*ਹਾਕੀ ਖਿਡਾਰੀ ਚਰਨਜੀਤ ਸਿੰਘ ਦਾ ਦੇਹਾਂਤ*

0
24

Charanjit Singh Death 27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਹਾਕੀ ਦੇ ਮਹਾਨ ਖਿਡਾਰੀ ਚਰਨਜੀਤ ਸਿੰਘ, ਜਿਸ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਨੇ 1964 ਟੋਕੀਓ ਸਮਰ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ, ਦਾ ਵੀਰਵਾਰ ਨੂੰ ਊਨਾ ਵਿੱਚ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ।

ਉਹ ਅਗਲੇ ਹਫਤੇ 91 ਸਾਲ ਦੇ ਹੋਣ ਵਾਲੇ ਸਨ ਪਰ ਉਮਰ ਨਾਲ ਸਬੰਧ ਬਿਮਾਰੀਆਂ ਨੇ ਉਨ੍ਹਾਂ ਨੂੰ ਘੇਰ ਰੱਖਿਆ ਸੀ। ਉਹ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਨ। ਉਹ 1960 ਵਿੱਚ ਰੋਮ ਓਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ। ਉਨ੍ਹਾਂ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ। ਕਰਨਲ ਬਲਬੀਰ ਸਿੰਘ, ਪਰਗਟ ਸਿੰਘ ਤੇ ਸੁਰਿੰਦਰ ਸੋਢੀ ਸਮੇਤ ਹਾਕੀ ਦੇ ਕਈ ਖਿਡਾਰੀਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।

ਚਰਨਜੀਤ ਸਿੰਘ ਦਾ ਜਨਮ 3 ਫਰਵਰੀ, 1931 ਨੂੰ ਹਿਮਾਚਲ ਪ੍ਰਦੇਸ਼ (ਉਸ ਸਮੇਂ ਅਣਵੰਡੇ ਪੰਜਾਬ ਦਾ ਹਿੱਸਾ) ਦੇ ਅੰਬ ਸਬ-ਡਿਵੀਜ਼ਨ ਊਨਾ ਦੇ ਮੈਰੀ ਵਿਖੇ ਹੋਇਆ ਸੀ।ਚਰਨਜੀਤ ਸਿੰਘ 1962 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਤੋਂ ਇਲਾਵਾ 1960 ਵਿੱਚ ਰੋਮ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ।ਵੀਰਵਾਰ ਬਾਅਦ ਦੁਪਹਿਰ ਉਨ੍ਹਾਂ ਦਾ ਸਸਕਾਰ  ਕੀਤਾ ਜਾਵੇਗਾ।

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮਹਾਨ ਖਿਡਾਰੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।ਠਾਕੁਰ ਨੇ ਕਿਹਾ, “ਊਨਾ ਦੇ ਸਾਬਕਾ ਹਾਕੀ ਖਿਡਾਰੀ ਅਤੇ 1964 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਚਰਨਜੀਤ ਸਿੰਘ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ। ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਸਿੰਘ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹਿਣਗੇ। ਪ੍ਰਮਾਤਮਾ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰ ਨੂੰ ਤਾਕਤ ਦੇਵੇ।”

LEAVE A REPLY

Please enter your comment!
Please enter your name here