ਬੁਢਲਾਡਾ 14 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ): ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਕਿਹੜਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਇਸ ਦੀਆਂ ਚਰਚਾਵਾਂ ਵੀ ਜ਼ੋਰਾਂ ਤੇ ਹਨ।ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਵਰਕਰ ਬੁਢਲਾਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਲਕਾ ਬੁਢਲਾਡਾ ਦੇ ਪਿੰਡ ਹਾਕਮਵਾਲਾ ਦੇ ਜੰਮਪਲ ਵਿਦਿਆਰਥੀ ਜੀਵਨ ਤੋਂ ਲੋਕ ਲਹਿਰਾਂ ਨਾਲ ਜੁੜੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਵਫਾਦਾਰ ਬਲਵਿੰਦਰ ਸਿੰਘ ਪਟਵਾਰੀ ਨੂੰ ਪਾਰਟੀ ਦੀ ਟਿਕਟ ਦੇਣ ਦੀ ਮੰਗ ਦਿਨੋਂ ਦਿਨੋਂ ਜੋਰ ਫੜਦੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਵਰਕਰਾਂ ਨੇ ਦੱਸਿਆ ਕਿ 2008 ਵਿੱਚ ਗੁਰਮੇਲ ਕੌਰ ਪਤਨੀ ਬਲਵਿੰਦਰ ਸਿੰਘ ਜੋ ਕਿ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੀ ਮੈਂਬਰ ਬਣੀ ਸੀ। ਚੇਅਰਮੈਨੀ ਇਸਤਰੀ ਵਾਸਤੇ ਰਿਜ਼ਰਵ ਸੀ ਪਰ ਇਨ੍ਹਾਂ ਵੱਲੋਂ ਕੋਰਟ ਵਿੱਚ ਹਲਫੀਆ ਬਿਆਨ ਦੇ ਕੇ ਚੇਅਰਮੈਨ ਦੀ ਕੁਰਸੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਦਿਲਰਾਜ ਸਿੰਘ ਭੂੰਦੜ ਲਈ ਚੇਅਰਮੈਨ ਬਨਣ ਦਾ ਰਸਤਾ ਤਿਆਰ ਕੀਤਾ ਸੀ। ਬਲਵਿੰਦਰ ਸਿੰਘ ਪਟਵਾਰੀ ਜਦੋਂ ਨੌਕਰੀ ਕਰਦੇ ਸਨ ਉਸ ਸਮੇਂ ਕਾਂਗਰਸ ਸਰਕਾਰ ਦੇ ਰਾਜ ਵਿੱਚ ਸਾਰੇ ਪਰਿਵਾਰ ਨੂੰ ਪਰਚਿਆਂ ਦਾ ਸਾਹਮਣਾ ਕਰਨਾ ਪਿਆ ਹੈ। ਬਲਵਿੰਦਰ ਸਿੰਘ ਹਮੇਸ਼ਾਂ ਕਿਸਾਨ ਮਜ਼ਦੂਰ ਏਕਤਾ ਦਾ ਹਾਮੀ ਰਿਹਾ ਹੈ। ਇਸ ਕਰਕੇ ਪਿੰਡਾਂ ਦੇ ਵੱਡੀ ਪੱਧਰ ਤੇ ਵੱਖ ਵੱਖ ਸਮੇਂ ਤੇ ਰਹੇ ਪੰਚ, ਸਰਪੰਚ, ਨੰਬਰਦਾਰ ਤੇ ਆਮ ਲੋਕ ਪਟਵਾਰੀ ਦੇ ਸਮਰਥਕ ਰਹੇ ਹਨ। ਅੱਜ ਕੱਲ੍ਹ ਇਹਨਾਂ ਦੀ ਰਿਹਾਇਸ਼ ਰੌਇਲ ਸਿਟੀ ਬੁਢਲਾਡਾ ਵਿਖੇ ਹੈ। ਦੂਸਰੇ ਪਾਸੇ ਅਕਾਲੀ ਦਲ (ਬ) ਦੀ ਟਿਕਟ ਦੇ ਦਾਅਵੇਦਾਰ ਡਾ ਨਿਸਾਨ ਸਿੰਘ, ਜਿਨ੍ਹਾਂ ਦੇ ਪਿਤਾ ਖੇਤੀ ਬਾੜੀ ਅਫਸਰ ਮਲਕੀਤ ਸਿੰਘ ਕੋਲਧਰ ਦੇ ਸਨ ਜਿਸ ਕਰਕੇ ਉਹ ਜਨਮ ਤੋਂ ਹੀ ਮਾਨਸਾ ਰਹੇ ਅਤੇ ਉਥੇ ਦੇ ਪੱਕੇ ਵਸਨੀਕ ਹਨ। ਜਿੰਨ੍ਹਾਂ ਨੇ ਡਾਕਟਰੀ ਸਿੱਖਿਆ ਵੀ ਬਾਹਰੋਂ ਲਈ ਤੇ ਡਾਕਟਰੀ ਸਰਵਿਸ ਮਾਨਸਾ ਵਿਖੇ ਕੀਤੀ। ਇਸ ਵੇਲੇ ਪ੍ਰਾਈਵੇਟ ਹਸਪਤਾਲ ਚਲਾ ਰਹੇ ਹਨ। ਕੁਝ ਅਕਾਲੀ ਆਗੂ ਜੋ ਡਾਕਟਰ ਨਿਸਾਨ ਸਿੰਘ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ ਪਰ ਇਸਦੇ ਉਲਟ ਹਲਕਾ ਦੇ ਆਮ ਵਰਕਰ ਬਲਵਿੰਦਰ ਸਿੰਘ ਰਿਟਾਇਰਡ ਪਟਵਾਰੀ ਨੂੰ ਹਲਕਾ ਵਿਧਾਇਕ ਬਨਣਾ ਜਿਆਦਾ ਪੰਸਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਜਬੂਤ ਦਾਅਵੇਦਾਰ ਮੰਨਦੇ ਹਨ ਤਾਂ ਕਿ ਅਕਾਲੀ ਸਰਕਾਰ ਬਨਣ ਤੇ ਹਲਕਾ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਵਰਕਰਾਂ ਦਾ ਤਰਕ ਹੈ ਕਿ ਬਲਵਿੰਦਰ ਪਟਵਾਰੀ ਜੋ ਕਿ ਆਪਣੇ ਮਹਿਕਮੇ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਹੁਣ ਦਿਨ ਰਾਤ ਪਾਰਟੀ ਦੀ ਮਜ਼ਬੂਤੀ ਲਈ ਬੁਢਲਾਡਾ ਹਲਕੇ ਵਿੱਚ ਵਿਚਰ ਰਹੇ ਹਨ । ਅਕਾਲੀ ਵਰਕਰਾਂ ਨੇ ਆਖਿਆ ਕਿ ਪਾਰਟੀ ਨੂੰ ਅਜਿਹਾ ਉਮੀਦਵਾਰ ਐਲਾਨਣਾ ਚਾਹੀਦਾ ਹੈ ਜੋ ਬੁਢਲਾਡਾ ਹਲਕੇ ਵਿੱਚ ਹੀ ਰਹਿੰਦਾ ਹੋਵੇ ਅਤੇ ਵਰਕਰਜ਼ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲ ਸਕਣ ਅਤੇ ਇਸ ਮਾਮਲੇ ਵਿੱਚ ਬਲਵਿੰਦਰ ਸਿੰਘ ਪਟਵਾਰੀ ਪੂਰੀ ਤਰ੍ਹਾਂ ਢੁੱਕਦੇ ਹਨ। ਇਸ ਲਈ ਅਕਾਲੀ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋਡ਼ ਦੇ ਲਈ ਬਲਵਿੰਦਰ ਸਿੰਘ ਪਟਵਾਰੀ ਨੂੰ ਹੀ ਉਮੀਦਵਾਰ ਐਲਾਨਿਆ ਜਾਵੇ।