*ਹਾਰਡਵੇਅਰ ਦੀ ਦੁਕਾਨ ਤੇ 20 ਹਜਾਰ ਦੀ ਚੋਰੀ*

0
364

ਬੁਢਲਾਡਾ:- (ਸਾਰਾ ਯਹਾਂ/ਅਮਨ ਮਹਿਤਾ)– ਸਥਾਨਕ ਸ਼ਹਿਰ ਦੇ  ਰੇਲਵੇ ਫਲਾਈ ਓਵਰ ਦੇ ਨੀਚੇ ਹਾਰਡਵੇਅਰ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਰਡਵੇਅਰ ਦਾ ਕੰਮ ਕਰਦੇ ਪਦਮ ਜੈਨ ਅਤੇ ਧਨਰਾਜ ਜੈਨ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੀ ਦੁਕਾਨ ਤੇ ਆਏ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ। ਉਸ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਤਾਂ ਇੱਕ ਚੋਰ ਲਗਭਗ ਸਵਾ ਛੇ ਵਜੇ ਉਹਨਾਂ ਦੀ ਦੁਕਾਨ ਤੇ ਆ ਕੇ ਤਾਲੇ ਤੋੜਦਾ ਹੈ। ਉਸ ਉਪਰੰਤ ਦੁਕਾਨ ਵਿੱਚ ਦਖਲ ਹੋ ਕੇ ਦੁਕਾਨ ਵਿੱਚ ਪਈ ਨਗਦੀ ਅਤੇ ਤਾਂਬੇ ਦੀ ਤਾਰ ਚੋਰੀ ਕਰਕੇ ਚਲਾ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਲਗਭਗ 18 ਤੋਂ 20 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਥਾਣਾ ਸਿਟੀ ਵਿੱਚ ਮਾਮਲਾ  ਦਰਜ ਕਰਵਾਇਆ ਹੈ। ਪੁਲਿਸ ਪ੍ਰਸ਼ਾਸਨ ਸੀਸੀ ਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ਤੇ ਜਲਦ ਹੀ ਚੋਰ ਨੂੰ ਗਿਰਫਤਾਰ ਕਰੇਗੀ।


LEAVE A REPLY

Please enter your comment!
Please enter your name here