ਮਾਨਸਾ 2 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਅਤੇ ਇਸ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਅਕਸਰ ਹੀ ਵਾਪਰ ਜਾਂਦੀਆਂ ਨੇ !
ਅਜਿਹੇ ਚੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਫਾਇਰ ਬ੍ਰਿਗੇਡ ਦੇ ਕੀ ਪ੍ਰਬੰਧ ਨੇ ਆਓ ਤੁਹਾਨੂੰ ਫਾਇਰ ਬ੍ਰਿਗੇਡ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦੇ ਦਿੰਦਿਆਂ !ਮਾਨਸਾ ਜ਼ਿਲ੍ਹੇ ਦੇ 243 ਪਿੰਡ ਨੇ ਪੰਜ ਬਲਾਕ ਅਤੇ ਤਿੰਨ ਸਬ ਡਿਵੀਜ਼ਨਾਂ ਨੇ ਜਿਨ੍ਹਾਂ ਦੇ ਵਿੱਚ ਮਹਿਜ਼ ਤਿੰਨ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੋ ਮਾਨਸਾ ਤੇ ਸਰਦੂਲਗੜ੍ਹ ਵਿਖੇ ਤਾਇਨਾਤ ਹੈ!
ਜੇਕਰ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਫਾਇਰ ਸਟੇਸ਼ਨ ਤੇ 6 ਪੱਕੇ ਕਰਮਚਾਰੀ ਨੇ ਤੇ 19 ਕੱਚੇ ਕਰਮਚਾਰੀ ਨੇ ਜਿਨ੍ਹਾਂ ਵਿਚੋਂ ਕੁਝ ਐੱਸਐੱਸ ਪ੍ਰੋਵਾਈਡਰ ਰਾਹੀਂ ਰੱਖੇ ਗਏ ਨੇ! ਅਤੇ ਕੁਝ ਨੂੰ ਨਗਰ ਕੌਂਸਲ ਦੇ ਰਾਹੀਂ ਰੱਖਿਆ ਗਿਆ ਹੈ ਸਰਦੂਲਗੜ੍ਹ ਦੇ ਵਿੱਚ 8 ਮੁਲਾਜ਼ਮ ਪੱਕੇ ਨੇ ਤੇ 10 ਐੱਸਐੱਸ ਪ੍ਰੋਵਾਈਡਰ ਰਾਹੀਂ ਰੱਖੇ ਗਏ ਹਨ !
ਦੱਸ ਦੇਈਏ ਕਿ ਫਾਇਰ ਬ੍ਰਿਗੇਡ ਦੇ ਇਕ ਗੱਡੀ ਤੇ 18 ਮੁਲਾਜ਼ਮਾਂ ਦੀ ਜ਼ਰੂਰਤ ਹੁੰਦੀ ਹੈ! ਜੋ ਕਿ ਸ਼ਿਫਟਵਾਈਜ਼ ਕੰਮ ਕਰਦੇ ਹਨ ਪਰ ਫਾਇਰ ਬ੍ਰਿਗੇਡ ਖੁਦ ਹੀ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਹੈ! ਅਜਿਹੇ ਚ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਅੱਗ ਲੱਗਣ ਦੀ ਘਟਨਾ ਦੇ ਸਮੇਂ ਕੀ ਹੋਵੇਗਾ ਤੇ ਫਾਇਰ ਬ੍ਰਿਗੇਡ ਰੱਬ ਆਸਰੇ ਹੀ ਚੱਲ ਰਿਹ ਹੈ ।ਉਧਰ ਫਾਇਰ ਬ੍ਰਿਗੇਡ ਤੇ ਤੈਨਾਤ ਕੱਚੇ ਕਰਮਚਾਰੀ ਖੁਦ ਹੀ ਛੇ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਹਾਈ ਕੋਰਟ ਦੇ ਚੱਕਰ ਲਗਾ ਰਹੇ ਨੇ। ਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਮਾਨਸਾ ਵੱਲੋਂ ਉਨ੍ਹਾਂ ਨੂੰ ਪਿਛਲੇ ਛੇ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ ਜਿਸ ਦੇ ਚਲਦਿਆਂ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਨੇ।ਉਧਰ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਦੀ ਕਣਕ ਦੀ ਫਸਲ ਪੱਕ ਚੁੱਕੀ ਹੈ ਤੇ ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਨੇ ।ਇਸ ਸਾਲ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿੱਚ ਅੰਦੋਲਨ ਕਰ ਰਹੇ ਨੇ ਜਦੋਂ ਕਦੇ ਹਾੜ੍ਹੀ ਦੇ ਸੀਜ਼ਨ ਦੌਰਾਨ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਂਦੀ ਤਾਂ ਕਿਸਾਨ ਖੁਦ ਹੀ ਇਕੱਠੇ ਹੋ ਕੇ ਅੱਗ ਤੇ ਕਾਬੂ ਪਾ ਲੈਂਦੇ ਸੀ ।ਪਰ ਇਸ ਸਮੇਂ ਫਾਇਰ ਬ੍ਰਿਗੇਡ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿਚ ਗੱਡੀਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਕਿ ਅੱਗ ਲੱਗਣ ਦੀ ਹਾਲਤ ਵਿੱਚ ਤੁਰੰਤ ਉਸ ਤੇ ਕਾਬੂ ਪਾਇਆ ਜਾ ਸਕੇ।
ਹੁਣ ਦੇਖਣਾ ਹੋਵੇਗਾ ਕਿ ਰੱਬ ਆਸਰੇ ਚੱਲ ਰਹੇ ਮਾਨਸਾ ਦੇ ਫਾਇਰ ਬ੍ਰਿਗੇਡ ਚੋਂ ਸਰਕਾਰ ਕਦੋਂ ਗੱਡੀਆਂ ਦੀ ਘਾਟ ਪੂਰੀ ਕਰੇਗੀ ਅਤੇ ਕਦੋਂ ਮੁਲਾਜ਼ਮਾਂ ਦੀ ਤਾਇਨਾਤੀ ਕਰੇਗੀ ਤਾਂ ਕਿ ਅੱਗ ਲੱਗਣ ਦੀਆਂ ਘਟਨਾਵਾਂ ਤੇ ਤੁਰੰਤ ਕਾਬੂ ਪਾਇਆ ਜਾ ਸਕੇ ।