*ਹਾਈਕਮਾਨ ਦੀ ਘੁਰਕੀ ਮਗਰੋਂ ਵੀ ਕਾਂਗਰਸ ‘ਚ ਘਮਸਾਣ, ਨਵਜੋਤ ਸਿੱਧੂ ਤੇ ਜਾਖੜ ਨੇ ਦਾਗੇ ਤਿੱਖੇ ਬਿਆਨ*

0
107

ਚੰਡੀਗੜ੍ਹ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਦਾ ਕਲੇਸ਼ ਵਧਣ ਮਗਰੋਂ ਹਾਈਕਮਾਨ ਨੇ ਮੋਰਚਾ ਸੰਭਾਲਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਦੋਵਾਂ ਧੜਿਆਂ ਦੇ ਲੀਡਰਾਂ ਨੂੰ ਫੋਨ ਕਰਕੇ ਸ਼ਾਂਤ ਰਹਿਣ ਲਈ ਕਿਹਾ ਹੈ। ਇਸ ਦੇ ਬਾਵਜੂਦ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਠੰਢਾ ਨਹੀਂ ਹੋਇਆ। ਉਹ ਲਗਾਤਾਰ ਕੈਪਟਨ ਸਰਕਾਰ ਉੱਪਰ ਹਮਲੇ ਕਰ ਰਹੇ ਹਨ।

ਹਾਈਕਮਾਨ ਦੀ ਹਦਾਇਤ ਦੇ ਬਾਵਜੂਦ ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਉੱਪਰ ਮੁੜ ਸਵਾਲ ਉਠਾਏ ਹਨ। ਬੇਅਦਬੀ ਮਾਮਲਿਆਂ ਵਿੱਚ ਨਿਆਂ ਨਾ ਮਿਲਣ ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੁੰਦਿਆਂ ਦੇਖ ਨਵਜੋਤ ਸਿੱਧੂ ਨੇ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਆਪਣੇ ਸਾਥੀਆਂ ਤੇ ਵਿਧਾਇਕਾਂ ਨੂੰ ਆਖਿਆ ਹੈ ਕਿ ਉਹ ਦਿੱਲੀ ਜਾਣ ਤੇ ਕਾਂਗਰਸ ਹਾਈ ਕਮਾਂਡ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ।

LEAVE A REPLY

Please enter your comment!
Please enter your name here