ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਈਲ ਕਾਰਪੋਰੇਸ਼ਨ ਨੇ ਬੀਐਸ-6 ਨਿਕਾਸ ਮਾਪਦੰਡਾਂ ‘ਤੇ ਪੈਟਰੋਲ-ਡੀਜ਼ਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਦੇਸ਼ ਇੱਕ ਅਪ੍ਰੈਲ, 2020 ਨੂੰ ਬਹੁਤ ਘੱਟ ਸਲਫਰ ਵਾਲੇ ਬੀਐਸ-6 ਮਾਪਦੰਡਾਂ ਨੂੰ ਅਪਣਾਵੇਗਾ। ਆਈਓਸੀ ਨੇ ਇਸ ਸਮੇਂ ਸੀਮਾ ਤੋਂ ਦੋ ਹਫਤੇ ਪਹਿਲਾਂ ਹੀ 28,000 ਪੈਟਰੋਲ ਪੰਪਾਂ ‘ਤੇ ਜ਼ਿਆਦਾ ਸ਼ੁੱਧ ਪੈਟਰੋਲ-ਡੀਜ਼ਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਆਈਓਸੀ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ, “ਅਸੀਂ ਦੇਸ਼ ਭਰ ‘ਚ ਬੀਐਸ-6 ਗਰੇਡ ਦੇ ਤੇਲ ਦੀ ਸਪਲਾਈ ਸਫਲਤਾ ਨਾਲ ਸ਼ੁਰੂ ਕਰ ਦਿੱਤੀ ਹੈ। ਸਾਡੇ 28,000 ਪੈਟਰੋਲ ਪੰਪ ਇੱਕ ਹਫਤੇ ਤੋਂ ਵੀ ਵੱਧ ਸਮੇਂ ਤੋਂ ਦੇ ਬੀਐਸ-6 ਤੇਲ ਡਿਸਪੈਂਸ ਕਰ ਰਹੇ ਹਨ।” ਨਵੀਆਂ ਤੇਲ ਕੰਪਨੀਆਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੀ ਪ੍ਰੋ-ਐਕਟੀਵਲੀ ਬੀਐਸ-6 ਮਾਪਦੰਡਾਂ ‘ਤੇ ਆਧਾਰਤ ਤੇਲ ਦੀ ਸਪਲਾਈ ਕਰ ਰਿਹਾ ਹੈ।
ਸ਼ਰਕਾਰ ਨੇ ਯੂਰੋ-6 ਨਿਕਾਸ ਮਾਪਦੰਡਾਂ ‘ਤੇ ਆਧਾਰਤ ਤੇਲ ਦੀ ਸਪਲਾਈ ਲਈ ਇੱਕ ਅਪ੍ਰੈਲ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਉਨ੍ਹਾਂ ਦੇਸ਼ਾਂ ਦੀ ਲੀਗ ‘ਚ ਸ਼ਾਮਲ ਹੋ ਗਿਆ ਹੈ, ਜੋ ਘੱਟ ਸਲਫਰ ਵਾਲੇ ਤੇਲ ਦਾ ਇਸਤੇਮਾਲ ਕਰਦੇ ਹਨ।