
ਬੁਢਲਾਡਾ 4 ਮਾਰਚ (ਸਾਰਾ ਯਹਾਂ/ ਅਮਨ ਮੇਹਤਾ )ਮਹਾਂਕਾਵੜ ਸੰਘ ਵੱਲੋਂ ਹਿੰਦੂ ਧਰਮ ਦੇ ਪ੍ਰਚਾਰ ਲਈ ਘੱਟ ਲੋਕਾਂ ਨੂੰ ਵੱਧ ਤੋਂ ਵੱਧ ਜੋੜਦਿਆਂ ਜਾਗਰਣ ਕਰਾਉਣ ਦੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁਕਿਆ ਹੈ। ਜਿਸ ਤਹਿਤ 5 ਮਾਰਚ ਨੂੰ ਪ੍ਰਾਚੀਨ ਦੁਰਗਾ ਮੰਦਰ ਰਾਮ ਲੀਲਾ ਗਰਾਊਂਡ ਵਿਖੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਜੋ ਸ਼੍ਰੀ ਬਜਰੰਗ ਦੁਰਗਾ ਕੀਰਤਨ ਮੰਡਲ ਦੁਆਰਾ ਪੂਰੇ ਵਿਧੀ ਵਿਧਾਨ ਨਾਲ ਸੰਪੂਰਨ ਕੀਤਾ ਜਾਵੇਗਾ। ਇਸ ਸੰਬੰਧੀ ਸੁਭਾਸ਼ ਗੋਇਲ ਅਤੇ ਰਜਿੰਦਰ ਗੋਇਲ ਨੇ ਹਿੰਦੂ ਸਮਾਜ ਨੂੰ ਅਪੀਲ ਕੀਤੀ ਕਿ ਅੱਜ ਮਾਂ ਭਗਵਤੀ ਦੇ ਜਾਗਰਣ ਵਿੱਚ ਪਰਿਵਾਰ ਸਹਿਤ ਪਹੁੰਚ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਇਸ ਮੁਹਿੰਮ ਨਾਲ ਜੁੜੋ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਅਤੇ ਸਮਾਜ ਵਿੱਚ ਸ਼ੋਸ਼ੇਬਾਜ਼ੀ ਕਾਰਨ ਬਹੁਤ ਪਰਿਵਾਰਾਂ ਦੀਆਂ ਮਨੋਕਾਮਨਾਵਾਂ ਲਈ ਸੁੱਖੀਆਂ ਸੁੱਖਾਂ ਅਧੂਰੀਆਂ ਪਈਆਂ ਹਨ। ਜਿਨ੍ਹਾਂ ਨੂੰ ਪੂਰਾ ਕਰਨ ਲਈ ਮਹਾਂ ਕਾਵੜ ਸੰਘ ਸਹਿਯੋਗ ਕਰੇਗਾ। ਇਸ ਮੌਕੇ ਐਡਵੋਕੇਟ ਸੁਨੀਲ ਗਰਗ, ਚੰਦਨ ਗੁਪਤਾ, ਤੁਸ਼ਾਂਤ ਕੁਮਾਰ, ਸੁਨੀਲ ਕੁਮਾਰ, ਸਾਹਿਲ ਗੋਇਲ, ਆਦਿ ਹਾਜਰ ਸਨ।
