
ਬੁਢਲਾਡਾ,09 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਸ਼ਹਿਰ ਦੀਆਂ ਕੁਝ ਔਰਤਾਂ ਵੱਲੋਂ ਮਨਾਏ ਗਏ ਹਾਊਸਵਾਈਜ਼ ਗਰੁੱਪ ਵੱਲੋਂ ਹੋਈ ਅਸ਼ਟਮੀ ਦੇ ਸ਼ੁਭ ਮੌਕੇ ਤੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਮੈਡਮ ਜਸਵੀਰ ਕੌਰ ਵਿਰਦੀ ਡਾਇਰੈਕਟਰ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮੈਡਮ ਪਰਵਿੰਦਰ ਮਾਨ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਇਸ ਮੌਕੇ ਜਾਣਕਾਰੀ ਦਿੰਦਿਆਂ ਨੀਸ਼ਾ ਮੁਹੱਲਿਆ ਅਤੇ ਰਾਜ ਚੌਧਰੀ ਨੇ ਦੱਸਿਆ ਕਿ ਹਾਊਸਵਾਈਜ਼ ਗਰੁੱਪ ਵੱਲੋਂ ਪਹਿਲੀ ਵਾਰ ਇਹ ਸੱਭਿਆਚਾਰਕ
ਪ੍ਰੋਗਰਾਮ ਕਰਵਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਅੰਤਾਕਸ਼ਰੀ ਬੋਲੀਆਂ ਡਾਂਸ ਆਦਿ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਬਹੁਗਿਣਤੀ ਔਰਤਾਂ ਨੇ ਹਿੱਸਾ ਲਿਆ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜਿਹੇ ਪ੍ਰੋਗਰਾਮ ਸਮੇਂ ਸਮੇਂ ਤੇ
ਕਰਵਾਏ ਜਾਣਗੇ। ਇਸ ਮੌਕੇ ਪ੍ਰੋਗਰਾਮ ਵਿਚ ਆਈਆਂ ਹਰ ਇਕ ਔਰਤ ਨੂੰ ਧੰਨਵਾਦ ਗਿਫਟ ਕੇ ਵਿਦਾ ਕੀਤਾ ਗਿਆ। ਜਿਸ ਵਿੱਚ ਮੀਨਾ ਮੋਦਗਿੱਲ, ਆਸ਼ੂ ਸਿੰਗਲਾ, ਸਰਬਜੀਤ ਕੌਰ ਪ੍ਰੋਮਿਲਾ ਬਾਲਾ ਸਮੇਤ ਬਹੁ ਗਿਣਤੀ ਔਰਤਾਂ ਸ਼ਾਮਲ ਸਨ।
