ਹੁਣ ਬਗੈਰ ਡੀਜ਼ਲ ਚੱਲਣਗੇ ਟਰੈਕਟਰ, ਭਾਰਤ ‘ਚ ਪਹਿਲਾ CNG ਟਰੈਕਟਰ ਲੌਂਚ, ਕਿਸਾਨਾਂ ਨੂੰ ਸਾਲਾਨਾ ਇੱਕ ਲੱਖ ਦਾ ਫਾਇਦਾ

0
66

ਨਵੀਂ ਦਿੱਲੀ 12,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਭਾਰਤ ਵਿੱਚ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ ਜਿਨ੍ਹਾਂ ‘ਚੋਂ ਇੱਕ CNG ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਵੀ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਭਾਰਤ ਵਿੱਚ ਦੇਸ਼ ਦਾ ਪਹਿਲਾ ਸੀਐਨਜੀ ਟਰੈਕਟਰ ਲਾਂਚ ਕੀਤਾ ਹੈ। ਇਹ ਟਰੈਕਟਰ ਰੋਮੈਟ ਟੈਕਨੋ ਸਲਿਊਸ਼ਨ ਤੇ ਟੋਮੈਸੈਟੋ ਅਕਾਇਲ ਇੰਡੀਆ ਨੇ ਸਾਂਝੇ ਤੌਰ ‘ਤੇ ਵਿਕਸਿਤ ਕੀਤਾ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਲਾਗਤ ਘਟਾ ਕੇ ਆਮਦਨ ਵਧਾਉਣ ‘ਚ ਸਹਾਇਤਾ ਮਿਲੇਗੀ।

ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਇਸ ਟਰੈਕਟਰ ਦੀ ਮਦਦ ਨਾਲ ਪੇਂਡੂ ਭਾਰਤ ‘ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ‘ਚ ਵੀ ਸਹਾਇਤਾ ਮਿਲੇਗੀ। ਇਸ ਟਰੈਕਟਰ ਦੀ ਮਦਦ ਨਾਲ ਕਿਸਾਨ ਹਰ ਸਾਲ ਆਪਣੇ ਫਿਊਲ ਖਰਚੇ ‘ਚ 1 ਲੱਖ ਰੁਪਏ ਦੀ ਬਚਤ ਕਰਨਗੇ, ਜਿਸ ਨਾਲ ਉਨ੍ਹਾਂ ਦੇ ਰਹਿਣ-ਸਹਿਣ ਦੇ ਜੀਵਨ ਪੱਧਰ ਨੂੰ ਸੁਧਾਰਨ ‘ਚ ਮਦਦ ਮਿਲੇਗੀ।

CNG ਟਰੈਕਟਰ ‘ਚ ਹੋਣਗੇ ਇਹ ਫਾਇਦੇ:

ਪ੍ਰਦੂਸ਼ਣ ਘੱਟ ਹੋਵੇਗਾ: ਡੀਜ਼ਲ ਇੰਜਨ ਦੇ ਮੁਕਾਬਲੇ ਸੀਐਨਜੀ ਇੰਜਨ 70 ਪ੍ਰਤੀਸ਼ਤ ਘੱਟ ਕਾਰਬਨ ਨਿਕਾਸ ਨੂੰ ਬਾਹਰ ਕੱਢਦਾ ਹੈ।

ਕਿਸਾਨਾਂ ਦੀ ਆਮਦਨੀ ਵਧੇਗੀ: ਸੀਐਨਜੀ ਕਿਸੇ ਵੀ ਹੋਰ ਫਿਊਲ ਨਾਲੋਂ ਸਸਤਾ ਹੈ। ਅਜਿਹੀ ਸਥਿਤੀ ਵਿੱਚ ਸੀਐਨਜੀ ਟਰੈਕਟਰ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਸਹਾਇਤਾ ਕਰਨਗੇ।

ਸੁਰੱਖਿਅਤ: ਸੀਐਨਜੀ ਟੈਂਕ ਟਾਈਟ ਸੀਲ ਹੁੰਦਾ ਹੈ, ਇਸ ਲਈ ਰਿਫਿਊਲਿੰਗ ਦੌਰਾਨ ਧਮਾਕੇ ਜਾਂ ਅੱਗ ਲੱਗਣ ਦੀ ਬਹੁਤ ਘੱਟ ਗੁੰਜਾਇਸ਼ ਹੈ।

ਜ਼ਿਆਦਾ ਇੰਜਨ ਲਾਈਫ: ਇਸ ਨੂੰ ਨਵੀਂ ਟੈਕਨਾਲੌਜੀ ਨਾਲ ਬਦਲਿਆ ਗਿਆ ਹੈ। ਇਸ ਲਈ, ਸੀਐਨਜੀ ਇੰਜਣ ਦੀ ਉਮਰ ਰਵਾਇਤੀ ਟਰੈਕਟਰਾਂ ਨਾਲੋਂ ਲੰਬੀ ਹੋਵੇਗੀ। ਸੀਐਨਜੀ ਫਿਟੇਡ ਟਰੈਕਟਰਾਂ ‘ਚ ਲੇਡ ਦੀ ਮਾਤਰਾ ਨਹੀਂ ਹੁੰਦੀ। ਇਸ ਦੇ ਕਾਰਨ, ਇੰਜਣ ਲੰਬੇ ਸਮੇਂ ਲਈ ਕੰਮ ਕਰੇਗਾ।

ਜ਼ਿਆਦਾ ਮਾਈਲੇਜ ਮਿਲੇਗੀ: ਡੀਜ਼ਲ ਦੀ ਤੁਲਨਾ ‘ਚ ਸੀਐਨਜੀ ਟਰੈਕਟਰਾਂ ਦੀਮਾਈਲੇਜ ਵੀ ਕਾਫੀ ਜ਼ਿਆਦਾ ਹੋਵੇਗੀ। ਇਸ ਲਈ ਇਸ ਦੀ ਵਰਤੋਂ ਨਾਲ ਫਿਊਲ ‘ਤੇ ਕਿਸਾਨਾਂ ਨੂੰ ਹੋਣ ਵਾਲਾ ਖਰਚਾ ਘਟੇਗਾ।  

ਮੈਂਟੇਨੈਂਸ ਖਰਚਾ ਵੀ ਘਟੇਗਾ: ਇਸ ਦਾ ਮੈਂਟੇਨੈਂਸ ਖਰਚਾ ਵੀ ਫਿਊਲ ਵਾਲੇ ਟਰੈਕਟਰਾਂ ਦੇ ਮੁਕਾਬਲੇ ਘੱਟ ਆਵੇਗਾ। 

LEAVE A REPLY

Please enter your comment!
Please enter your name here