ਮਾਨਸਾ, 1 ਸਤੰਬਰ (ਸਾਰਾ ਯਹਾਂ/ਚਾਨਣਦੀਪ ਔਲਖ )
ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਅ ਲਈ ‘ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ’ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਟੀਮਾਂ ਸੰਭਾਵਿਤ ਥਾਵਾਂ ‘ਤੇ ਲਾਰਵਾ ਚੈੱਕ ਕਰ ਰਹੀਆਂ ਹਨ। ਅੱਜ ਦਫ਼ਤਰ ਸਿਵਲ ਸਰਜਨ ਮਾਨਸਾ ਅਤੇ ਵਨ ਵੇ ਟਰੈਫਿਕ ਰੋਡ ਏਰੀਆ ਮਾਨਸਾ ਵਿਖੇ ਗੁਰਜੰਟ ਸਿੰਘ ਏ ਐਮ ਓ, ਸੰਤੋਸ਼ ਭਾਰਤੀ ਐਪੀਡੀਮੋਲੋਜਿਸਟ, ਸੰਜੀਵ ਕੁਮਾਰ ਸਿਹਤ ਸੁਪਰਵਾਈਜ਼ਰ, ਸਿਹਤ ਕਰਮਚਾਰੀ ਗੁਰਿੰਦਰਜੀਤ , ਬਲਜੀਤ ਸਿੰਘ, ਨਵਦੀਪ ਕੁਮਾਰ ਵਾਰਡ ਅਟੈਂਡੈਂਟ ਅਤੇ ਬਰੀਡਿੰਗ ਚੈੱਕਰਾਂ ਦੀ ਟੀਮ ਨੇ ਲਾਰਵਾ ਚੈੱਕ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਣਕਾਰੀ ਵੀ ਦਿੱਤੀ।ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਏ ਐਮ ਓ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਟੀਮਾਂ ਵਲੋਂ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਇਕ ਬੁਖ਼ਾਰ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਫੈਲਾਉਣ ਵਾਲਾ ਮੱਛਰ ਖੜੇ ਸਾਫ਼ ਪਾਣੀ ਵਿੱਚ ਪਲਦਾ ਹੈ ਜਿਵੇਂ ਕੂਲਰਾਂ , ਪਾਣੀ ਦੀਆਂ ਟੈਕੀਆਂ , ਫੁੱਲਾਂ ਦੇ ਗਮਲੇ, ਫ਼ਰਿੱਜਾਂ ਪਿੱਛੇ ਲੱਗੀਆਂ ਟਰੇਆਂ, ਟੁੱਟੇ-ਭੱਜੇ ਭਾਂਡਿਆਂ ਅਤੇ ਟਾਇਰਾਂ ਆਦਿ ਵਿੱਚ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ।
ਸਿਹਤ ਬਲਾਕ ਖਿਆਲਾ ਕਲਾਂ ਵਿਖੇ ਐਸ ਐਮ ਓ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਹੇਠ ਕੋਟਲੀ ਕਲਾਂ, ਸੱਦਾ ਸਿੰਘ ਵਾਲਾ, ਨੰਗਲ ਕਲਾਂ, ਬਰਨਾਲਾ, ਦਲੇਲ ਸਿੰਘ ਵਾਲਾ, ਚਕੇਰੀਆਂ, ਬੱਪੀਆਣਾ, ਫਫੜੇ ਭਾਈਕੇ, ਬੁਰਜ ਢਿੱਲਵਾਂ, ਮੂਸਾ, ਮੱਤੀ, ਢੈਪਈ, ਉਭਾ, ਬੁਰਜ ਹਰੀ, ਅਲੀਸ਼ੇਰ ਖੁਰਦ, ਸਮਾਓਂ, ਧਲੇਵਾਂ ਆਦਿ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੂਲਰਾਂ, ਗਮਲਿਆਂ ਆਦਿ ਵਿੱਚ ਲਾਰਵੇ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਸਿਹਤ ਟੀਮਾਂ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਧਿਆਨ ਰੱਖਣ ਯੋਗ ਗੱਲਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਹਤ ਸੁਪਰਵਾਈਜ਼ਰ ਖੁਸ਼ਵਿੰਦਰ ਸਿੰਘ, ਲੀਲਾ ਰਾਮ, ਸੁਖਪਾਲ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਸਿਹਤ ਕਰਮਚਾਰੀ ਯਾਦਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਲਵਦੀਪ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਭੋਲਾ ਸਿੰਘ, ਜਰਨੈਲ ਸਿੰਘ , ਸਿਮਰਜੀਤ ਸਿੰਘ, ਇਕਬਾਲ ਸਿੰਘ, ਰਵਿੰਦਰ ਕੁਮਾਰ ਆਦਿ ਅਤੇ ਬ੍ਰੀਡਿੰਗ ਚੈੱਕਰ ਹਾਜ਼ਰ ਸਨ।