ਹੀਰੋਕਲਾਂ ਕਲੱਬ ਵੱਲੋਂ ਕਰਵਾਇਆ 17ਵਾਂ ਕ੍ਰਿਕਟ ਟੂਰਨਾਮੈਂਟ ਦੋਦਾ(ਮੁੱਕਤਸਰ) ਨੇ ਜਿੱਤਿਆ ਪਹਿਲਾ ਇਨਾਮ

0
20

ਮਾਨਸਾ 3,ਦਸੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਸ਼ਹੀਦ ਭਗਤ ਸਿੰਘ ਸਪੋਰਟਸ ਐਡ ਵੈਲਫੇਅਰ ਕਲੱਬ ਹੀਰੋਕਲਾਂ (ਸਬੰਧਤ ਨਹਿਰੂ ਯੁਵਾ ਕੇਂਦਰ ਮਾਨਸਾ) ਵੱਲੋ ਫਿੱਟ ਇੰਡੀਆਂ ਅਤੇ ਮਿਸ਼ਨ ਤੰਦਰੁਸਤ ਮੁਹਿੰਮ ਤਹਿਤ ਪਿੰਡ ਵਿੱਚ ਰੋਜਾਨਾਂ ਹੀ ਕਸਰਤ,ਵਾਲੀਬਾਲ ਅਤੇ ਕ੍ਰਿਕਟ ਆਦਿ ਖੇਡਾਂ ਰਾਂਹੀ ਨੋਜਵਾਨਾਂ ਨੂੰ ਜੋੜਿਆ ਹੋਇਆ ਹੈ ਇਸ ਲੜੀ ਵੱਜੌ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ੧੭ਵਾਂ ਕ੍ਰਿਕਟ ਟੂਰਨਾਮੈਂਟ (ਅੰਤਰਰਾਸ਼ਟਰੀ ਸਟਾਈਲ/ਲੈਦਰ ਬਾਲ) ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿਦਿੰਆ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਰ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ 20 ਟੀਮਾਂ ਨੇ ਭਾਗ ਲਿਆ। 12/12 ਉਵਰ ਦੇ ਕਰਵਾਏ ਗਏ ਇਸ ਟੂਰਨਾਮੈਟ ਵਿੱਚ ਖਿਡਾਰੀਆਂ ਦੇ ਖਾਣ-ਪੀਣ ਅਤੇ ਰਹਾਇਸ਼ ਦਾ ਪ੍ਰਬੰਧ ਕਲੱਬ ਵੱਲੋ ਕੀਤਾ ਗਿਆ।ਇਸ ਟੂਰਨਾਮੈਂਟ ਦਾ ਉਦਘਾਟਨ ਜਿਲਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਜਗਮੋਹਨ ਸਿੰਘ ਨੇ ਕੀਤਾ ਅਤੇ ਕਲੱਬ ਨੂੰ 3100 (ਇੱਕਤੀ ਸੋ) ਦੀ ਰਾਂਸੀ ਵੀ ਮਦਦ ਵੱਜੌਂ ਦਿੱਤੀ।


