
ਮਾਨਸਾ 01 ਅਗਸਤ (ਸਾਰਾ ਯਹਾਂ/ਜੋਨੀ ਜਿੰਦਲ} ਹਰ ਸਾਲ ਦੀ ਤਰਾ ਇਸ ਸਾਲ ਵੀ ਅੱਜ ਜੈ ਦੁਰਗਾ ਮਾਤਾ ਮੰਦਰ ਕਮੇਟੀ ਖਿਆਲਾ ਵੱਲੋ 36 ਵਾ ਸਾਲਾਨਾ ਮੇਲਾ ਤੇ ਝੰਡਾ ਸਮਾਰੋਹ ਆਯੌਜਿਤ ਕੀਤਾ ਗਿਆ ।ਇਸ ਮੋਕੇ ਅੱਜ ਰੇਲਵੇ ਫਾਟਕ ਕੋਲ ਮਾਨਸਾ ਤੋ ਖਿਆਲਾ ਮੰਦਰ ਲਈ ਪੈਦਲ ਭਗਤਾ ਦਾ ਜੱਥਾ ਪ੍ਰਧਾਨ ਆਤਮਾ ਸਿੰਘ ਮੋਗਾ ਦੀ ਰਹਿਨਮਾਈ ਹੇਠ ਰਵਾਨਾ ਹੋਇਆ।ਇਸ ਮੋਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਕਮੇਟੀ ਦੇ ਆਹੁਦੇਦਾਰਾ ਦੇ ਸਾਲ ਪਾਕੇ ਉਹਨਾ ਦਾ ਸਵਾਗਤ ਕਰਕੇ ਇਸ ਯਾਤਰਾ ਨੂੰ ਰਵਾਨਾ ਕੀਤਾ ।ਕਮੇਟੀ ਦੇ ਉਪ ਪ੍ਰਧਾਨ ਰਾਜ ਕੁਮਾਰ ਮਾਲਵਾ ਨੇ ਦੱਸਿਆ ਕਿ ਮੰਦਰ ਵਿਖੇ ਵਿਸਾਲ ਸੰਕੀਰਤਨ ਕੀਤਾ ਗਿਆ ਤੇ ਇਸ ਮੋਕੇ ਵਿਸਾਲ ਭੰਡਾਰਾ ਵੀ ਲਾਇਆ ਗਿਆ ।ਇਸ ਮੋਕੇ ਦਰਸਨ ਕੁਮਾਰ ਪਟਵਾਰੀ , ਰਾਜ ਕੁਮਾਰ , ਸੁਰਿੰਦਰ ਪਿੰਟਾ , ਡਾ.ਅੰਕੁਸ ਗੁਪਤਾ,ਰੁਲਦੂ ਨੰਦਗੜ,ਸੋਨੁੂੰ ,ਬਿੰਦਰਪਾਲ ਗਰਗ , ਰਮੇਸ ਜਿੰਦਲ ,ਤੇ ਸਹਿਰ ਦੀਆ ਸਮੂਹ ਸਮਾਜ ਸੇਵੀ ਸੰਸਥਾਵਾ ਦੇ ਆਹੁਦੇਦਾਰ ਹਾਜਰ ਸਨ ।
