*ਹਵੇਲੀ ਚ ਮਹਾਂਸੰਤ ਸਮਾਗਮ ਦੌਰਾਨ ਸੰਤ ਸੀਚੇਵਾਲਾ ਨੇ ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਨੂੰ ਪ੍ਰੇਰਿਆ*

0
23

ਬੁਢਲਾਡਾ, 2 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਡੇਰਾ ਬਾਬਾ ਹਰੀਦਾਸ ਬਾਬਾ ਪਰਮਾਨੰਦ (ਹਵੇਲੀ ਵਾਲੇ) ਪਿੰਡ ਬੀਰੋਕੇ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 554ਵੇਂ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ 529ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸਲਾਨਾ ਮਹਾਨ ਸੰਤ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੈਂਬਰ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲਾ ਨੇ ਸਿਰਕਤ ਕੀਤੀ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਗੰਧਲੇ ਵਾਤਾਵਰਣ ਕਾਰਨ ਮਨੁੱਖੀ ਸਿਹਤ ਲਈ ਖਤਰਾ ਬਣਿਆ ਹੋਇਆ ਹੈ ਲੋੜ ਹੈ ਸਾਨੂੰ ਹਵਾ, ਪਾਣੀ, ਧਰਤੀ ਨੂੰ ਬਚਾਉਣ ਦੀ। ਆਓ ਅਸੀਂ ਰੱਲ ਕੇ ਜਿੱਥੇ ਮਨੁੱਖੀ ਜਾਨਾ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਈਏ ਉਥੇ ਜੀਵ ਜੰਤੂਆਂ ਦੀ ਰਾਖੀ ਲਈ ਅੱਗੇ ਆਈਏ। ਉਨ੍ਹਾਂ ਕਿਹਾ ਕਿ ਅੱਜ ਪ੍ਰਦੂਸ਼ਣ ਕਾਰਨ ਸਾਡੇ ਰਵਾਇਤੀ ਜੀਵ ਜੰਤੂ ਅਲੋਪ ਹੁੰਦੇ ਜਾ ਰਹੇ ਹਨ। ਜੋ ਮਨੁੱਖੀ ਜੀਵਨ ਲਈ ਖਤਰੇ ਦੀ ਘੰਟੀ ਹੈ। ਅੱਜ਼ ਪੂਰਾ ਵਿਸ਼ਵ ਇਸ ਗੰਭੀਰ ਵਿਸ਼ੇ ਤੇ ਸਹਿਯੋਗ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਦੇ ਗੰਧਲਾ ਹੈ ਇਸ ਨੂੰ ਲੋਕਾਂ ਦੇ ਸਹਿਯੋਗ ਨਾਲ ਸਾਂਭ ਸੰਭਾਲ ਕੀਤੀ ਜਿਸ ਵਿੱਚ ਸਰਕਾਰ ਉਨ੍ਹਾਂ ਦਾ ਸੰਪੂਰਨ ਸਾਥ ਦੇਵੇਗੀ। ਇਸ ਮੌਕੇ ਵੱਖ ਵੱਖ ਖੇਤਰਾਂ ਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਦੇ ਸਨਮਾਣਿਤ ਕੀਤਾ।  ਇਸ ਮੌਕੇ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੀ ਬਾਬਾ ਸ਼੍ਰੀ ਚੰਦ ਜੀ ਦੀ ਜੀਵਨੀ ਚ ਵਿਸਥਾਰ ਚ ਜਾਣਕਾਰੀ ਦਿੱਤੀ। ਇਸ ਮੌਕੇ ਮਹੱਤ ਸ਼ਾਂਤਾ ਨੰਦ, ਮਹੱਤ ਬਾਲਕ ਰਾਮ ਨੇ ਦੱਸਿਆ ਕਿ ਪ੍ਰਾਚੀਨ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਕਥਾ, ਕੀਰਤਨ ਅਤੇ ਬਾਹਰੋਂ ਸੰਤ ਮਹਾਤਮਾ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਹਰਸਿਮਰਨ ਨਾਲ ਜੋੜਿਆ। ਇਸ ਸਮਾਗਮ ਚ ਦੂਰ ਦੂਰੋਂ ਵੱਖ ਵੱਖ ਸੰਪਰਦਾਵਾਂ ਦੇ ਮੰਡਲੇਸ਼ਵਰ, ਮਹਾਂ ਮੰਡਲੇਸ਼ਵਰ, ਮਹੰਤ, ਸੰਤ, ਨਾਗੋ ਨਿਰਵਾਣ ਨੇ ਭਾਗ ਲਿਆ। ਪਿਛਲੇ 3 ਦਿਨਾਂ ਤੋਂ ਲੰਗਰ ਮਠਿਆਈਆਂ ਸਮੇਤ ਅਤੁੱਟ ਵਰਤਾਈਆਂ ਗਈਆਂ। ਇਸ ਮੌਕੇ ਬ੍ਰਹਮਲੀਨ ਸੰਤ ਸੁਰੇਸ਼ਰਾ ਨੰਦ ਜੀ ਮਹਾਰਾਜ ਦੀ ਯਾਦ ਚ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਚ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਰਾਜਨੀਤਿਕ ਅਤੇ ਸੇਵਾ ਸੰਸਥਾਵਾਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਇਸ ਮੌਕੇ ਤੇ ਜਥੇਦਾਰ ਬਲਵੀਰ ਸਿੰਘ, ਨੰਬਰਦਾਰ ਬੂਟਾ ਸਿੰਘ, ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਗੀਤੂ, ਸਮਾਜ ਸੇਵੀ ਗੁਰਦੀਪ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ, ਜਗਸੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ।

LEAVE A REPLY

Please enter your comment!
Please enter your name here