ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਜਾ ਦਾਲ ਰੋਟੀ ਭੇਜਿਆ ਜਾ ਸਕੇ ਅਸ਼ੋਕ ਲਾਲੀ ਪ੍ਰਧਾਨ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਮਾਨਸਾ

0
55

ਅੱਜ 15000ਪੈਕਿਟ ਖਾਣਾ ਵੱਖ-ਵੱਖ ਵਾਰਡਾਂ ਵਿਚ ਭੇਜਿਆ ਗਿਆ

ਮਾਨਸਾ, 5 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਵੈਸੇ ਤਾਂ ਰੇਲਵੇ ਤਿ੍ਵੇਣੀ ਮੰਦਿਰ ਵਿਚ ਕਈ ਸਾਲਾਂ ਤੋਂ ਲਗਾਤਾਰ ਲੰਗਰ ਚੱਲਦਾ ਆ ਰਿਹਾ ਹੈ ਅਤੇ ਦੇਸ਼ ਵਿਚ ਕੋਰੋਨਾ ਵਾਇਰਸ ਜੰਗ ਲੜੀ ਜਾ ਰਹੀ ਹੈ ਜਿਥੇ ਕਿ ਦੇਸ਼ ਦੁਨੀਆਂ ਵਿੱਚੋਂ ਸਰਕਾਰਾਂ ਆਪਣੀ ਪੂਰੀ ਵਾਹ ਲਾਈ ਜਾ ਰਹੀਆਂ ਹਨ ਅਤੇ ਉਥੇ ਪੰਜਾਬ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਆਪਣੇ ਵਲੋਂ ਪੂਰਾ ਜ਼ੋਰ ਲਗਾ ਰਿਹੀਆਂ ਹਨ ਉਸ ਵਿੱਚ ਮਾਨਸਾ ਸ਼ਹਿਰ ਦਾ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵੀ ਹੈ ਅਤੇ ਜਿਸ ਨੇ ਮਾਨਸਾ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਕੇ ਆਪਣੇ ਨਾਲ ਜੋੜਿਆ ਹੋਇਆ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਲੰਗਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਇਸ ਲਈ ਮਾਨਯੋਗ ਸਬ ਡਵੀਜ਼ਨ ਮੈਜਿਸਟ੍ਰੇਟ ਵੱਲੋਂ ਜਿੰਨਾ ਵਰਾਂਡਾ ਵਿਚ ਸੰਸਥਾਂ ਦੀ ਜ਼ਰੂਰਤ ਮੰਦ ਲੋਕਾਂ ਨੂੰ ਲੰਗਰ ਦੀ ਡਿਊਟੀ ਲਗਾਈ ਹੈ ਲਗਾਤਾਰ ਪੰਜਾਬ ਪੁਲਿਸ ਦੇ ਏ ਐਸ ਆਈ ਨਾਮਦੇਵ ਸਿੰਘ,ਏ ਐਸ ਆਈ ਗੁਰਦਰਸ਼ਨ ਸਿੰਘ, ਗੁਰਮੇਲ ਸਿੰਘ, ਰਾਮ ਜੀ, ਦਲੇਲ ਸਿੰਘ, ਅਜੈਬ ਸਿੰਘ,ਮੋਦਨ ਸਿੰਘ,ਹਰਦੀਪ ਸਿੰਘ, ਬਿਕਰਮਜੀਤ ਸਿੰਘ, ਇਹਨਾਂ ਸਾਰੇ ਏ.ਐਸ.ਆਈ ਤੋਂ ਇਲਾਵਾ ਸਿਪਾਹੀ ਜਗਦੀਪ ਸਿੰਘ, ਸਿਪਾਹੀ ਮਨਪ੍ਰੀਤ ਸਿੰਘ, ਸਿਪਾਹੀ ਜਸ਼ਨਪ੍ਰੀਤ ਸਿੰਘ ਸਿਪਾਹੀ ਸਾਰੇ ਸਿਟੀ ਥਾਣਾ.1 ਦੇ ਮੁਲਾਜ਼ਮ ਹਨ ਲਗਾਤਾਰ ਵੱਖ ਵੱਖ ਵਾਰਡਾਂ ਵਿਚ ਰਾਸ਼ਨ ਪਹੁੰਚਾ ਕੇ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਲੋਕਾਂ ਨੂੰ ਰੇਲਵੇ ਤਿ੍ਵੇਣੀ ਮੰਦਿਰ ਵਿਚ ਦਾਨ ਦੇਣ ਲਈ ਵੀ ਪ੍ਰੇਰਿਤ ਵੀ ਕਰ ਰਹੇ ਹਨ ਅਤੇ ਇਹਨਾਂ ਦੇ ਨਾਲ ਸਾਡੀਆਂ ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਕਿ

ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਬਾਂਸਲ ਅਤੇ ਯੂਥ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਵਿਸ਼ਾਲ ਗੋਲਡੀ ਜੈਨ ਨੂੰ ਇਸ ਸਮੇਂ ਕੈਸ਼ੀਅਰ ਬਣਾਇਆ ਹੈ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਭੱਮਾ, ਅਤੇ ਸਭਾ ਦੇ ਸੈਕਟਰੀ ਬਿੰਦਰ ਪਾਲ,ਜਰਨਲ ਸਕੱਤਰ ਰਾਜੇਸ਼ ਪੰਧੇਰ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਅਖੰਡ ਪਰਮ ਧਾਮ ਦੇ ਰਾਜੇਸ਼ ਠੇਕੇਦਾਰ, ਭਗਵਾਨ ਸ੍ਰੀ ਪਰਸ਼ੂਰਾਮ ਸੰਗ ਕੀਰਤਨ ਮੰਡਲ ਦੇ ਪ੍ਰਧਾਨ ਸ਼੍ਰੀ ਰਾਮ ਲਾਲ ਸ਼ਰਮਾ, ਸ਼੍ਰੀ ਨੈਨਾ ਦੇਵੀ ਪਾਣੀ ਦਲ ਦੇ ਪ੍ਰਧਾਨ ਸ਼੍ਰੀ ਸਤੀਸ਼ ਸੇਠੀ, ਜੀਵਨ ਕੁਮਾਰ ਨਿੱਕਾ ਭੱਮਾ,ਦੀਨਾ ਨਾਥ ਚੁੱਘ (ਪ੍ਰਧਾਨ ਹਲਵਾਈ ਯੂਨੀਅਨ) ਅਤੇ, (ਐਸ.ਐਸ.ਜੈਨ) ਸਭਾ ਮਾਨਸਾ ਦੇ ਮਹਾਂਵੀਰ ਜੈਨ ਪਾਲੀ, ਸੱਤਪਾਲ ਜੋੜਕੀਆਂ, ਰਾਮ ਨਾਟਕ ਕਲੱਬ ਦੇ ਸੁਰਿੰਦਰ ਲਾਲੀ , ਤੇ ਰਮੇਸ਼ ਟੋਨੀ, ਰਾਕੇਸ਼ ਤੋਤਾ, ਮਾਨਸਾ ਗਾਊਸ਼ਾਲਾ ਮੰਦਰ ਕਮੇਟੀ ਦੇ ਜਤਿੰਦਰ ਵੀਰ ਗੁਪਤਾ ਵੱਲੋਂ ਆਪਣੀਆਂ ਸੇਵਾਵਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਸੁਰੇਸ਼ ਕੁਮਾਰ ਸਰਦਾਨਾ ਨੇ ਵੀ ਲੰਗਰ ਵਿਚ ਆਪਣਾ ਯੋਗਦਾਨ ਪਾਇਆ

LEAVE A REPLY

Please enter your comment!
Please enter your name here