ਪਿੰਡ ਹੀਰੋਕਲਾਂ( ਮਾਨਸਾ) ਅਤੇ ਦੋਦਾ (ਜਿਲ੍ਹਾ ਮੁਕਤਸਰ) ਦੀਆਂ ਟੀਮਾਂ ਫਾਈਨਲ ਵਿੱਚ ਪੁਹੰਚੀਆਂ।ਜਿਸ ਵਿੱਚ ਪਹਿਲਾਂ ਬੈਟਿੰਗ ਕਰਦੇ ਹੋਏ ਹਰੋਕਲਾਂ ਦੀ ਟੀਮ ਨੇ ਨਿਰਧਾਰਤ 12 ਉਵਰਾਂ ਵਿੱਚ 101 ਰਨ ਬਣਾਏ ਜਦੋਂ ਕਿ ਦੋਦਾ (ਜਿਲ੍ਹਾ ਮੁਕਤਸਰ ਦੀ ਟੀਮ ਨੇ ਇਹ ਟੀਚਾ ਕੇਵਲ ੯ ਉਵਰਾਂ ਵਿੱਚ ਹੀ ਪੂਰਾ ਕਰ ਲਿਆ ਜਿਸ ਨਾਲ ਦੋਦਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਨੂੰ 31000/-(ਇੱਕਤੀ ਹਜਾਰ ) ਦੀ ਰਾਸ਼ੀ ਨਗਦ ਅਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ।ਹੀਰੋਕਲਾ ਦੀ ਟੀਮ ਨੂੰ ਦੂਸਰੇ ਸਥਾਨ ਤੇ ਰਹਿ ਕੇ 21000/-(ਇੱਕੀ ਹਜਾਰ ਦੀ ਰਾਸ਼ੀ ਨਾਲ ਹੀ ਸਬਰ ਕਰਨਾ ਪਿਆ।ਪਿੰਡ ਦੋਦਾ(ਮੁਕਤਸਰ) ਦੇ ਆਲ ਰਾਊਡਰ ਗੁਰੀ ਦੋਦਾ ਨੂੰ ਟੂਰਨਾਮੈਂਟ ਦਾ ਵਧੀਆਂ ਖਿਡਾਰੀ ਘੋਸ਼ਿਤ ਕੀਤਾ ਗਿਆ ਜਿਸ ਨੂੰ ਪਟਿਆਲਾ ਦੀ ਖੇਡ ਫਰਮ ਗੋਲਡੀ ਸਰਵਾਰਾ ਵੱਲੋ ਸ਼ਾਨਦਾਰ ਬੈਟ ਦੇ ਕੇ ਸਨਮਾਨਿਤ ਕੀਤਾ ਗਿਆ ਪਿੰਡ ਹੀਰੋਕਲਾਂ ਦੇ ਭੁਪਿੰਦਰ ਚਹਿਲ ਨੂੰ ਵਧੀਆ ਬਾਲਰ ਐਲਾਨਿਆ ਗਿਆ।
ਜੈਤੂਆਂ ਨੂੰ ਇਨਾਮ ਵੰਡਣ ਦੀ ਰਸਮ ਮਨਪ੍ਰੀਤ ਬਾਂਸਲ,ਸਰਪੰਚ ਹਰਪਾਲ ਸਿੰਘ ਅਤੇ ਬਲਵਿੰਦਰ ਚਹਿਲ ਨੇ ਸਾਝੇ ਤੋਰ ਤੇ ਕੀਤੀ।ਕਲੱਬ ਪ੍ਰਧਾਨ ਹਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਜਗਦੇਵ ਸਿੰਘ,ਮੇਜਰ ਸਿੰਘ,ਦਲਵੀਰ ਸਿੰਘ,ਰਿੰਕੂ,ਭਿੰਦਰ,ਨਿੰਮਾਂ,ਜੌਨੀ,ਇਕਬਾਲ ਸਿੰਘ,ਅਮਰ ਸਿੰਘ,ਰਾਮ ਅਤੇ ਘਾਮੀ ਨੇ ਸ਼ਖਂਤ ਮਿਹਨਤ ਨਾਲ ਟੂਰਨਾਮੈਂਟ ਨੂੰ ਨੇਪਰੇ ਚਾੜਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਕਲੱਬ ਵੱਲੋ ਕੀਤੇ ਕੰੰਮਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਖੇਡਾਂ ਨਾਲ ਜੁੱੜਨਾਂ ਇੱਕ ਚੰਗੀ ਗੱਲ ਹੈ ਇਸ ਨਾਲ ਨੋਜਵਾਨ ਨਾ ਕੇਵਲ ਸਰੀਰਕ ਤੋਰ ਤੇ ਤੰਦਰੁਸਤ ਰਹਿੰਦਾ ਹੈ ਬਲਕਿ ਇਸ ਨਾਲ ਨੌਜਵਾਨ ਨਸ਼ਿਆਂ ਤੋ ਵੀ ਦੂਰ ਰਹਿੰਦਾ ਹੈ।  

NO COMMENTS