*ਹਾਕਮ ਵਾਲਾ ਸਕੂਲ ਚ ਐੱਨ ਐੱਮ ਐੱਮ ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਦਾ ਸਨਮਾਨ*

0
32
Oplus_0

ਮਾਨਸਾ (ਬੁਢਲਾਡਾ), 15 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਐਸ.ਸੀ.ਈ.ਆਰ.ਟੀ.ਪੰਜਾਬ ਵੱਲੋਂ ਕਰਵਾਈ ਨੈਸ਼ਨਲ ਮੀਨਜ਼ ਮੈਰਿਟ ਸ਼ਕਾਲਰਸ਼ਿਪ ਪ੍ਰੀਖਿਆ ਦੇ ਐਲਾਨੇ ਨਤੀਜਿਆਂ ’ਚ ਸ਼ਹੀਦ ਪਰਭਜੀਤ ਸਿੰਘ ਸਰਕਾਰੀ ਹਾਈ ਸਕੂਲ ਹਾਕਮ ਵਾਲਾ ਦੇ ਵਿਦਿਆਰਥੀ ਦਾਤਾਰਪ੍ਰੀਤ ਸਿੰਘ ਕੌਲਧਾਰ ਪੁੱਤਰ ਸ਼੍ਰੀ ਜਸਪਾਲ ਸਿੰਘ ਕੌਲਧਾਰ ਨੇ ਇਹ ਪ੍ਰੀਖਿਆ ਪਾਸ ਕਰਕੇ, ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਮ ਰੌਸ਼ਨ ਸੀ। ਵਿਦਿਆਰਥੀ ਦਾਤਾਰਪ੍ਰੀਤ ਕੌਲਧਾਰ ਦੀ ਇਸ ਪ੍ਰਾਪਤੀ ਤੇ ਸਕੂਲ ਮੁਖੀ  ਜਸਵੰਤ ਸਿੰਘ ਸਮੇਤ ਸਮੂਹ ਸਟਾਫ਼ ਵੱਲੋਂ ਵਿਦਿਆਰਥੀ ਦਾ ਸਨਮਾਨ ਕੀਤਾ। ਇਸ ਮੌਕੇ ਸਕੂਲ ਮੁਖੀ ਸਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਦਾਤਾਰਪ੍ਰੀਤ ਸਿੰਘ ਕੌਲਧਾਰ ਨੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੁਆਰਾ ਹਾਲ ਹੀ ਚ ਲਈ ਗਈ ਸਕੂਲ ਆਫ਼ ਐਮੀਨੈਂਸ ਦੀ ਪ੍ਰੀਖਿਆ ਵੀ ਪਾਸ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥੀ ਨੂੰ ਹੁਣ ਹਰ ਸਾਲ 12000 ਰੁਪਏ, ਪ੍ਰਤੀ ਮਹੀਨਾ 1000 ਰੁਪਏ ਦੀ ਰਾਸ਼ੀ ਸ਼ਕਾਲਰਸ਼ਿਪ ਵਜੋਂ ਇਹ ਰਾਸ਼ੀ 4 ਸਾਲ ਤੱਕ ਮਿਲੇਗੀ। ਉਨ੍ਹਾਂ ਵਿਦਿਆਰਥੀ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੀ ਮੈਥ ਵਿਸ਼ੇ ਦੀ ਅਧਿਆਪਕਾ ਸ਼੍ਰੀਮਤੀ ਬਖਸ਼ਿੰਦਰ ਕੌਰ ਦੇ ਸਿਰ ਸਜਾਉਦਿਆਂ ਕਿਹਾ ਕਿ ਸ਼੍ਰੀਮਤੀ ਬਖਸ਼ਿੰਦਰ ਕੌਰ ਜੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਇਸ ਪ੍ਰਾਪਤੀ ਤੇ ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀ ਦਾਤਾਰਪ੍ਰੀਤ ਸਿੰਘ ਕੌਲਧਾਰ, ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਇੰਚਾਰਜ਼ ਤੇ ਪੰਜਾਬੀ ਅਧਿਆਪਕ ਜਸਵੰਤ ਸਿੰਘ, ਮੈਥ ਮਿਸਟ੍ਰੈਸ ਬਖਸਿੰਦਰ ਕੌਰ, ⁠ਸਾਇੰਸ ਮਾਸਟਰ ਗੁਰਸ਼ਰਨ ਸਿੰਘ, ਅੰਗਰੇਜ਼ੀ ਅਧਿਆਪਕ ਵੀਰ ਸਿੰਘ ਅਤੇ ਸ਼ਰੀਰਕ ਸਿੱਖਿਆ ਦੇ ਅਧਿਆਪਕ ਰਾਜਵੀਰ ਸਿੰਘ ਚੌਹਾਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here