
ਬੁਢਲਾਡਾ/ਮਾਨਸਾ: 22 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਮੰਗਾਂ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹਲਕੇ ਦੇ ਵਿਕਾਸ ਲਈ ਮੈਂ ਹਮੇਸ਼ਾ ਵਚਨਬੱਧ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਮੰਢਾਲੀ ਅਤੇ ਹਸਨਪੁਰ ਵਿਖੇ ਹਾਜ਼ਰੀਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ ‘ਚੋਂ ਲੰਘਣ ਵਾਲੇ ਸਰਹਿੰਦ ਚੋਅ ਡਰੇਨ ਦੇ ਪੁਲ ਪਿੰਡ ਹਸਨਪੁਰ ਅਤੇ ਮੰਢਾਲੀ ਕੋਲ ਬਹੁਤ ਨੀਵੇਂ ਹੋ ਗਏ ਸਨ ਜਿਨ੍ਹਾਂ ਵਿੱਚ ਬਰਸਾਤ ਦੇ ਮੌਸਮ ਦੌਰਾਨ ਕੇਲੀ ਬੂਟੀ ਫਸ ਜਾਂਦੀ ਸੀ, ਜਿਸ ਨਾਲ ਪਾਣੀ ਦੇ ਨਿਕਾਸ ਵਿੱਚ ਵੱਡੀ ਰੁਕਾਵਟ ਆਉਂਦੀ ਸੀ ਅਤੇ ਪਾਣੀ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਸੀ।
ਵਿਧਾਇਕ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਰਾਹੀਂ ਤਿਆਰ ਕਰਵਾਏ ਪਿੰਡ ਹਸਨਪੁਰ ਦੇ ਪੁਲ ਉੱਪਰ 68 ਲੱਖ ਰੁਪੈ ਅਤੇ ਪਿੰਡ ਮੰਢਾਲੀ ਦੇ ਪੁਲ ਉਪਰ 65 ਲੱਖ ਰੁਪੈ ਖ਼ਰਚ ਆਏ ਹਨ। ਇਸ ਤਰ੍ਹਾਂ ਦੇ 07 ਪੁਲ ਇਸ ਸਰਹਿੰਦ ਚੋਅ ਡਰੇਨ ‘ਤੇ ਬਣ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੂਜੇ ਪਿੰਡਾਂ ਚੋਂ ਗੁਜਰਨ ਵਾਲੀਆਂ ਡਰੇਨਾਂ ਦੇ ਨੀਵੇਂ ਜਾਂ ਖਸਤਾ ਹੋ ਚੁੱਕੇ ਪੁਲਾਂ ਦੇ ਕੰਮ ਕਰਨ ਲਈ ਵੀ ਮਨਜ਼ੂਰੀ ਹਿੱਤ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ I
ਉਨ੍ਹਾਂ ਪਿੰਡ ਮੰਢਾਲੀ ਅਤੇ ਹਸਨਪੁਰ ਦੇ ਹੋਰ ਵਿਕਾਸ ਕਾਰਜਾਂ ਲਈ ਗਰਾਟਾਂ ਜਲਦੀ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਬਿਪਨ ਖੰਨਾ, ਐਸ.ਡੀ.ਓ.ਕਰਮਜੀਤ ਸਿੰਘ, ਆਮ ਆਦਮੀ ਪਾਰਟੀ ਦੇ ਗੁਰਦਰਸ਼ਨ ਸਿੰਘ ਪਟਵਾਰੀ (ਮੰਢਾਲੀ), ਪਰੀਤ ਗਿੱਲ ਬਰ੍ਹੇ, ਪਿੰਡ ਮੰਢਾਲੀ ਦੇ ਪ੍ਰਧਾਨ ਜਰਨੈਲ ਸਿੰਘ, ਡਾ. ਬੂਟਾ ਸਿੰਘ, ਰਾਜ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਬਲਵਿੰਦਰ ਸਿੰਘ ਕੁਲਾਰ, ਹਰਨੇਕ ਸਿੰਘ, ਅੰਗਰੇਜ਼ ਸਿੰਘ ਕਾਲਾ, ਪਿੰਡ ਹਸਨਪੁਰ ਦੇ ਜਗਜੀਤ ਸਿੰਘ ਜੇ.ਈ., ਅਵਤਾਰ ਸਿੰਘ ਬਾਠ, ਬਿੱਕਰ ਸਿੰਘ ਨੰਬਰਦਾਰ, ਵੇਦ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਪਿੰਡ ਗੁਰਨੇ ਖੁਰਦ ਦੇ ਪਰਮਾਤਮਾ ਸਿੰਘ, ਮੱਖਣ ਸਿੰਘ, ਗੁਰਦੀਪ ਸਿੰਘ ਆਦਿਕ ਤੋਂ ਇਲਾਵਾ ਥਾਣਾ ਸਦਰ ਬੁਢਲਾਡਾ ਦੇ ਮੁਖ ਅਫਸਰ ਬੇਅੰਤ ਕੌਰ, ਥਾਣਾ ਬੋਹਾ ਦੇ ਮੁੱਖ ਅਫਸਰ ਪ੍ਰਵੀਨ ਕੁਮਾਰ ਸੁਰੱਖਿਆ ਪੱਖ ਤੋਂ ਹਾਜ਼ਰ ਸਨ ।
