
ਮਾਨਸਾ, 18 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)-ਕੋਰੋਨਾ ਵਾਇਰਸ ਖੌਫ ‘ਚ ਕਰਫਿਊ ਦੌਰਾਂਨ ਲੋਕ ਘਰਾਂ ਅੰਦਰ ਕੈਦ ਗਰੀਬ ਲੋਕਾਂ ਨੂੰ ਢਿੱਡ ਦੀ ਭੁੱਖ ਸਤਾਉਣÎ ਲੱਗੀ ਹੈ। ਹੁਣ ਕਰਫਿਊ ਦੌਰਾਂਨ ਗੁਰਬਤ ਦੀ ਮਾਰ ‘ਚ ਆਰਥਿਕ ਹਲਾਤ ਮਾੜੇ ਹੋਣ ਕਰਕੇ ਉਨ੍ਹਾਂ ਦੇ ਚੁੱਲੇ ਠੰਡੇ ਹੋਣ ਲੱਗੇ ਹਨ ਪਰ ਹੁਣ ਤੱਕ ਉਨ੍ਹਾਂ ਵਿਹੜੇ ਸਰਕਾਰੀ ਰਾਸ਼ਨ ਨੇ ਪੈੜ ਨਹੀ ਪਾਈ। ਸਰਕਾਰੀ ਖੁਰਾਕੀ ਸੂਚੀ ‘ਚ ਉਨ੍ਹਾਂ ਦਾ ਨਾਂਅ ਗਾਇਬ ਹੈ। ਉਨ੍ਹਾਂ ਨੂੰ ਖਾਲੀ ਬੋਝੇ ਭਰਨ ਦਾ ਕੋਈ ਵਹਿਮ ਨਹੀ ਹੈ। ਫਿਲਹਾਲ ! ਹਾਲੇ ਉਨ੍ਹਾਂ ਦੇ ਘਰ ‘ਚ ਭੁੱਖ ਦਾ ਸ਼ੋਰ ਹੈ। ਉਨ੍ਹਾਂ ਦੇ ਸਰਕਾਰੀ ਰਾਸ਼ਨ ਨੂੰ ਸਿਆਸੀ ਸਿਆਸਤ ਦੀ ਮਾਰ ਪੈ ਗਈ ਹੈ। ਉਹ ਮੰਗਤਿਆਂ ਵਾਂਗ ਸਰਕਾਰੀ ਦਰਬਾਰ ਅੱਗੇ ਝੋਲੀਆਂ ਅੱਡੀ ਬੈਠੇ ਹਨ , ਇਹ ਆਸ ਜਰੂਰ ਹੈ ਕਿ ਦੇਸ਼ ਦੇ ਵਸ਼ਿੰਦੇ ਹੋਣ ਨਾਤੇ ਉਨ੍ਹਾਂ ਇਹ ਮਾਣ ਜਰੂਰ ਮਿਲੇਗਾ।
ਪਿੰਡ ਜੋਗਾ ਦੀ ਬਲਵੀਰ ਕੌਰ ਪਤਨੀ ਜਗਸੀਰ ਸਿੰਘ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਦਾ ਸੀ। ਹੁਣ ਕਰਫਿਊ ਲੱਗਣ ਕਾਰਣ ਉਨ੍ਹਾਂ ਦੀ ਜਾਨ ਮੂਠੀ ‘ਚ ਆ ਗਈ ਹੈ ਪਰ ਸਰਕਾਰੀ ਦਰਬਾਰੀ ਕਿਸੇ ਨ ਉਨ੍ਹਾਂ ਦਾ ਬਾਂਹ ਨਹੀ ਫੜੀ। ਇਸੇ ਪਿੰਡ ਜਸਵੀਰ ਕੌਰ ਪਤਨੀ ਦੇਸ਼ਾ ਸਿੰਘ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਸਰਕਾਰੀ ਰਾਸ਼ਨ ਦੀ ਉਡੀਕ ਉਨ੍ਹਾਂ ਦੀਆਂ ਅੱਖਾਂ ਪੱਕ ਗਈਆਂ ਹਨ। ਮਾਨਸਾ ਸ਼ਹਿਰ ਦੇ ਵਾਰਡ -13 ਦਾ ਇਹੀ ਹਾਲ ਹੈ। ਇਸ ਵਾਰਡ ਦੀ ਸੋਨੀਆਂ ਪਤਨੀ ਰਵੀ ਚੰਦ ਨੇ ਕਿਹਾ ਕਿ ਪਹਿਲਾ ਤਾਂ ਸਾਰਾ ਸਰਕਾਰੀ ਰਾਸ਼ਨ ਦੀ ਗਾਇਬ ਹੋ ਗਿਆ ਹੈ।। ਸਾਡਾ ਕੰਮਕਾਰ ਬੰਦ ਹੋਣ ਤੇ ਰਾਸ਼ਨ ਮੁੱਕ ਗਿਆ ਹੈ। ਹੁਣ ਕੋਈ ਸਾਡੀ ਬਾਂਹ ਨਹੀ ਫੜ ਰਿਹਾ।
