*ਹਸਪਤਾਲਾਂ ਚ ਝੰਡਾ ਟੈਕਸ ਕਾਰਨ ਓਪੀਡੀ ਪਰਚੀ ਹੋਈ ਮਹਿੰਗੀ, ਮਰੀਜਾਂ ਚ ਰੋਸ*

0
80

ਬੁਢਲਾਡਾ 27 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਹਥਿਆਰਬੰਦ ਸੇਨਾ ਝੰਡਾ ਦਿਵਸ ਮਨਾਉਣ ਲਈ ਸਿਵਲ ਸਰਜਨ ਮਾਨਸਾ ਵੱਲੋਂ ਵੱਖ ਵੱਖ ਹਸਪਤਾਲਾਂ ਦੇ ਮੁੱਖੀਆਂ ਨੂੰ ਭੇਜੇ ਗਏ ਪੱਤਰ ਅਨੁਸਾਰ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਤੋਂ ਓ.ਪੀ.ਡੀ. ਪਰਚੀ ਦੌਰਾਨ ਝੰਡਾ ਟੈਕਸ ਵਸੂਲਣ ਦੇ ਹੁਕਮ ਕਾਰਨ ਲੋੜਵੰਦ ਲੋਕਾਂ ਚ ਰੋਸ ਪਾਇਆ ਜਾ ਰਿਹਾ ਹੈ। ਜਿੱਥੇ ਅੱਜ ਸਿਵਲ ਹਸਪਤਾਲ ਬੁਢਲਾਡਾ ਚ ਇਲਾਜ ਲਈ ਪਰਚੀ ਵਾਲੀ ਲਾਇਨ ਚ ਲੱਗੇ ਲੋਕਾਂ ਨੇ ਦੱਸਿਆ ਕਿ 10 ਰੁਪਏ ਪਰਚੀ ਦੇ ਨਾਲ ਉਨ੍ਹਾਂ ਨੂੰ 20 ਰੁਪਏ ਝੰਡਾ ਫਲੈਗ ਦੇ ਟੋਕਨ ਵੱਖਰੇ ਲਏ ਗਏ ਹਨ। ਜਿਸ ਦਾ ਸਾਡੇ ਵੱਲੋਂ ਰੋਸ ਕਰਨ ਤੇ ਬਾਵਜੂਦ ਇਲਾਜ ਜਰੂਰੀ ਹੋਣ ਕਾਰਨ ਸਾਨੂੰ ਝੰਡਾ ਟੈਕਸ ਦੇਣਾ ਪਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਮਾਨਸਾ ਨੇ ਸਿਵਲ ਹਸਪਤਾਲ ਬੁਢਲਾਡਾ, ਸਰਦੂਲਗੜ੍ਹ, ਮਾਨਸਾ, ਖਿਆਲਾ ਕਲਾ ਨੂੰ 31600 ਰੁਪਏ ਦੇ ਫਲੈਗ ਦੇ ਹਿਸਾਬ ਨਾਲ 1,26,400 ਰੁਪਏ ਦਾ ਝੰਡਾ ਟੈਕਸ ਦੇਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਇਕੱਠਾ ਹੋਈ ਰਾਸ਼ੀ ਨਾਕਾਰਾ ਸੈਨਿਕਾਂ, ਜੰਗੀ ਵਿਧਵਾਵਾਂ, ਯਤੀਮਾਂ ਅਤੇ ਦੂਸਰੇ ਬੇਸਹਾਰਾ ਸਾਬਕਾ ਸੈਨਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਖਰਚ ਕੀਤਾ ਜਾਵੇਗਾ। ਇਹ ਝੰਡਾ ਟੈਕਸ ਦੀ ਵਸੂਲੀ ਕਾਰਨ ਸ਼ਿਆਸੀ ਹਲਕਿਆਂ ਅੰਦਰ ਬਵਾਲ ਪੈਦਾ ਹੋ ਗਿਆ। 

ਕੀ ਕਹਿਣਾ ਹੈ ਸਿਆਸੀ ਲੋਕਾਂ ਦਾ—

ਮੁੱਖ ਮੰਤਰੀ ਆਪਣੇ ਰਲੀਫ ਫੰਡ ਚੋ ਜਾਰੀ ਕਰਨ ਸੈਨਿਕਾ ਲਈ ਰਾਸ਼ੀ।

ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਨੇ ਝੰਡਾ ਟੈਕਸ ਦਾ ਵਿਰੋਧ ਕਰਦਿਆਂ ਕਿਹਾ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਣ ਲਈ ਸਰਕਾਰ ਲੋਕਾਂ ਤੇ ਬੋਝ ਪਾ ਰਹੀ ਹੈ।  ਜਦੋਂਕਿ ਉਹ ਮੁੱਖ ਮੰਤਰੀ ਰਲੀਫ ਫੰਡ ਵਿੱਚੋਂ ਸੈਨਿਕਾ ਦੀ ਭਲਾਈ ਹਿੱਤ ਜਾਰੀ ਕਰੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਝੰਡਾ ਦਿਵਸ ਮਨਾਉਣ ਦੇ ਹੱਕ ਵਿੱਚ ਹੈ ਪ੍ਰੰਤੂ ਇਲਾਜ ਕਰਵਾਉਣ ਆਏ ਮਰੀਜਾਂ ਤੇ ਵਾਧੂ ਬੋਝ ਪਾਉਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਢਿੰਡੋਰਾ ਪਿੱਟ ਰਹੀ ਸਰਕਾਰ ਆਪਣੀਆਂ ਖਾਮੀਆਂ ਵੱਲ ਵਿਸ਼ੇਸ਼ ਧਿਆਨ ਦੇਵੇ। 

LEAVE A REPLY

Please enter your comment!
Please enter your name here