਉਣ ਪੈ ਰਿਹਾ ਹੈ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਬਟਾਲਾ-ਜਲੰਧਰ ਮੁੱਖ ਮਾਰਗ ਤੇ ਸਕਰਾਰ ਦੇ ਖਿਲ਼ਾਫ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਿੱਥੇ ਉਹ ਕੇਂਦਰ ਸਰਕਾਰ ਖਿਲਾਫ ਖੇਤੀ ਕਾਨੂੰਨ ਦੇ ਵਿਰੋਧ ‘ਚ ਲਗਾਤਾਰ ਅੰਦੋਲਨ ‘ਚ ਬੈਠੇ ਹਨ ਉੱਥੇ ਹੀ ਉਹ ਪੈਟਰੋਲ ਡੀਜ਼ਲ ਦੇ ਭਾਅ ਦੇ ਵਿਰੋਧ ਚ ਹਨ ਤੇ ਸੂਬਾ ਸਰਕਾਰ ਵੀ ਉਨ੍ਹਾਂ ਤੇ ਬਿਜਲੀ ਦੇ ਕਟ ਲਗਾ ਹੋਰ ਦੁਖੀ ਕਰ ਰਹੀ ਹੈ ਜਿਸ ਦਾ ਵਿਰੋਧ ਉਹ ਕਰ ਰਹੇ ਹਨ। 

LEAVE A REPLY

Please enter your comment!
Please enter your name here