
ਬੁਢਲਾਡਾ, 04,ਮਾਰਚ (ਸਾਰਾ ਯਹਾਂ /ਅਮਨ ਮਹਿਤਾ):ਕਈ ਵਰਿਆ ਮਗਰੋ ਬੁਢਲਾਡਾ ਹਲਕੇ ਦੀਆ ਕੰਧਾਂ ਤੇ ਫ਼ਿਰ ਹਾਥੀ ਚਮਕਣ ਲੱਗੇ ਹਨ। ਬਸਪਾ ਦਾ ਹਾਥੀ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੀ ਮੌਤ ਤੋਂ ਬਾਅਦ ਪਾਰਟੀ ਚ ਅੰਦਰੂਨੀ ਭੂਚਾਲ ਆਉਣ ਤੋਂ ਬਾਅਦ ਭੈਣ ਕੁਮਾਰੀ ਮਾਇਆਵਤੀ ਨੇ ਪਾਰਟੀ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਵੀ ਕੀਤੀ ਸੀ। ਪੰਜਾਬ ਦੇ ਦੋਆਬਾ ਚ ਬਸਪਾ ਦਾ ਕਾਫੀ ਆਧਾਰ ਸੀ, ਜਿਹੜਾ ਉਥੇ ਖੁਰ ਗਿਆ ਤੇ ਹੁਣ ਪਾਰਟੀ ਦੇ ਪੰਜਾਬ ਕੇਡਰ ਨੇ ਬਸਪਾ ਦੀ ਬਹਾਲੀ ਲਈ ਮੁੜ ਯਤਨ ਆਰੰਭੇ ਹੋਏ ਹਨ, ਜਿਸ ਸਦਕਾ ਬੁਢਲਾਡਾ ਹਲਕੇ ਦੀਆ ਕੰਧਾਂ ਤੇ ਫ਼ਿਰ ਬਸਪਾ ਦਾ ਹਾਥੀ ਨਜ਼ਰ ਆਉਣ ਲੱਗ ਪਏ ਹਨ। ਵੇਰਵਿਆ ਮੁਤਾਬਿਕ ਬਸਪਾ ਆਗੂਆਂ ਨੇ ਪਿੰਡਾਂ ਅੰਦਰ ਮੀਟਿੰਗਾਂ ਆਰੰਭ ਕੇ ਪਾਰਟੀ ਦੇ ਨਾਅਰੇ ਬੁਲੰਦ ਕਰਨੇ ਸੁਰੂ ਕਰ ਦਿੱਤੇ ਹਨ। ਕਿਸਾਨਾਂ ਮੁੱਖ ਬਸਪਾ ਵੱਲ ਮੋੜ, ਫੇਰ ਨਹੀ ਪੈਣੀ ਖੁਦਕੁਸ਼ੀਆਂ ਦੀ ਲੋੜ ਲੋਕੋ ਡਰਨਾ ਛੱਡ ਦਿਓ, ਨੀਲੇ ਝੰਡੇ ਗੱਡ ਦਿਓ, ਬਸਪਾ ਦੀ ਕੀ ਪਹਿਚਾਣ, ਨੀਲਾ ਝੰਡਾ ਹਾਥੀ ਨਿਸ਼ਾਨ ਕੰਧਾਂ ਤੇ ਲਿਖਣ ਤੋਂ ਇਲਾਵਾ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ 87ਵੇਂ ਜਨਮ ਦਿਨ ਮੌਕੇ ਵਿਸ਼ਾਲ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਖੁਆਸਪੁਰਾ, ਰੋਪੜ ਵਿਖੇ ਪਹੁੰਚਣ ਲਈ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਲਗਾਈਆ ਜਾ ਰਹੀਆ ਹਨ। ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਬਠਿੰਡਾ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੇ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਆਪਣੀ ਮਿਹਨਤ ਸਦਕਾ ਹਲਕਾ ਬੁਢਲਾਡਾ ਚ ਬਸਪਾ ਨੂੰ ਕਾਮਯਾਬ ਬਣਾਉਣ ਲਈ ਹਲਕਾ ਪੱਧਰੀ ਮੀਟਿੰਗਾਂ ਕੀਤੀਆ ਹਨ। ਉੱਥੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਗੁਰਮੇਲ ਸਿੰਘ ਬੋੜਾਵਾਲ ਨੇ ਬੁਢਲਾਡਾ ਹਲਕੇ ਦੇ ਪਿੰਡਾਂ ਅੰਦਰ ਮੀਟਿੰਗਾਂ ਦੇ ਨਾਲ ਨਾਲ ਬਸਪਾ ਦਾ ਹਾਥੀ ਮੁੜ ਪਿੰਡਾਂ ਦੀਆ ਦੀਵਾਰਾਂ ਤੇ ਸੁਰਜੀਤ ਹੋਣ ਲਾ ਦਿੱਤਾ ਹੈ। ਪ੍ਰਧਾਨ ਗੁਰਮੇਲ ਸਿੰਘ ਬੋੜਾਵਾਲ, ਜਰਨਲ ਸਕੱਤਰ ਤੇਜਾ ਸਿੰਘ ਬਰੇਟਾ ਅਤੇ ਸ਼ਹਿਰੀ ਪ੍ਰਧਾਨ ਗੁਰਧਿਆਨ ਸਿੰਘ ਕਟਾਰੀਆ ਨੇ ਕਿਹਾ ਕਿ ਪਿੰਡਾਂ ਅੰਦਰ ਲੋਕ ਕਾਂਗਰਸ ਅਤੇ ਅਕਾਲੀ ਪਾਰਟੀ ਦੀਆ ਸਰਕਾਰਾਂ ਤੋਂ ਲੋਕ ਅੱਕ ਥੱਕ ਚੁੱਕੇ ਹਨ ਤੇ ਉਹ ਹੁਣ ਪੰਜਾਬ, ਚ ਨਵਾਂ ਬਦਲ ਚਾਹੁੰਦੇ ਹਨ। ਜਿਸ ਨਾਲ ਲੋਕ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਹੇ ਹਨ। ਇਸ ਮੌਕੇ ਮਾਸਟਰ ਰੁਲਦੂ ਸੁਚੰਦ, ਪੇਟਰ ਰਾਮ ਲਾਲ, ਸੱਤਪਾਲ ਸਿੰਘ ਕੋਕੀ, ਅਵਤਾਰ ਸਿੰਘ ਕਟਾਰੀਆ, ਜਗਦੀਸ਼ ਦੀਸ਼ਾ, ਮਿੱਠਾ ਸਿੰਘ ਗੁਰਨੇ ਕਲਾ, ਰਘਵੀਰ ਸਿੰਘ, ਸਤਨਾਮ ਸਿੰਘ, ਗੁਰਜੋਤ ਸਿੰਘ, ਅਮਰੀਕ ਸਿੰਘ, ਸੋਨੂੰ ਸਿੰਘ ਕਟਾਰੀਆ ਆਦਿ ਬਸਪਾ ਲਈ ਮਿਹਨਤ ਕਰ ਰਹੇ ਹਨ।
