*ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਵੇਗਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ-ਸ਼੍ਰੀ ਰਾਮ ਲੀਲਾ ਮੰਚਨ ਤੋਂ ਪਹਿਲਾਂ ਕਲੱਬ ਵਿਖੇ ਕਰਵਾਇਆ ਹਵਨ*

0
102

ਮਾਨਸਾ ਅਗਸਤ 10 (ਸਾਰਾ ਯਹਾਂ/ਜੋਨੀ ਜਿੰਦਲ )— ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਿੱਚ ਸ਼੍ਰੀ ਰਾਮ ਲੀਲਾ ਦਾ ਆਯੋਜਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਅਤੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਕਲੱਬ ਵਿਖੇ ਕਰਵਾਏ ਗਏ ਹਵਨ ਦੌਰਾਨ ਕੀਤਾ।    ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ-ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸਿ਼ਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਲੱਬ ਵਿਖੇ ਹਵਨ ਕਰਵਾਇਆ ਜਾਂਦਾ ਹੈ। ਇਸੇ ਤਹਿਤ ਲੰਘੀ ਰਾਤ ਵੀ ਕਲੱਬ ਵਿਖੇ ਹਵਨ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਸ਼੍ਰੀ ਜੈਦੇਵ ਸ਼ਰਮਾ ਜੀ ਵੱਲੋਂ ਪਵਿੱਤਰ ਮੰਤਰਾਂ ਦਾ ਉੱਚਾਰਨ ਕੀਤਾ ਗਿਆ। ਹਵਨ ਕਰਵਾਉਣ ਦੀ ਰਸਮ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮੈਟਿਕ ਕੱਲਬ ਸ਼੍ਰੀ ਪਰਵੀਨ ਗੋਇਲ ਵੱਲੋਂ ਅਦਾ ਕੀਤੀ ਗਈ।    ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਰਾਮ ਲੀਲਾ ਜੀ ਨੂੰ ਪੂਰੀ ਪਵਿੱਤਰਤਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸਿ਼ਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵੱਲੋਂ ਪੂਰੀ ਲਗਨ ਅਤੇ ਸ਼ਰਧਾ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ ਇਸ ਵਾਰ ਵੀ ਕਲੱਬ ਦੀ ਮੈਨੇਜਮੈਂਟ ਅਤੇ ਐਕਟਰ ਬਾਡੀ ਵੱਲੋਂ ਪੂਰੀ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਵੇਗਾ। ਪ੍ਰਧਾਨ ਐਕਟਰ ਬਾਡੀ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਸਫ਼ਲ ਆਯੋਜਨ ਲਈ 12 ਅਗਸਤ ਤੋਂ ਕਲਾਕਾਰਾਂ ਵੱਲੋਂ ਡਾਇਰੈਕਟਰ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਅਤੇ ਸ਼੍ਰੀ ਕੇਸ਼ੀ ਸ਼ਰਮਾ ਦੀ ਅਗਵਾਈ ਹੇਠ ਰਿਹਰਸਲ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਸ਼੍ਰੀ ਰਾਮ ਲੀਲਾ ਜੀ ਦੀ ਸ਼ੁਰੂਆਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਕਲੱਬ ਨਾਈਟ ਦੌਰਾਨ ਹਰ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਦਰਸ਼ਕਾਂ ਦੇ ਚਹੇਤੇ ਸ਼੍ਰੀ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾਂ ਸੰਗੀਤ ਦੀ ਭੁਮਿਕਾ ਨਿਭਾਉਣਗੇ ਅਤੇ ਸੰਗੀਤ ਨਿਰਦੇਸ਼ਨ ਸ਼੍ਰੀ ਸੇਵਕ ਸੰਦਲ ਵੱਲੋਂ ਕੀਤਾ ਜਾਵੇਗਾ।ਹਵਨ ਉਪਰੰਤ ਕਲੱਬ ਵਿਖੇ ਮੈਂਬਰਾਂ ਨੂੰ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਸੀਨੀਅਰ ਮੈਂਬਰ ਸ਼੍ਰੀ ਜਗਮੋਹਨ ਸ਼ਰਮਾ,ਸ਼੍ਰੀ ਕ੍ਰਿਸ਼ਨ ਬਾਂਸਲ, ਸ਼੍ਰੀ ਜੀਤ ਰਾਮ, ਬਨਵਾਰੀ ਲਾਲ ਬਜਾਜ, ਵਿਨੋਦ ਪਠਾਨ, ਵਾਈਸ ਪ੍ਰਧਾਨ ਵਰੁਣ ਬਾਂਸਲ, ਰਾਜੇਸ਼ ਪੂੜਾ, ਕਲੱਬ ਸਕੱਤਰ ਮਨੋਜ ਅਰੋੜਾ, ਵਿਪਨ ਅਰੋੜਾ, ਨਰੇਸ਼ ਬਾਂਸਲ, ਮੋਹਨ ਸੋਨੀ, ਗੌਰਵ ਬਜਾਜ, ਅਮਨ ਗੁਪਤਾ, ਮੁਕੇਸ਼ ਬਾਂਸਲ, ਡਾ. ਵਿਕਾਸ ਸ਼ਰਮਾ, ਰਿੰਕੂ ਬਾਂਸਲ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ ਅਤੇ ਸ਼੍ਰੀ ਰਾਜ ਕੁਮਾਰ ਰਾਜੀ ਤੋਂ ਇਲਾਵਾ ਹੋਰ ਵੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।       

LEAVE A REPLY

Please enter your comment!
Please enter your name here