ਬੁਢਲਾਡਾ 30 ਜੁਲਾਈ(ਸਾਰਾ ਯਹਾਂ/ ਅਮਨ ਮਹਿਤਾ): ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਕੂਲਾਂ ਦਾ ਸਰਵੇ ਕਰਵਾਇਆ ਜਾਣਾ ਹੈ।ਜਿਸ ਤਹਿਤ ਕੋਆਰਡੀਨੇਟਰ ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਬੁਢਲਾਡਾ ਵਿਖੇ ਹਿੰਦੀ ਵਿਸ਼ੇ ਦੀ ਨੈਸ਼ਨਲ ਐਚੀਵਮੈਂਟ ਸਰਵੇਖਣ ਦੀ ਸਿਖਲਾਈ ਦਾ ਵਿਸ਼ੇਸ਼ ਤੌਰ ‘ਤੇ ਨਿਰੀਖਣ ਕੀਤਾ ਅਤੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਅਧਿਆਪਕ ਪੰਦ੍ਹਰਵਾੜਾ ਮੁਲਾਂਕਣ ਲੜੀ ਵਿੱਚ ਵੀ ਵਧੀਆ ਕਾਰਗੁਜ਼ਾਰੀ ਵਿਖਾਉਣ ਤਾਂ ਜੋ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਪੂਰੇ ਪੰਜਾਬ ਵਿੱਚ ਬਿਹਤਰ ਹੋ ਸਕੇ। ਸਹਾਇਕ ਕੋਆਰਡੀਨੇਟਰ ਨਰਿੰਦਰ ਸਿੰਘ ਮੋਹਲ ਨੇ ਕਿਹਾ ਕਿ ਵਿਸ਼ਾ ਅਧਿਆਪਕਾਂ ਦੀ ਸਿਖਲਾਈ ਨਾਲ ਸਰਵੇ ਦੌਰਾਨ ਸਾਰਥਕ ਨਤੀਜੇ ਸਾਹਮਣੇ ਆਉਣਗੇ ।ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਸਰਵੇ ਤੋਂ ਵਿਭਾਗ ਵੱਲੋਂ ਪੰਦ੍ਹਰਵਾੜਾ ਮੁਲਾਂਕਣ ਲੜੀ ਲਈ ਵਿਸ਼ੇ ਅਨੁਸਾਰ ਦਿਨ ਨਿਰਧਾਰਿਤ ਕੀਤੇ ਗਏ ਹਨ।ਇਸ ਲੜੀ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।ਨੈਸ਼ਨਲ ਐਚੀਵਮੈਂਟ ਸਰਵੇਖਣ ਦੀ ਸਿਖਲਾਈ ਦੌਰਾਨ ਰਾਜ ਕੁਮਾਰ ਡੀ.ਐੱਮ.ਹਿੰਦੀ ਮਾਨਸਾ, ਨਛੱਤਰ ਸਿੰਘ ਝੁਨੀਰ,ਰਣਜੀਤ ਸਿੰਘ ਸਰਦੂਲਗੜ੍ਹ,ਬਿਪਨ ਕੁਮਾਰ ਬਰੇਟਾ, ਚਮਕੌਰ ਸਿੰਘ ਬੁਢਲਾਡਾ ਅਤੇ ਸੁਖਵਿੰਦਰ ਸਿੰਘ ਮਾਨਸਾ (ਸਾਰੇ ਬੀ. ਐੱਮ ) ਨੇ ਬਤੌਰ ਰਿਸੋਰਸ ਪਰਸਨ ਕਾਰਜ ਕੀਤਾ ।